ਹੰਬੜਾਂ, 19 ਨਵੰਬਰ (ਜਗਦੀਸ਼ ਸਿੰਘ ਗਿੱਲ)-ਹਲਕਾ ਦਾਖਾ 'ਚ ਪੈਂਦੇ ਪਿੰਡ ਵਲੀਪੁਰ ਖੁਰਦ 'ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਧਰਮ ਸਿੰਘ ਗੌਾਸਪੁਰ ਦੇ ਕੀਰਤਨੀ ਜਥੇ ਵੱਲੋਂ ਆਪਣੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪਿੰਡ ਵਲੀਪੁਰ ਖੁਰਦ ਵਿਖੇ 48 ਲੱਖ ਰੁਪਏ ਦੇ ਪਾਏ ਜਾ ਰਹੇ ਸੀਵਰੇਜ ਦੇ ਕੰਮ ਸ਼ੁਰੂ ਕਰਵਾਉਣ ਦਾ ਨੀਂਹ ਪੱਥਰ ਰੱਖਿਆ, ਜਿਸ ਲਈ ਸਰਪੰਚ ਗੁਰਮੀਤ ਸਿੰਘ ਧਾਲੀਵਾਲ ਸਮੂਹ ਪੰਚਾਇਤ ਵਲੀਪੁਰ ਨੂੰ 20 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਭੇਟ ਕੀਤਾ ਗਿਆ | ਇਸ ਮੌਕੇ ਵਿਧਾਇਕ ਇਯਾਲੀ ਨੇ ਕਿਹਾ ਕਿ ਸਰਪੰਚ ਗੁਰਮੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਵਲੀਪੁਰ ਖੁਰਦ ਨੂੰ ਜਿਥੇ ਕੁੱਲ 48 ਲੱਖ ਰੁਪਏ ਖਰਚ ਕਰਕੇ ਸੀਵਰੇਜ ਪਾਉਣ ਲਈ ਚੁਣਿਆ ਗਿਆ ਹੈ, ਉੱਥੇ ਇਸ ਨਗਰ ਦੀਆਂ ਬਾਕੀ ਲੋੜਾਂ ਨੂੰ ਵੀ ਜਲਦੀ ਪੂਰਾ ਕੀਤਾ ਜਾਵੇਗਾ | ਇਸ ਮੌਕੇ ਅਵਤਾਰ ਸਿੰਘ ਮੱਲ੍ਹਾ, ਸ਼੍ਰੋਮਣੀ ਕਮੇਟੀ ਮੀਤ ਪ੍ਰਧਾਨ ਕੇਵਲ ਸਿੰਘ ਬਾਦਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਸਰਬਜੀਤ ਕੌਰ ਜੱਸੀਆਂ ਨੇ ਅਕਾਲੀ ਦੱਲ ਵੱਲੋਂ ਸੂਬੇ 'ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ | ਪੰਚਾਇਤ ਵਲੀਪੁਰ ਖੁਰਦ ਤੇ ਇਲਾਕਾ ਵਾਸੀਆਂ ਵੱਲੋਂ ਮਨਪ੍ਰੀਤ ਸਿੰਘ ਇਯਾਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਰਾਮ ਆਸਰਾ ਸਿੰਘ ਚੱਕ ਕਲਾਂ, ਸਰਪੰਚ ਪ੍ਰਗਟ ਸਿੰਘ ਆਲੀਵਾਲ, ਬਲਵੰਤ ਸਿੰਘ ਝੱਜ ਵਲੀਪੁਰ, ਗੁਰਦੀਪ ਸਿੰਘ ਭੰਗੂ, ਸੁਖਦੇਵ ਸਿੰਘ ਤੂਰ, ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਹਰਜਿੰਦਰ ਸਿੰਘ ਖੈਹਿਰਾ, ਨੰ. ਰਣਜੀਤ ਸਿੰਘ ਭੰਗੂ, ਸਰਪੰਚ ਪਰਵਿੰਦਰ ਸਿੰਘ, ਡਾ. ਨੌਰੰਗ ਸਿੰਘ ਚੀਮਾ, ਨੰ. ਚੂਹੜ ਸਿੰਘ, ਦਰਸ਼ਨ ਸਿੰਘ ਵਲੀਪੁਰ, ਮਹਿੰਦਰਜੀਤ ਕੌਰ ਵਲੀਪੁਰ, ਨੰ. ਜਗਰੂਪ ਸਿੰਘ ਹੰਸਰਾ, ਬੇਅੰਤ ਸਿੰਘ ਵਲੀਪੁਰ ਆਦਿ ਮੌਜੂਦ ਸਨ |
No comments:
Post a Comment