jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 27 November 2013

ਆਰੁਸ਼ੀ ਦੇ ਮਾਂ-ਬਾਪ ਨੂੰ ਉਮਰ ਕੈਦ

www.sabblok.blogspot.com
Life time imprisonment to Arushi parents
ਗਾਜ਼ੀਆਬਾਦ : ਆਪਣੀ 14 ਸਾਲ ਦੀ ਧੀ ਆਰੁਸ਼ੀ ਅਤੇ ਨੌਕਰ ਹੇਮਰਾਜ ਦੇ ਕਾਤਲ ਠਹਿਰਾਏ ਗਏ ਡਾ. ਰਾਜੇਸ਼ ਤਲਵਾੜ ਅਤੇ ਡਾ. ਨੂਪੁਰ ਤਲਵਾੜ ਨੂੰ ਉਮਰ ਭਰ ਲਈ ਸਲਾਖਾਂ ਪਿੱਛੇ ਰਹਿਣ ਦੀ ਸਜ਼ਾ ਮਿਲੀ। ਸੇਵਾ ਮੁਕਤੀ ਤੋਂ ਸਿਰਫ ਚਾਰ ਦਿਨ ਪਹਿਲਾਂ ਸੀਬੀਆਈ ਦੇ ਵਿਸ਼ੇਸ਼ ਜੱਜ ਸ਼ਿਆਮ ਲਾਲ ਨੇ ਮੰਗਲਵਾਰ ਨੂੰ ਭਰੀ ਅਦਾਲਤ 'ਚ ਗੁੰਮਸੁੰਮ ਬੈਠੇ ਤਲਵਾੜ ਜੋੜੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਸਜ਼ਾ ਸੁਣਾਉਣ ਪਿੱਛੋਂ ਦੋਵਾਂ ਦੇ ਚਿਹਰੇ ਨਿਰਾਸ਼ਾ 'ਚ ਡੁੱਬੇ ਨਜ਼ਰ ਆਏ। ਅਦਾਲਤ ਨੇ ਰਾਜੇਸ਼ 'ਤੇ 17 ਹਜ਼ਾਰ ਅਤੇ ਨੂਪੁਰ 'ਤੇ 15 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ। ਸਬੂਤ ਖ਼ਤਮ ਕਰਨ ਦੇ ਮਾਮਲੇ 'ਚ ਦੋਵਾਂ ਨੂੰ ਪੰਜ-ਪੰਜ ਸਾਲ ਦੀ ਵਾਧੂ ਸਜ਼ਾ ਦਿੱਤੀ ਗਈ। ਇਸ ਤੋਂ ਇਲਾਵਾ ਫਰਜ਼ੀ ਐਫਆਈਆਰ ਕਰਵਾਉਣ 'ਤੇ ਰਾਜੇਸ਼ ਤਲਵਾੜ ਨੂੰ ਇਕ ਸਾਲ ਦੀ ਹੋਰ ਸਜ਼ਾ ਮਿਲੀ। ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਸੀਬੀਆਈ ਨੇ ਅਦਾਲਤ ਨੂੰ ਇਸ ਮਾਮਲੇ ਨੂੰ ਅਤਿ ਦੁਰਲਭ ਵਰਗ 'ਚ ਰੱਖਣ ਦੀ ਮੰਗ ਕਰਦੇ ਹੋਏ ਡਾਕਟਰ ਜੋੜੇ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਸੀ ਜਦੋਂਕਿ ਬਚਾਅ ਪੱਖ ਦੇ ਵਕੀਲਾਂ ਨੇ ਇਹ ਦਲੀਲ ਦਿੱਤੀ ਸੀ ਕਿ ਤਲਵਾੜ ਜੋੜੇ ਖ਼ਿਲਾਫ਼ ਸਿੱਧੇ ਸਬੂਤ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ। ਉਮਰ ਕੈਦ ਦੀ ਸਜ਼ਾ ਸੁਣਾਉਣ ਪਿੱਛੋਂ ਤਲਵਾੜ ਜੋੜਾ ਮੁੜ ਡਾਸਨਾ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਦੇ ਵਕੀਲਾਂ ਨੇ ਛੇਤੀ ਤੋਂ ਛੇਤੀ ਫ਼ੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦੇਣ ਦੀ ਗੱਲ ਕਹੀ। ਤਲਵਾੜ ਜੋੜੇ ਨੂੰ ਦੁਪਹਿਰ ਇਕ ਵਜ ਕੇ 55 ਮਿੰਟ 'ਤੇ ਪੁਲਸ ਨੇ ਪੁਖ਼ਤਾ ਸੁਰੱਖਿਆ 'ਚ ਅਦਾਲਤ 'ਚ ਪੇਸ਼ ਕੀਤਾ। ਸੀਬੀਆਈ ਤੇ ਬਚਾਅ ਪੱਖ ਦਰਮਿਆਨ ਸਜ਼ਾ ਦੇ ਬਿੰਦੂਆਂ 'ਤੇ ਕਰੀਬ 10 ਮਿੰਟ ਬਹਿਸ ਹੋਈ। ਇਸ ਤੋਂ ਬਾਅਦ ਅਦਾਲਤ ਨੇ 4 ਵਜ ਕੇ 25 ਮਿੰਟ 'ਤੇ ਫ਼ੈਸਲਾ ਸੁਣਾਇਆ। ਬਹਿਸ ਦੌਰਾਨ ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਦੋਵੇਂ ਦੋਸ਼ੀ ਪੇਸ਼ੇ ਵਜੋਂ ਡਾਕਟਰ ਹਨ। ਸਮਾਜ 'ਚ ਦੋਵਾਂ ਦਾ ਸਨਮਾਨ ਹੈ। ਕੋਈ ਪੁਰਾਣਾ ਅਪਰਾਧਿਕ ਰਿਕਾਰਡ ਵੀ ਨਹੀਂ ਹੈ। ਲਿਹਾਜ਼ਾ ਉਨ੍ਹਾਂ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ। ਉਧਰ ਸੀਬੀਆਈ ਦੇ ਵਕੀਲਾਂ ਨੇ ਕਿਹਾ ਕਿ ਧੀ ਅਤੇ ਨੌਕਰ ਨੂੰ ਬੇਰਹਿਮੀ ਨਾਲ ਮਾਰਿਆ ਗਿਆ। ਇਸ ਲਈ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਦੇਸ਼ ਸਮੇਤ ਦੁਨੀਆਂ ਦੇ ਕਈ ਹਿੱਸਿਆਂ 'ਚ ਉਤਸੁਕਤਾ ਪੈਦਾ ਕਰਨ ਵਾਲੇ ਇਸ ਮਾਮਲੇ 'ਚ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸੋਮਵਾਰ ਨੂੰ ਡਾ. ਰਾਜੇਸ਼ ਅਤੇ ਡਾ. ਨੂਪੁਰ ਤਲਵਾੜ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਲਈ ਮੰਗਲਵਾਰ ਦਾ ਦਿਨ ਮੁਕੱਰਰ ਕੀਤਾ ਸੀ। 15 ਮਈ, 2008 ਨੂੰ ਹੋਈ ਇਸ ਸਨਸਨੀਖੇਜ਼ ਘਟਨਾ ਦੀ ਜਾਂਚ ਕਰੀਬ 15 ਦਿਨਾਂ ਬਾਅਦ ਸੀਬੀਆਈ ਨੂੰ ਸੌਂਪੀ ਗਈ ਸੀ। ਜਾਂਚ ਏਜੰਸੀ ਨੇ ਕਾਫੀ ਛਾਣਬੀਣ ਕੀਤੀ ਪਰ ਠੋਸ ਸਬੂਤਾਂ ਦੀ ਘਾਟ 'ਚ ਉਸ ਨੇ 29 ਦਸੰਬਰ, 2010 ਨੂੰ ਕਲੋਜ਼ਰ ਰਿਪੋਰਟ ਲਗਾ ਦਿੱਤੀ। ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਲੋਜ਼ਰ ਰਿਪੋਰਟ ਮੰਨਣ ਤੋਂ ਇਨਕਾਰ ਕਰਕੇ ਮਾਮਲੇ ਦੀ ਮੁੜ ਜਾਂਚ ਕਰਨ ਦੇ ਹੁਕਮ ਦਿੱਤੇ। ਇਸ ਜਾਂਚ ਨੇ ਤਲਵਾੜ ਜੋੜੇ ਦੇ ਬਚਾਅ ਦਾ ਰਾਹ ਬੰਦ ਕਰ ਦਿੱਤਾ। ਹਾਲ ਦੀ ਘੜੀ ਇਸ ਸਭ ਤੋਂ ਵੱਡੀ ਮਰਡਰ ਮਿਸਟਰੀ ਦੇ ਦੋਸ਼ੀਆਂ ਦੀ ਸਜ਼ਾ ਦਾ ਬਿਓਰਾ ਜਾਣਨ ਲਈ ਸਵੇਰ ਤੋਂ ਹੀ ਸਾਰਿਆਂ ਦੀਆਂ ਨਜ਼ਰਾਂ ਅਦਾਲਤ 'ਤੇ ਟਿਕੀਆਂ ਰਹੀਆਂ। ਅਦਾਲਤ ਦੇ ਬਾਹਰ ਦੇਸ਼-ਵਿਦੇਸ਼ ਦੇ ਮੀਡੀਆ ਮੁਲਾਜ਼ਮਾਂ ਦੀ ਭੀੜ ਲੱਗੀ ਰਹੀ ਪਰ ਪੁਲਸ ਨੇ ਉਨ੍ਹਾਂ ਨੂੰ ਅਦਾਲਤ ਕੰਪਲੈਕਸ 'ਚ ਵੀ ਨਹੀਂ ਵੜਣ ਦਿੱਤਾ। - 

No comments: