jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 28 November 2013

ਢੁੱਡੀਕੇ :: ਸਥਿਤੀ ਕਾਬੂ ਹੇਠ , ਤਣਾਅ ਬਰਕਰਾਰ

www.sabblok.blogspot.com
 ਡੇਰਾ ਸਿਰਸਾ ਦੇ ਪ੍ਰੇਮੀਆਂ ਅਤੇ ਸਿੱਖ ਭਾਈਚਾਰੇ ਵਿਚਾਲੇ ਸੁਲਗਦੀ ਅੱਗ ਦਾ ਸੇਕ  ਬੀਤੇ ਦਿਨਾਂ ਤੋਂ ਪਿੰਡ ਢੁੱਡੀਕੇ  ਕੇ ਵਾਸੀਆਂ ਨੂੰ   ਸਹਿਣਾ ਪੈ ਰਿਹਾ ਹੈ। ਥਾਣਾ ਅਜੀਤਵਾਲ  ਵਿਖੇ ਪੁਲੀਸ  ਅਤੇ ਡੇਰਾ ਪ੍ਰੇਮੀਆਂ ਉਪਰ ਹਮਲਾ ਕਰਨ ਦੇ ਦੋਸ਼ ਹੇਠ  ਏ ਐਸ ਆਈ ਦੇ ਬਿਆਨਾਂ  ‘ਤੇ ਸਿੱਖ ਸੰਗਤ ਖਿ਼ਲਾਫ਼  ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾ ਦਰਜ ਕੀਤੇ  ਕੇਸ ਵਿੱਚ   ਪਿੰਡ ਢੁੱਡੀਕੇ  ਦੇ ਸਰਪੰਚ ਅਤੇ ਹੋਰ ਵਿਅਕਤੀ  ਜਿਹੜੇ ਪਹਿਲਾਂ ਹੀ ਹਿਰਾਸਤ ਵਿੱਚ ਸਨ , ਉਹਨਾਂ ਨੂੰ ਰਿਹਾਅ ਕਰ  ਦਿੱਤਾ ।
  ਪਿੰਡ ਢੁੱਡੀਕੇ ਵਿਖੇ ਬੀਤੇ ਕੱਲ੍ਹ ਪੁਲੀਸ ਵੱਲੋਂ ਅੱਥਰੂ ਗੈਸ ਛੱਡਣ ਅਤੇ ਫਾਇਰਿੰਗ ਕਰਨ ਦਾ ਪੰਜਾਬ ਸਰਕਾਰ ਨੇ ਗੰਭੀਰ ਨੋਟਿਸ ਲਿਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਵਾਬ ਤਲਬ ਕੀਤਾ। ਘਟਨਾ ਸਬੰਧੀ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਥਾਣਾ ਅਜੀਤਵਾਲ ਦੇ ਐਸ।ਐਚ।ਓ। ਇੰਸਪੈਕਟਰ ਗੁਰਪਿਆਰ ਸਿੰਘ ਨੂੰ ਲਾਈਨਹਾਜ਼ਰ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਪੁਲੀਸ ਮੁਖੀ ਕਮਲਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪਿੰਡ ਢੁੱਡੀਕੇ ਵਿਖੇ ਚਾਰ ਆਈ.ਆਰ.ਬੀ, ਇੱਕ ਪੀਏਪੀ ਦੀ ਕੰਪਨੀ ਤੋਂ ਇਲਾਵਾ ਜਹਾਨ ਖੇਲਾਂ ਤੋਂ 75 ਵਿਸ਼ੇਸ਼ ਸਿਖਲਾਈ ਪ੍ਰਾਪਤ ਲੜਕੀਆਂ ਅਤੇ 300 ਪੁਲੀਸ ਜਵਾਨ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲੀਸ ਟੀਮਾਂ ਬਣਾ ਕੇ ਗਸ਼ਤ ਕਰ ਰਹੀ ਹੈ ਅਤੇ ਕਿਸੇ ਵੀ ਕਸੂਰਵਾਰ ਨੂੰ ਬਖ਼ਸਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਵੀਡੀਓ ਰਾਹੀਂ ਮੁਲਜ਼ਮਾਂ ਦੀ ਸ਼ਨਾਖ਼ਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ। ਇੱਥੇ ਦੇਰ ਸ਼ਾਮ ਨਾਮ ਚਰਚਾ ਘਰ ਵਿਖੇ ਡੇਰਾ ਪ੍ਰੇਮੀਆਂ ਨੇ ਮੀਟਿੰਗ ਕਰਕੇ ਸਾਰੀ ਸਥਿਤੀ ’ਤੇ ਚਰਚਾ ਕੀਤੀ ਅਤੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਗਈ।
ਦੂਜੇ ਪਾਸੇ ਏਕ ਨੂਰ ਖ਼ਾਲਸਾ ਫੌਜ ਦੇ ਆਗੂ ਗੁਰਭਾਗ ਸਿੰਘ ਮਰੂੜ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਿੱਖ ਸੰਗਤ ਖ਼ਿਲਾਫ਼ ਦਰਜ ਕੀਤੇ ਗਏ ਝੂਠੇ ਕੇਸ 1 ਦਸੰਬਰ ਤੱਕ ਰੱਦ ਨਾ ਕੀਤੇ ਗਏ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ।
ਪਿੰਡ ਢੁੱਡੀਕੇ ਵਿਖੇ 25 ਨਵੰਬਰ ਦੀ ਰਾਤ ਨੂੰ ਡੇਰਾ ਪ੍ਰੇਮੀ ਗੁਰਮੇਲ ਸਿੰਘ ਪਿੰਡ ਬੁੱਟਰ ਕਲਾਂ ’ਦੇ ਬਿਆਨਾਂ ’ਤੇ ਥਾਣਾ ਅਜੀਤਵਾਲ ਵਿਖੇ 60-70 ਅਣਪਛਾਤੀ ਸਿੱਖ ਸੰਗਤ ਖ਼ਿਲਾਫ਼ ਕੇਸ ਦਰਜ ਕਰਕੇ ਇਸ ਮਾਮਲੇ ’ਚ ਨਾਮਜ਼ਦ ਪਿੰਡ ਢੁੱਡੀਕੇ ਦੇ ਸਰਪੰਚ ਜਸਦੀਪ ਸਿੰਘ ਗੈਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਤਾਰ ਸਿੰਘ ਧਾਲੀਵਾਲ ਤੇ ਗੁਰਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਲੰਘੀ ਰਾਤ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।  ਥਾਣਾ ਅਜੀਤਵਾਲ ਵਿਖੇ ਏ।ਐਸ।ਆਈ। ਗੁਲਜ਼ਾਰ ਸਿੰਘ ਦੇ ਬਿਆਨਾਂ ’ਤੇ ਸਿੱਖ ਸੰਗਤ ਖ਼ਿਲਾਫ਼ ਦਰਜ ਦੂਜੇ ਕੇਸ ’ਚ ਪੁਲੀਸ ਨੇ ਦੋਸ਼ ਲਾਇਆ ਕਿ ਡੇਰਾ ਪ੍ਰੇਮੀ ਨਾਮ ਚਰਚਾ ਕਰ ਰਹੇ ਸਨ ਕਿ ਸਿੱਖ ਸੰਗਤ ਨੇ ਕਿਰਪਾਨਾਂ ਅਤੇ ਹਥਿਆਰਾਂ ਨਾਲ ਡੇਰਾ ਪ੍ਰੇਮੀਆਂ ’ਤੇ  ਹਮਲਾ ਕਰ ਦਿੱਤਾ। ਏਐਸਆਈ  ਨੇ ਇਹ ਵੀ ਕਿਹਾ ਕਿ ਹਜੂਮ ਨੇ ਸਿੱਧਾ ਫ਼ਾਇਰ ਕੀਤਾ ਅਤੇ ਸਿਪਾਹੀ ਸੁਖਜਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਅੱਗ ਲਾ ਕੇ ਸਾੜ ਦਿੱਤਾ।
 

No comments: