jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 28 November 2013

ਪੰਜਾਬੀਆਂ ਦੀਆਂ ਅੱਖਾਂ ਵਿੱਚ ਘੱਟਾ :: ਬਿਨਾ ਕੋਲੇ ਤੋਂ ਚਲਾ ਦਿੱਤਾ ਬਣਾਂਵਾਲੀ ਥਰਮਲ ਪਲਾਂਟ

www.sabblok.blogspot.com

ਬੀਤੇ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਤੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਦੀ ਛਤਰ ਛਾਇਆ ਹੇਠ  ਬਣਾਂਵਾਲੀ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਥਰਮਲ ਪਲਾਂਟ ਦੇ ਉਦਘਾਟਨ ਮੌਕੇ ਪੰਜਾਬ ਵਿੱਚ ਬਿਜਲੀ ਸਰਪਲਸ  ਹੋਣ ਦੇ ਕੀਤੇ ਗਏ ਦਾਅਵਿਆਂ ਦੀ ਹਵਾ ਦੋ ਦਿਨ ਵਿੱਚ ਹੀ ਨਿਕਲਣ ਲੱਗੀ ਹੈ। ਪ੍ਰਾਪਤ ਸੂਚਨਾਂ ਅਨੁਸਾਰ ਇਸ  ਥਰਮਲ ਪਲਾਂਟ ਵਿੱਚ ਅਜੇ ਕੋਈ ਵੀ ਬਿਜਲੀ ਉਤਪਾਦਨ ਸ਼ੁਰੂ ਨਹੀਂ ਹੋਇਆ ਅਤੇ ਨਾ ਹੀ ਅਜੇ ਕਈ ਮਹੀਨੇ ਇਹ

ਸ਼ੁਰੂ ਹੋਣ ਦੇ ਕੋਈ ਆਸਾਰ ਹਨ। ਥਰਮਲ ਪਲਾਂਟ ਨੂੰ ਜਾਣ ਵਾਲੀ ਰੇਲਵੇ ਲਾਈਨ ਅਜੇ ਅਧੂਰੀ ਪਈ ਹੈ ਅਤੇ  ਦੋ ਜਗ੍ਹਾ ਤੋਂ ਬੈਠ ਗਈ ਹੈ, ਇਸੇ ਲਾਈਨ ਨਾਲ ਹੀ ਥਰਮਲ ਪਲਾਂਟ ਵਿੱਚ ਕੋਲਾ ਪਹੁੰਚਾਇਆ ਜਾ ਸਕੇਗਾ ਜੋ ਕਿ ਕਿਸੇ ਵੀ ਹੋਰ ਤਰੀਕੇ ਨਾਲ ਨਹੀਂ ਪਹੁੰਚਾਇਆ ਜਾ ਸਕਦਾ ਅਤੇ ਨਾ ਹੀ ਇਥੇ ਅਜੇ ਪਾਣੀ ਦੀ ਕੋਈ ਸਪਲਾਈ ਸ਼ੁਰੂ ਹੋਈ ਹੈ ਜੋ ਕਿ ਦੂਸਰੀ ਅਹਿਮ ਚੀਜ਼ ਇਸ ਥਰਮਲ ਪਲਾਂਟ ਨੂੰ ਚਲਾਉਣ ਲਈ ਚਾਹੀਦੀ ਹੈ। ਇਹ  ਵੀ ਪਤਾ ਲੱਗਾ ਹੈ ਕਿ ਜਿਹੜਾ ਕੋਲਾ ਇਸ ਥਰਮਲ ਪਲਾਂਟ ਲਈ ਆਉਣਾ ਹੈ ਉਸਦੀ ਮਨਜ਼ੂਰੀ ਅਜੇ ਪਲਾਂਟ ਨੂੰ

ਨਹੀਂ ਮਿਲੀ ਅਤੇ ਜਿਹੜਾ ਪਾਣੀ ਇਸ ਵੇਲੇ ਵਰਤਿਆ ਜਾ ਰਿਹਾ ਹੈ ਉਹ ਸਿਰਫ ਟੈਸਟਿੰਗ ਲਈ ਹੀ ਮਿਲਿਆ ਹੈ।

ਦੂਰ ਤੋਂ ਵਿਖਾਇਆ ਥਰਮਲ ਪਲਾਂਟ
ਥਰਮਲ ਪਲਾਂਟ ਦੇ ਉਦਘਾਟਨ ਮੌਕੇ ਜਦੋਂ ਇਸ ਨੂੰ ਚਾਲੂ ਕਰਨ ਦਾ ਰਿਮੋਟ ਉਪ ਮੁੱਖ ਮੰਤਰੀ ਸ੍ਰ  ਸੁਖਬੀਰ ਸਿੰਘ ਬਾਦਲ ਵੱਲੋਂ ਦਬਾਇਆ ਗਿਆ ਤਾਂ ਉਹ ਥਰਮਲ ਪਲਾਂਟ ਤੋਂ ਕਾਫੀ ਦੂਰੀ ਤੋਂ ਦਬਾਇਆ  ਗਿਆ ਅਤੇ ਸਣੇ ਮੁੱਖ ਮਹਿਮਾਨਾਂ ਦੇ ਕਿਸੇ ਨੂੰ ਵੀ ਪਲਾਂਟ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ, ਭਰੋਸੇਯੋਗ ਸੂਤਰਾਂ ਅਨੁਸਾਰ ਪਲਾਂਟ ਅੰਦਰ ਚੱਲ ਰਹੇ ਕੰਮ ਨੂੰ ਇਕ ਚਾਈਨੀਜ਼ ਕੰਪਨੀ ਵੱਲੋਂ ਕੀਤਾ ਜਾ  ਰਿਹਾ ਹੈ ਅਤੇ ਕਿਸੇ ਨੂੰ ਵੀ ਅੰਦਰ ਵੇਖਣ ਦੀ ਇਜਾਜ਼ਤ ਨਹੀਂ ਹੈ।

ਟਰੱਕਾਂ ਦੇ ਟਾਇਰ ਸਾੜਕੇ ਕੱਢਿਆ ਧੂੰਆਂ 

 ਕਿਹਾ ਜਾ ਰਿਹਾ ਹੈ ਕਿ ਬਣਾਂਵਾਲੀ ਦੇ ਥਰਮਲ ਪਲਾਂਟ ਦਾ ਜਿਓਂ ਹੀ ਬਟਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਦਬਾਇਆ ਤਾਂ ਪਲਾਂਟ ਦੀਆਂ

ਚਿਮਨੀਆਂ ਵਿੱਚੋਂ ਚਿੱਟਾ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਇਹ ਐਲਾਨ ਕਰ ਦਿੱਤਾ ਗਿਆ ਕਿ

ਥਰਮਲ ਪਲਾਂਟ ਦਾ ਇਕ ਯੂਨਿਟ ਚਾਲੂ ਹੋ ਗਿਆ ਹੈ ਜਦੋਂ ਕਿ ਸੂਤਰਾਂ ਦੇ ਦੱਸਣ ਮੁਤਾਬਿਕ ਕੋਈ ਯੁਨਿਟ

ਚਾਲੂ ਨਹੀਂ ਹੋਇਆ ਬਲਕਿ ਟਰੱਕਾਂ ਦੇ ਪੁਰਾਣੇ ਟਾਇਰਾਂ ਨੂੰ ਚਿੱਟੇ ਡੀਜ਼ਲ ਨਾਲ ਜੋ ਕਿ ਵਿਸ਼ੇਸ਼ ਤੌਰ ਤੇ

ਮੰਗਵਾਇਆ ਗਿਆ ਸੀ ਨਾਲ ਇਹ ਧੂੰਆਂ ਕੱਢਿਆ ਗਿਆ ਹੈ। ਪਰ ਪੁਖਤਾ ਸੂਤਰ ਇਹ ਦੱਸਦੇ ਇਹ ਕਿ  ਕੋਲੇ ਦੀ ਥਾਂ  ਚਿੱਟਾ ਡੀਜ਼ਲ ਬਾਲ ਕੇ ਟੈਸਟਿੰਗ ਕੀਤੀ ਜਾ ਰਹੀ ਹੈ।

ਪੰਜਾਬੀ ਮਜ਼ਦੂਰਾਂ ਦੇ ਡਿੱਗੇਗੀ ਗਾਜ

ਇਸ ਥਰਮਲ ਪਲਾਂਟ ਅੰਦਰ ਕੰਮ ਕਰ ਰਹੇ ਕੁਲ ਮਜ਼ਦੂਰਾਂ ਵਿੱਚੋਂ ਤਕਰੀਬਨ 10% ਪੰਜਾਬੀ ਮਜ਼ਦੂਰ ਹਨ  ਜਿਨ੍ਹਾਂ ਦੀਆਂ ਨੌਕਰੀਆਂ ਜਲਦੀ ਹੀ ਖਤਮ ਕਰ ਦਿੱਤੀਆਂ ਜਾਣਗੀਆਂ ਅਤੇ ਇਨ੍ਹਾਂ ਦੀ ਜਗ੍ਹਾ ਉਪਰ ਦੂਜੇ ਸੂਬਿਆਂ ਦੇ ਲੋਕ ਕੰਮ ਕਰਨਗੇ। ਇਨ੍ਹਾਂ ਮਜ਼ਦੂਰਾਂ ਦਾ ਖਦਸ਼ਾ ਹੈ ਕਿ ਇਸ ਪਲਾਂਟ ਲਈ ਲਾਉਣ ਤੱਕ ਤਾਂ ਉਨ੍ਹਾਂ ਦੀਆਂ ਸੇਵਾਵਾਂ ਲੈ ਲਈਆਂ ਗਈਆਂ ਜਦੋਂ ਕਿ ਹੁਣ ਉਨ੍ਹਾਂ ਨੂੰ ਜਵਾਬ ਮਿਲਣ ਵਾਲਾ ਹੈ।

No comments: