www.sabblok.blogspot.com
ਨਵੀਂ ਦਿੱਲੀ, 25 ਨਵੰਬਰ (ਏਜੰਸੀਆਂ)-ਆਪਣੀ ਸਹਿਕਰਮੀ ਔਰਤ ਪੱਤਰਕਾਰ ਨਾਲ ਜਿਸਮਾਨੀ ਸ਼ੋਸ਼ਣ ਕਰਨ ਦੇ ਮੁਲਜ਼ਮ ਤਹਿਲਕਾ ਦੇ ਸੰਪਾਦਕ ਤੇਜਪਾਲ ਨੇ ਦਿੱਲੀ ਹਾਈ ਕੋਰਟ 'ਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਜਸਟਿਸ ਜੀ. ਐੱਸ. ਸਿਸਤਾਨੀ ਜਿਨ੍ਹਾਂ ਦੀ ਅਦਾਲਤ 'ਚ ਸੀਨੀਅਰ ਵਕੀਲਾਂ ਕੇ. ਟੀ. ਐੱਸ. ਤੁਲਸੀ ਤੇ ਗੀਤਾ ਲੂਥਰਾ ਨੇ ਇਹ ਅਰਜ਼ੀ ਦਾਇਰ ਕੀਤੀ ਹੈ, ਨੇ ਦੱਸਿਆ ਕਿ ਸੁਣਵਾਈ ਕੱਲ੍ਹ ਕੀਤੀ ਜਾਵੇਗੀ। ਗੋਆ ਪੁਲਿਸ ਉਸ ਵਿਰੁੱਧ ਮੁੱਢਲੀ ਸੂਚਨਾ ਦਰਜ ਕਰਨ ਤੋਂ ਬਾਅਦ ਪਹਿਲੇ ਪੜਾਅ ਦੀ ਪੁੱਛਗਿੱਛ ਕਰ ਚੁੱਕੀ ਹੈ। ਇਹ ਘਟਨਾ 7-8 ਨਵੰਬਰ ਦੀ ਰਾਤ ਗੋਆ ਦੇ ਇਕ ਪੰਜ ਤਾਰਾ ਹੋਟਲ ਦੀ ਲਿਫਟ 'ਚ ਵਾਪਰੀ ਸੀ। ਗੋਆ ਪੁਲਿਸ ਨੇ ਤੇਜਪਾਲ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 376 ਤੇ 354 ਅਧੀਨ ਪਰਚਾ ਦਰਜ ਕੀਤਾ ਸੀ ਤੇ ਦੋਸ਼ ਸਾਬਿਤ ਹੋਣ 'ਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
No comments:
Post a Comment