www.sabblok.blogspot.com
ਬਰਨਾਲਾ, 18 ਨਵੰਬਰ (ਜਗਸੀਰ ਸਿੰਘ ਸੰਧੂ) : ਵਿਧਾਨ ਸਭਾ ਹਲਕਾ ਬਰਨਾਲਾ ਦੇ ਸਾਬਕਾ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੇ ਕਤਲ ਵਿੱਚ ਨਾਮਜਦ ਉਹਨਾਂ ਦੇ ਸਕਾ ਭਤੀਜਾ ਜਸਪ੍ਰੀਤ ਸਿੰਘ ਜੱਸਾ ‘ਜੋ 15 ਨਵੰਬਰ ਮੋਗਾ ਨੇੜੇ ਪੁਲਸ ਨੂੰ ਚਕਮਾ ਦੇ ਫਰਾਰ ਹੋ ਗਿਆ ਹੈ, ਸਬੰਧੀ ਇਸ ਤਰਾਂ ਦੀਆਂ ਚਰਚਾਵਾਂ ਜ਼ੋਰ ਫੜਦੀਆਂ ਜਾ ਰਹੀਆਂ ਹਨ ਕਿ ਕੀ ਜੱਸਾ ਸੱਚਮੁੱਚ ਹੀ ਪੁਲਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਹੈ ਜਾਂ ਇਸ ਪਿਛੇ ਕੋਈ ਹੋਰ ਸੱਚ ਹੈ। ਜ਼ਿਕਰਯੋਗ ਹੈ ਕਿ ਪੁਲਸ ਸੂਤਰਾਂ ਅਨੁਸਾਰ 15 ਨਵੰਬਰ ਨੂੰ ਪੁਲਸ ਪਾਰਟੀ ਜਦੋਂ ਜੱਸਾ ਨੂੰ ਮੋਗਾ ਦੀ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਗਈ ਸੀ ਕਿ ਜਗਰਾਉਂ ਇਲਾਕੇ ਵਿੱਚ ਇੱਕ ਢਾਬੇ ’ਤੇ ਰੋਟੀ ਖਾਣ ਲਈ ਰੁਕਣ ਲੰਘਣ ਸਮੇਂ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਇਥੇ ਇਹ ਵਰਨਣਯੋਗ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਸਾਬਕਾ ਅਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਨੂੰ ਉਸਦੇ ਜੱਦੀ ਪਿੰਡ ਬਿਲਾਸਪੁਰ ਵਿਖੇ ਉਸਦੇ ਘਰ ਦੇ ਗੇਟ ਵਿੱਚ ਹੀ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਮੌਕੇ ਦੇ ਗਵਾਹਾਂ ਅਤੇ ਕੀਤੂ ਦੇ ਪਰਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਕੀਤੂ ਦੇ ਕਤਲ ਵਿੱਚ ਉਸਦੇ ਸਕੇ ਭਤੀਜਿਆਂ ਨੂੰ ਹੀ ਨਾਮਜਦ ਕੀਤਾ ਗਿਆ ਸੀ, ਜਿਹਨਾਂ ਨੂੰ ਪੁਲਸ ਨੇ ਭਾਰੀ ਮੁਸਕਤ ਤੋਂ ਬਾਅਦ ਲੱਗਭੱਗ ਪੰਜ ਛੇ ਮਹੀਨਿਆਂ ਤੋਂ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਸਪ੍ਰੀਤ ਸਿੰਘ ਜੱਸਾ ਦੇ ਪੁਲਸ ਹਿਰਾਸਤ ਵਿੱਚੋਂ ਫਰਾਰ ਹੋ ਜਾਣ ਦੀਆਂ ਖਬਰਾਂ ਤੋਂ ਬਾਅਦ ਤਰਾਂ ਤਰਾਂ ਦੀਆਂ ਚਰਚਾਵਾਂ ਜ਼ੋਰ ਫੜਦੀਆਂ ਜਾ ਰਹੀਆਂ ਹਨ, ਕੁਝ ਲੋਕ ਜਿਥੇ ਇਸ ਨੂੰ ਪੁਲਸ ਦੀ ਨਾਲਾਇਕੀ ਮੰਨ ਰਹੇ ਹਨ, ਉਥੇ ਕੁਝ ਲੋਕ ਇਸ ਪੁਲਸ ਦੀ ਚਾਲ ਸਮਝ ਕੇ ਖਦਸਾ ਜਾਹਰ ਕਰ ਰਹੇ ਹਨ ਕਿ ਜੱਸਾ ਦਾ ਪੁਲਸ ਮੁਕਾਬਲਾ ਬਣਾਉਣ ਲਈ ਇਹ ਸਾਜਿਸ ਰਚੀ ਗਈ ਹੈ। ਉਧਰ ਬਰਨਾਲਾ ਪੁਲਸ ਜ਼ਿਲ•ਾ ਮੁੱਖੀ ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਹੈ ਕਿ ਜੱਸਾ ਦੀ ਫਰਾਰੀ ਤੋਂ ਬਾਅਦ ਮਰਹੂਮ ਮਲਕੀਤ ਸਿੰਘ ਕੀਤੂ ਦੇ ਪੁੱਤਰ ਕੁਲਵੰਤ ਸਿੰਘ ਕੰਤਾ ਵੱਲੋਂ ਪੁਲਸ ਤੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ, ਜਿਸ ਨੂੰ ਦੇਖਦਿਆਂ ਬਰਨਾਲਾ ਪੁਲਸ ਨੇ ਕੰਤਾ ਅਤੇ ਉਸਦੇ ਪਰਵਾਰ ਦੀ ਸੁਰੱਖਿਆ ਵਧਾ ਦਿੱਤੀ ਹੈ। ਦੂਸਰੇ ਪਾਸੇ ਕੁਲਵੰਤ ਸਿੰਘ ਕੰਤਾ ਵੱਲੋਂ ਆਪਣੀਆਂ ਸਰਗਰਮੀਆਂ ਬਰਨਾਲਾ ਹਲਕੇ ਵਿੱਚ ਪਹਿਲਾਂ ਵਾਂਗ ਹੀ ਜਾਰੀ ਹਨ। ਦੂਸਰੇ ਤਰਫ਼ ਪੁਲਸ ਵੱਲੋਂ ਭਾਵੇਂ ਜੱਸਾ ਦੀ ਸਰਗਰਮੀ ਨਾਲ ਭਾਲ ਕਰਨ ਦੀ ਗੱਲ ਕਹੀ ਜਾ ਰਹੀ ਹੈ, ਪਰ ਬਰਨਾਲਾ ਇਲਾਕੇ ਵਿੱਚ ਪੁਲਸ ਦੀ ਅਜਿਹੀ ਕੋਈ ਸਰਗਰਮੀ ਦੇਖਣ ਨੂੰ ਨਹੀਂ ਮਿਲੀ ਕਿ ਜੱਸਾ ਦੀ ਤਲਾਸ਼ ਵਿੱਚ ਪੁਲਸ ਨੇ ਉਸਦੇ ਕਿਸੇ ਸਾਥੀ ਰਹੇ ਵਿਅਕਤੀ ਦੇ ਘਰ ਜਾਂ ਸ਼ੱਕੀ ਟਿਕਾਣੇ ’ਤੇ ਛਾਪਮਾਰੀ ਕੀਤੀ ਗਈ ਹੋਵੇ। ਇਸ ਸਾਰੇ ਵਰਤਾਰੇ ਨੂੰ ਵਾਚਦਿਆਂ ਜੱਸਾ ਦੀ ਫਰਾਰੀ ਤੋਂ ਬਾਅਦ ਤਰਾਂ ਤਰਾਂ ਦੀਆਂ ਚਰਚਾਵਾਂ ਦਾ ਬਜਾਰ ਗਰਮ ਹੈ
No comments:
Post a Comment