jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 21 November 2013

ਫ਼ਿਕੋ ਦੇ ਪ੍ਰਧਾਨ ਕੁਲਾਰ ਵੱਲੋਂ ਸਨਅਤਕਾਰਾਂ ਦੀਆਂ ਸਮੱਸਿਆਵਾਂ ਸਬੰਧੀ ਉਪ ਮੁੱਖ ਮੰਤਰੀ ਨਾਲ ਮੁਲਾਕਾਤ

www.sabblok.blogspot.com


ਲੁਧਿਆਣਾ, 20 ਨਵੰਬਰ (ਪੁਨੀਤ ਬਾਵਾ)-ਫ਼ੈਡਰੇਸ਼ਨ ਆਫ਼ ਇੰਡਸਟਰੀਜ਼ ਐਾਡ ਕਾਮਰਸ ਆਰਗੇਨਾਈਜੇਸ਼ਨ ਫ਼ਿਕੋ ਦੇ ਪ੍ਰਧਾਨ ਅਤੇ ਬਾਈਸਾਈਕਲ ਰਿਸਰਚ ਐਾਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਬਰਾਡੋ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਕੁਲਾਰ ਨੇ ਲੁਧਿਆਣਾ ਦੇ ਸਨਅਤਕਾਰਾਂ ਦੀਆਂ ਸਮੱਸਿਆਵਾਂ ਸਬੰਧੀ ਪੰਜਾਬ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲੁਧਿਆਣਾ ਦੀਆਂ ਉਦਯੋਗਿਕ ਇਕਾਈ ਦੇ ਕੌੜੇ ਸੱਚ ਤੋਂ ਜਾਣੰੂ ਕਰਵਾਇਆ | ਸ. ਕੁਲਾਰ ਨੇ ਕਿਹਾ ਕਿ ਉਨ੍ਹਾਂ ਨੇ ਉਪ ਮੁੱਖ ਮੰਤਰੀ ਨੂੰ ਮਿਲ ਕੇ ਅਪੀਲ ਕੀਤੀ ਸੀ ਕਿ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਦੇ ਵਿਚ ਘਰੇਲੂ ਤੇ ਵਪਾਰਕ ਸ਼੍ਰੇਣੀ ਤਾਂ ਬਣਾਈ ਗਈ ਹੈ, ਪਰ ਉਸ ਵਿਚ ਉਦਯੋਗਿਕ ਸ਼ੇ੍ਰਣੀ ਨਹੀਂ ਹੈ, ਭਾਵੇਂ ਕਿ ਤੀਸਰੀ ਸ਼੍ਰੇਣੀ ਬਣਾਉਣ ਦੀ ਹਾਲ ਦੁਹਾਈ ਪਾਈ ਜਾ ਰਹੀ ਹੈ, ਪਰ ਅਸਲ ਵਿਚ ਫ਼ੋਕਲ ਪੁਆਇੰਟ ਵਿਚ ਸਰਕਾਰੀ ਭਾਅ 7400 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਵਸੂਲੀ ਕਰਨ ਦੀ ਬਜਾਏ 11 ਹਜ਼ਾਰ 400 ਰੁਪਏ ਵਸੂਲ ਕੀਤੇ ਜਾ ਰਹੇ ਹਨ, ਜੋ ਕਿ ਸਨਅਤਕਾਰਾਂ ਨਾਲ ਕੋਝਾ ਮਜ਼ਾਕ ਹੈ | ਉਨ੍ਹਾਂ ਕਿਹਾ ਕਿ ਮਿਕਸ ਲੈਂਡ ਯੂਜ਼ ਦੇ ਤਹਿਤ ਗੋਪਾਲ ਨਗਰ, ਸ਼ਿਮਲਾਪੁਰੀ, ਜਨਤਾ ਨਗਰ, ਈਸ਼ਰ ਨਗਰ, ਨਿਊ ਸ਼ਿਮਲਾਪੁਰੀ ਆਦਿ ਇਲਾਕੇ ਵਿਚ ਪਹਿਲਾਂ ਹੀ ਉਦਯੋਗਿਕ ਇਕਾਈਆਂ ਸਥਾਪਿਤ ਹਨ, ਪਰ ਇਹਨਾਂ ਇਲਾਕਿਆਂ ਵਿਚ ਸੀ. ਐਲ. ਯੂ ਦੇ ਨਾਮ 'ਤੇ 800 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਵਸੁੂਲੀ ਕੀਤੀ ਜਾ ਰਹੀ ਹੈ | ਜਿਸ ਨੂੰ ਲਘੂ ਤੇ ਘਰੇਲੂ ਉਦਯੋਗ ਵਾਲੇ ਸਨਅਤਕਾਰ ਮੰਨਣ ਤੋਂ ਸਾਫ਼ ਇਨਕਾਰੀ ਹਨ | ਉਨ੍ਹਾਂ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਦੇ ਵਿਚ 10 ਕਰੋੜ ਰਪੁਏ ਦੀ ਰਾਸ਼ੀ ਦਾ ਨਿਵੇਸ਼ ਕਰਨ ਵਾਲੇ ਲਘੂ ਉਦਯੋਗ ਨੂੰ ਰਿਆਇਤਾਂ ਦੇਣ ਤੋਂ ਇਲਾਵਾ ਇਹ ਰਿਆਇਤ ਦਰ 15 ਲੱਖ ਰੁਪਏ ਤੋਂ ਸ਼ੁਰੂ ਕੀਤੀ ਜਾਵੇ | ਉਨ੍ਹਾਂ ਵੈਟ ਰਿਫ਼ੰਡ, ਚੌਥੇ ਪੱਧਰ ਦੀ ਸ਼ਨਾਖਤ, ਬਿਜਲੀ ਸਪਲਾਈ, ਸਾਈਕਲ ਤੇ ਸਾਈਕਲ ਪੁਰਜਿਆਂ 'ਤੇ ਵੈਟ, ਡੀਜ਼ਲ 'ਤੇ ਵੈਟ ਆਦਿ ਮਸਲਿਆਂ ਵੱਲ ਵੀ ਉਪ ਮੁੱਖ ਮੰਤਰੀ ਦਾ ਧਿਆਨ ਦਿਵਾਇਆ |

No comments: