www.sabblok.blogspot.com
ਭਿੱਖੀਵਿੰਡ 28 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪਾਕਿਸਤਾਨ ਦੀ ਕੋਟ ਲੱਖਪਤ ਜੇਲ ਅੰਦਰ ਜਾਲਮ ਦਰਿੰਦਿਆਂ ਹੱਥੋਂ ਕਤਲ ਹੋਏ ਭਾਰਤੀ ਕੈਦੀ ਸਰਬਜੀਤ ਸਿੰਘ ਭਿੱਖੀਵਿੰਡ ਦੇ ਜੇਲ੍ਹ ਅੰਦਰ ਬੰਦ ਸਮੇ ਦੌਰਾਨ ਵਰਤੋਂ ਕੀਤੇ ਗਏ ਕੱਪੜੇ,ਭਾਂਡੇ ਤੇ ਹੋਰ ਸਮਾਨ ਪਾਕਿਸਤਾਨ ਸਰਕਾਰ ਵੱਲੋਂ ਅਟਾਰੀ ਬਾਰਡਰ ਰਾਹੀ ਭਾਰਤ ਦੇ ਅਧਿਕਾਰੀਆਂ ਨੂੰ ਸੌਪ ਦਿੱਤੇ ਜਾਣ ਸਮੇ ਬਾਰਡਰ ਤੇ ਪਹੁੰਚੀ ਸਰਬਜੀਤ ਸਿੰਘ ਦੀ ਭੈਣ ਬੀਬੀ ਦਲਬੀਰ ਕੌਰ,ਪਤਨੀ ਸੁਖਪ੍ਰੀਤ ਕੌਰ,ਧੀਆਂ ਸੁਪਨਦੀਪ ਕੌਰ ਤੇ ਪੂਨਮ,ਜਵਾਈ ਸ੍ਰੀ ਸੰਜੇ ਕੁਮਾਰ ਆਦਿ ਪਰਿਵਾਰ ਵੱਲੋ ਸਮਾਨ ਨੁੰ ਪ੍ਰਾਪਤ ਕਰਕੇ ਵਾਪਸ ਭਿੱਖੀਵਿੰਡ ਵਿਖੇ ਲਿਆਦਾ ਗਿਆ।ਇਸ ਸਮੇ ਭਿੱਖੀਵਿੰਡ ਪਹੁੰਚੇ ਜਿਲ੍ਹਾ ਤਰਨ ਤਾਰਨ ਦੇ ਡੀ.ਸੀ ਸ੍ਰ:ਬਲਵਿੰਦਰ ਸਿੰਘ ਧਾਰੀਵਾਲ,ਡੀ.ਪੀ.ਆਰ.ੳ ਸਤਨਾਮ ਸਿੰਘ ਛੀਨਾ,ਐਸ.ਐਸ.ਪੀ ਤਰਨ ਤਾਰਨ ਸ੍ਰ:ਰਾਜਜੀਤ ਸਿੰਘ ਹੁੰਦਲ,ਐਸ.ਡੀ.ਐਮ ਪੱਟੀ ਸ੍ਰੀ ਰਾਜੀਵ ਵਰਮਾ,ਡੀ.ਐਸ.ਪੀ(ਡੀ) ਜਸਵੰਤ ਸਿੰਘ,ਐਸ.ਐਚ.ੳ ਭਿੱਖੀਵਿੰਡ ਸ੍ਰ:ਸ਼ਿਵਦਰਸ਼ਣ ਸਿੰਘ ਦੀ ਮੌਜੂਦਗੀ ਵਿੱਚ ਸਰਬਜੀਤ ਸਿੰਘ ਦੇ ਸਮਾਨ ਵਾਲੇ ਡੱਬਿਆਂ ਨੂੰ ਖੋਲ੍ਹੇ ਜਾਣ ਸਮੇ ਮਾਹੌਲ ਉਸ ਸਮੇ ਗਮਗੀਨ ਹੋ ਗਿਆ ਜਦੋਂ ਸਰਬਜੀਤ ਦੀ ਪਤਨੀ ਸੁਖਪ੍ਰੀਤ ਕੌਰ ਸਮਾਨ ਉਤੇ ਸਿਰ ਰੱਖ ਕੇ ਫੁੱਟ-ਫੁੱਟ ਰੋਈ ਤਾਂ ਉਸ ਸਮੇ ਸਰਬਜੀਤ ਸਿੰਘ ਦੀ ਭੈਣ ਬੀਬੀ ਦਲਬੀਰ ਕੌਰ ਤੇ ਧੀਆਂ ਸੁਪਨਦੀਪ,ਪੂਨਮ ਵੀ ਸਰਬਜੀਤ ਸਿੰਘ ਦਾ ਯਾਦਗਰੀ ਸਮਾਨ ਵੇਖ ਉੱਚੀ-ਉੱਚੀ ਧਾਂਹਾਂ ਮਾਰ ਕੇ ਰੋਈਆਂ ਤਾਂ ਉਸ ਸਮੇ ਘਰ ਵਿੱਚ ਮੌਜੂਦ ਕੁਝ ਔਰਤਾਂ ਵੀ ਸਿਸਕੀਆਂ ਭਰਦੀਆਂ ਵੀ ਨਜਰ ਆਈਆਂ।ਇਸ ਸਮੇ ਖੋਲੇ ਗਏ ਡੱਬਿਆਂ ਵਿਚੋਂ ਧਾਰਮਿਕ ਗ੍ਰੰਥ ਕੁਰਾਨ, ਕੱਪੜੇ,ਜੁਰਾਬਾਂ,ਪਲਾਸਟਿਕ ਦਾ ਸਮਾਨ, ਮਿੱਟੀ ਦਾ ਘੜਾ, ਤੋਲੀਆ, ਐਨਕ, ਡਾਇਰੀ, ਜਰਸੀ, ਪੇਸਟ ਆਦਿ 36 ਕਿਸਮ ਦਾ ਸਮਾਨ ਜਿਸ ਦੀ ਗਿਣਤੀ 62 ਦੱਸੀ ਜਾਂਦੀ ਹੈ ਪ੍ਰਾਪਤ ਕੀਤਾ ਗਿਆ।ਇਸ ਸਮੇ ਗਮਗੀਨ ਮਾਹੌਲ ਸਮੇ ਸਰਬਜੀਤ ਸਿੰਘ ਦੀ ਭੈਣ ਬੀਬੀ ਦਲਬੀਰ ਕੌਰ ਨੇ ਪਾਕਿਸਤਾਨ ਸਰਕਾਰ ਨੂੰ ਸਰਬਜੀਤ ਸਿੰਘ ਦੀ ਮੌਤ ਦਾ ਜਿੰਮੇਵਾਰ ਦੱਸਦਿਆਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਸੀ ਕਿ ਸਰਬਜੀਤ ਸਿੰਘ ਦੀ ਲਾਸ਼ ਨਾਲ ਹੀ ਕੱਪੜੇ ਆਦਿ ਸਮਾਨ ਵਾਪਸ ਕਰ ਦਿੰਦਾ ਤਾਂ ਚੰਗੀ ਗੱਲ ਸੀ ਤੇ ਪਰ ਪਾਕਿਸਤਾਨ ਸਰਕਾਰ ਨੇ ਅੱਜ ਜੋ ਸਮਾਨ ਭੇਜਿਆ ਹੈ,ਉਹ ਪੂਰਾ ਨਹੀ ਹੈ,ਕਿਉਕਿ ਮੈ 2011 ਦੇ ਦੌਰਾਨ ਪਾਣੀ ਵਾਲਾ ਵਾਟਰ ਕੂਲਰ,ਨਿੱਜੀ ਡਾਇਰੀ ਜਿਸ ਵਿੱਚ ਹਰ ਰੋਜ ਦਾ ਖਾਣ-ਪੀਣ ਤੋਂ ਸਮੇ-ਸਮੇ ਦਾ ਹਿਸਾਬ ਲਿਖਿਆ ਪਿਆ ਸੀ ਵੀ ਨਹੀ ਮਿਲਿਆ।ਉਹਨਾ ਨੇ ਕਿਹਾ ਕਿ ਉਸ ਮਸਲੇ ਸੰਬੰਧੀ ਕੇਂਦਰ ਗ੍ਰਹਿ ਮੰਤਰੀ ਸ੍ਰੀ ਸ਼ੁਸ਼ੀਲ ਸ਼ਿੰਦੇ ਨੂੰ ਮਿਲ ਕੇ ਦੱਸਣਗੇ।ਇਸ ਸਮੇ ਐਸ.ਆਈ ਕੁਲਜੀਤ ਸਿੰਘ,ਸੀ.ਆਈ.ਡੀ ਕਰਮਚਾਰੀ ਸਵਰਨ ਸਿੰਘ,ਅਜੈਬ ਸਿੰਘ,ਹਰਚੰਦ ਸਿੰਘ ਪੰਚ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।
No comments:
Post a Comment