www.sabblok.blogspot.com
ਲੁਧਿਆਣਾ ( ਸਤਪਾਲ ਸੋਨੀ ) ਬਾਬਾ ਸੈਨ ਭਗਤ ਮੰਦਿਰ ਅਤੇ ਧਰਮਸ਼ਾਲਾ ਸਭਾ ਵਲੋਂ ਭਗਤੀ ਪਰੰਪਰਾਵਾਂ ਦੇ ਮੋਹਰੀ ਬਾਬਾ ਸੈਨ ਭਗਤ ਜੀ ਦੇ 656ਵੇਂ ਜਨਮ ਉਤਸਵ ਤੇ ਤਿਲਕ ਨਗਰ ਵਿਖੇ 31ਵਾਂ ਸਾਲਾਨਾ ਸਤਿਸੰਗ ਸਮਾਗਮ ਅਤੇ ਭੰਡਾਰੇ ਦਾ ਆਯੋਜਨ ਕੀਤਾ ਗਿਆ। ਸਤਿਸੰਗ ਵਿੱਚ ਵੱਖ-ਵੱਖ ਧਾਰਮਿਕ, ਸਾਮਾਜਿਕ ਅਤੇ ਰਾਜਨੀਤਿਕ ਸੰਗਠਨਾਂ ਦੇ ਪ੍ਰਤਿਨਿਧਿਆਂ ਨੇ ਹਿੱਸਾ ਲੈ ਕੇ ਬਾਬਾ ਸੈਨ ਭਗਤ ਜੀ ਨੂੰ ਨਮਨ ਕੀਤਾ। ਸਤਿਸੰਗ ਦਾ ਸ਼ੂਭ ਅਰੰਭ ਕੌਂਸਲਰ ਤਰਸੇਮ ਸਿੰਘ ਭਿੰਡਰ ਅਤੇ ਸੈਨ ਸਮਾਜ ਲੁਧਿਆਣਾ ਦੇ ਪ੍ਰਧਾਨ ਹਰਵਿੰਦਰ ਹੈਪੀ ਨੇ ਸਾਂਝੇ ਤੌਰ ਤੇ ਜੋਤੀ ਜਗਾ ਕੇ ਕੀਤਾ। ਬਾਬਾ ਸੈਨ ਭਗਤ ਮੰਦਿਰ ਧਰਮਸ਼ਾਲਾ ਦੇ ਚੇਅਰਮੈਨ ਸੋਹਨ ਲਾਲ ਐਰੀ ਅਤੇ ਤਰਸੇਮ ਸਾਲ ਨਾਗੀ ਨੇ ਝੰਡੇ ਦੀ ਰਸਮ ਅਦਾ ਕੀਤੀ। ਪ੍ਰਸਿੱਧ ਭਜਨ ਗਾਇਕਾਂ ਨੇ ਬਾਬਾ ਸੈਨ ਭਗਤ ਜੀ ਦੀ ਜੀਵਨੀ ਤੇ ਅਧਾਰਿਤ ਵਿਆਖਿਆ ਅਤੇ ਭਜਨਾਂ ਰਾਹੀਂ ਪ੍ਰਸਤੁਤ ਕੀਤਾ। ਸੈਨ ਸਮਾਜ ਦੇ ਕੌਮੀ ਪ੍ਰਚਾਰਕ ਕਮਲ ਝੰਡਾ ਊਨਾ ਵਾਲਿਆਂ ਨੇ ਬਾਬਾ ਸੈਨ ਭਗਤ ਜੀ ਦੇ ਜੀਵਨ ਦੀ ਵਿਸਤਾਰ ਪੂਰਵਕ ਜਾਣਕਾਰੀ ਸਮਾਜ ਨੂੰ ਦਿੱਤੀ। ਸੈਨ ਸਮਾਜ ਦੇ ਚੇਅਰਮੈਨ ਮਨਜੀਤ ਸਿੰਘ ਸ਼ਿਮਲਾਪੁਰੀ ਅਤੇ ਕਮੇਟੀ ਦੇ ਪ੍ਰਧਾਨ ਦਲਬੀਰ ਗਿੱਲ ਨੇ ਮੰਦਿਰ ਸਭਾ ਵਲੋਂ ਹਾਜਰ ਇਕੱਠ ਨੂੰ ਵਧਾਈ ਦਿੰਦੇ ਹੋਏ ਸਿਰੋਪੇ ਭੇਂਟ ਕਰਕੇ ਧੰਨਵਾਦ ਕੀਤਾ। ਇਸ ਮੌਕੇ ਚਮਨ ਲਾਲ ਡੋਗਰਾ, ਦਿਆਨੰਦ ਵੈਗਰਣ, ਪਿਆਰਾ ਸਿੰਘ, ਨਰੇਸ਼ ਗੋਲਨ, ਸੁਰੇਸ਼ ਕੁਮਾਰ, ਚਰੰਜੀਲਾਲ ਭਾਟੀਆ, ਰਮੇਸ਼ ਕੁਮਾਰ, ਤਿਰਲੋਕ ਜੰਜੁਆ, ਹੰਸਰਾਜ, ਬਲਵਿੰਦਰ ਬਿੱਟੂ, ਅਰੁਣ ਕੁਮਾਰ, ਕਮਲ ਚੰਦੇਲ, ਕਿਸ਼ਨ ਸਿੰਘ ਮੋਗਾ ਸਮੇਤ ਹੋਰ ਵੀ ਹਾਜਰ ਸਨ।
No comments:
Post a Comment