jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 18 November 2013

ਕੇਜਰੀਵਾਲ ਦੀ ਪ੍ਰੈਸ ਕਾਨਫਰੰਸ ‘ਚ ਹੰਗਾਮਾ, ਕਾਲੀ ਸਿਆਹੀ ਸੁੱਟਣ ਦੀ ਕੀਤੀ ਕੋਸ਼ਿਸ਼

www.sabblok.blogspot.com

ਨਵੀਂ ਦਿੱਲੀ.18 ਨਵੰਬਰ.ਪੰਜਾਬੀ ਟੀਵੀ ਪ੍ਰੈਸ –  ਆਮ ਆਦਮੀ ਪਾਰਟੀ ‘ਆਪ’ ਦੀ ਪ੍ਰੈੱਸ ਕਾਨਫਰੰਸ ‘ਚ ਸੋਮਵਾਰ ਨੂੰ ਉਸ ਵੇਲੇ ਹੰਗਾਮੀ ਸਥਿਤੀ ਪੈਦਾ ਹੋ ਗਈ 10636.kejriwal-640x360ਜਦੋਂ ਇਕ ਅਣਪਛਾਤੇ ਸ਼ਖਸ ਨੇ ਆਪ ਦੇ ਕਾਰਜਕਰਤਾ ਪ੍ਰਸ਼ਾਂਤ ਭੂਸ਼ਣ ‘ਤੇ ਸਿਆਹੀ ਸੁੱਟਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਆਪ ਦੇ ਵਰਕਰਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਸਿਆਹੀ ਸੁੱਟਣ ਵਾਲੇ ਸਖਸ਼ ਦੀ ਪਛਾਣ ਨਚੀਕੇਤਾ ਵਾਲੇਕਰ ਦੇ ਤੌਰ ‘ਤੇ ਹੋਈ ਹੈ। ਵਾਲੇਕਰ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਅੰਨਾ ਦੇ ਨਾਂ ਦੀ ਦੁਰਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਨਾ ਹਜ਼ਾਰੇ ਸਿਆਸਤ ਤੋਂ ਖੁਦ ਨੂੰ ਪਰ੍ਹੇ ਰੱਖ ਰਹੇ ਹਨ ਪਰ ਅਰਵਿੰਦ ਕੇਜਰੀਵਾਲ ਆਪਣੀਆਂ ਮੀਟਿੰਗਾਂ ਵਿਚ ਅੰਨਾ ਦੇ ਨਾਂ ‘ਤੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਅਰਵਿੰਦ ਕੇਜਰੀਵਾਲ ਦੀਆਂ ਪ੍ਰੈੱਸ ਕਾਨਫਰੰਸਾਂ ਅਤੇ ਮੀਟਿੰਗਾਂ ‘ਤੇ ਪਿਛਲੇ ਇਕ ਮਹੀਨੇ ਤੋਂ ਨਜ਼ਰ ਰੱਖ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਭਾਜਪਾ ਦਾ ਵਰਕਰ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੈੱਸ ਕਾਨਫਰੰਸ ਅੰਨਾ ਹਜ਼ਾਰੇ ਦੀ ਅਰਵਿੰਦ ਨੂੰ ਭੇਜੀ ਇਕ ਚਿੱਠੀ ਤੋਂ ਬਾਅਦ ਕੀਤੀ  ਗਈ। ਅੰਨਾ ਹਜ਼ਾਰੇ ਨੇ ਅਰਵਿੰਦ ਨੂੰ ਇਕ ਚਿੱਠੀ ਲਿਖੀ ਸੀ ਜਿਸ ਵਿਚ ਉਨ੍ਹਾਂ ਨੇ ਪੁੱਛਿਆ ਹੈ ਕਿ ਅੰਦੋਲਨ ਦੌਰਾਨ ਇਕੱਠਾ ਹੋਏ ਪੈਸੇ ਨੂੰ ਕਿਤੇ ਕੇਜਰੀਵਾਲ ਚੋਣਾਂ ਵਿਚ ਤਾਂ ਨਹੀਂ ਵਰਤ ਰਿਹਾ। ਇਸ ਦਾ ਜਵਾਬ ਦੇਣ ਲਈ ਕੇਜਰੀਵਾਲ ਨੇ ਸੋਮਵਾਰ ਸ਼ਾਮ ਇਕ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ ਸੀ ਅਤੇ ਇਸ ਪ੍ਰੈੱਸ ਕਾਨਫਰੰਸ ‘ਚ ਇਹ ਸ਼ਖਸ ਇਕਦਮ ਉੱਠਿਆ ਅਤੇ ਗੁੱਸੇ ‘ਚ ਸਿਆਹੀ ਦੀ ਬੋਤਲ ਲੈ ਕੇ ਕੇਜਰੀਵਾਲ ਅਤੇ ਪ੍ਰਸ਼ਾਂਤ ਭੂਸ਼ਣ ਵੱਲ ਅੱਗੇ ਵਧਿਆ ਪਰ ਉਸ ਨੂੰ ਆਪ ਦੇ ਵਰਕਰਾਂ ਵਲੋਂ ਕਾਬੂ ਕਰ ਲਿਆ ਗਿਆ। ਇਸ ਦੌਰਾਨ ਇਸ ਵਿਅਕਤੀ ਨੇ ਅੰਨਾ ਹਜ਼ਾਰੇ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।
ਜ਼ਿਕਰਯੋਗ ਹੈ ਕਿ ਲੋਕਪਾਲ ਬਿੱਲ ਨੂੰ ਲੈ ਕੇ ਅੰਦੋਲਨ ਕਰਨ ਵਾਲੇ ਅੰਨਾ ਹਜ਼ਾਰੇ ਨਾਲ ਮਰਨ ਵਰਤ ‘ਤੇ ਬੈਠਣ ਵਾਲੇ ਅਰਵਿੰਦ ਕੇਜਰੀਵਾਲ ਨੇ ਅੰਨਾ ਤੋਂ ਵੱਖ ਹੋ ਕੇ ਸਿਆਸਤ ‘ਚ ਕਦਮ ਰੱਖਣ ਦਾ ਫੈਸਲਾ ਕੀਤਾ ਸੀ। ਕੇਜਰੀਵਾਲ ਦੇ ਇਸ ਫੈਸਲੇ ਤੋਂ  ਬਾਅਦ ਅੰਨਾ ਨੇ ਅਰਵਿੰਦ ਨਾਲ ਰਿਸ਼ਤਾ ਤੋੜ ਦਿੱਤਾ ਅਤੇ ਆਪਣੀ ਲੜਾਈ ਵੱਖ ਕਰ ਲਈ। ਲੋਕਪਾਲ ਦੇ ਨਾਂ ‘ਤੇ ਅਰਵਿੰਦ ਨੇ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਅਤੇ ਦਿੱਲੀ ਦੇ ਵੱਖ ਵੱਖ ਖੇਤਰਾਂ ਦੀਆਂ 70 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ।

No comments: