www.sabblok.blogspot.com
ਪਿਛਲੇ 15-15 ਸਾਲਾਂ ਤੋਂ ਖਾਲੀ ਪਈਆਂ ਅਸਾਮੀਆਂ ਦਾ ਸੂਚਨਾ ਅਧਿਕਾਰ ਐਕਟ ਤਹਿਤ ਖੁਲਾਸਾ
ਮਾਹਿਲਪੁਰ,20 ਨਵੰਬਰ (ਸ਼ਿਵ ਕੁਮਾਰ ਬਾਵਾ)
ਬਲਾਕ ਮਾਹਿਲਪੁਰ ਦੇ ਉਘੇ ਸਮਾਜ ਸੇਵਕ ਜੈ ਗੋਪਾਲ ਧੀਮਾਨ ਅਤੇ ਜਨਰਲ ਸਕੱਤਰ ਨਿਰਮਲ ਕੌਰ ਬੱਧਣ ਵਲੋਂ ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਕਾਰਨ ਬੱਚਿਆਂ ਦੇ ਭਵਿੱਖ ਨਾਲ ਹੋ ਰਹੇ ਖਿਲਵਾੜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਹਨਾਂ ਅੱਜ ਮਾਹਿਲਪੁਰ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਸਕੂਲਾਂ ਵਿਚ ਜਾ ਕੇ ਵੇਖਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਮੁਹਈਆ ਕਰਵਾਈ ਜਾ ਰਹੀ ਮਿਆਰੀ ਸਿੱਖਿਆ ਦੀ ਅਸਲ ਕਹਾਣੀ ਸਾਹਮਣੇ ਲਿਆਕੇ ਸਰਕਾਰ ਵਲੋਂ ਸਿੱਖਿਆ ਵਿਭਾਗ ਨੂੰ ਬੁ¦ਦੀਆਂ ਤੇ ਪਹੁੰਚਾਉਣ ਦੇ ਦਾਅਵਿਆਂ ਦੀ ਪੋਲ ਖੋਲਕੇ ਰੱਖ ਦਿੱਤੀ ਹੈ । ਉਹਨਾਂ ਦੱਸਿਆ ਕਿ ਸਕੂਲਾਂ ਵਿਚ ਅਨੇਕਾਂ ਖਾਮੀਆਂ ਬੱਚਿਆ ਦੇ ਭਵਿੱਖ ਨਾਲ ਖਿਲਵਾੜ ਕਰ ਰਹੀਆਂ ਹਨ ਤੇ ਸਰਕਾਰ ਵਿਕਾਸ ਦੀਆਂ ਝੂਠੀਆਂ ਡੀਂਗਾਂ ਮਾਰ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਦੇ ਪਿੰਡ ਹਰਜੀਆਣਾ ਦੇ ਐਲੀਮੈਂਟਰੀ ਸਕੂਲ ਵਿਚ ਜਾ ਕਿ ਵੇਖਿਆ ਕਿ ਸਕੂਲ ਬਿਨਾਂ ਅਧਿਆਪਕ ਤੋਂ ਚਲ ਰਿਹਾ ਸੀ ਤੇ ਅਧਿਆਪਕ ਬੱਚਿਆਂ ਨੂੰ ਪੜਾਉਣ ਦੇ ਨਾਲ 2 ਦੁਕਾਨ ਤੋਂ ਮਿਡ ਡੇ ਮੀਲ ਦਾ ਸਮਾਨ ਖ੍ਰੀਦਣ ਗਏ ਹੋਏ ਸੀ । ਉਹਨਾਂ ਦੱਸਿਆ ਕਿ ਸਕੂਲ ਵਿਚ ਪਿਛਲੇ 3 ਸਾਲਾਂ ਤੋਂ ਇਕੋ ਅਧਿਆਪਕ ਹੀ 20 ਬੱਚਿਆਂ ਨੂੰ ਪੜਾ ਰਿਹਾ ਹੈ। ਇਸੇ ਤਰਾਂ ਚੱਕ ਨਾਥਾਂ ਵਿੱਚ ਪਿੱਛਲੇ 18 ਮਹੀਨਿਆਂ ਤੇ ਬੱਚੇ 09, ਕਾਂਗੜ, ਕੋਠੀ ਪਿੰਡ ਦੇ ਐਲੀਮੈਟਰੀ ਸਕੂਲਾਂ ਦੀ ਦਾਸਤਾਂ ਹੀ ਅਲੱਗ ਹੈ, ਇਹ ਸਕੂਲ ਪਿਛਲੇ 30 ਮਹੀਨਿਆਂ ਤੋਂ ਟੀਚਰ ਲੈਸ ਹੈ ਅਤੇ ਕਦੇ ਕੋਈ ਅਧਿਆਪਕ ਤੇ ਕਦੇ ਕੋਈ ਡੈਪੂਟੈਸ਼ਨ ਉਤੇ। ਪਿੰਡ ਗੱਜਰ ਦੇ ਐਲੀਮੈਂਟਰੀ ਸਕੂਲ ਵਿੱਚ 18 ਮਹੀਨਿਆਂ ਤੋਂ, ਬਦੋਵਾਲ 6 ਸਾਲਾਂ ਤੋਂ, ਲਸਾੜਾ1 ਸਾਲ ਤੋਂ ਹਰਜੀਆਣਾ 2 ਸਕੂਲ 3 ਸਾਲਾਂ ਤੋਂ ਇਕ ਹੀ ਅਧਿਆਪਕ ਹਨ। ਉਕਤ ਸਕੂਲਾਂ ਵਿਚ ਸਫਾਈ ਕਰਮਚਾਰੀ ਨਾ ਹੋਣ ਕਰਕੇ ਜਾਂ ਤਾਂ ਬੱਚੇ ਖੁਦ ਸਫਾਈ ਕਰਦੇ ਹਨ ਜਾਂ ਫਿਰ ਅਧਿਆਪਕ ਅਪਣੇ ਕੋਲੋਂ 400, 400 ਰੁਪਇਆ ਮਹੀਨੇ ਦਾ ਦਿੰਦੇ ਹਨ। ਸਭ ਤੋਂ ਹਰਾਨੀ ਵਾਲੀ ਗੱਲ ਹੈ ਕਿ ਸਕੂਲਾਂ ਵਿਚ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਕਿਸੇ ਵੀ ਸਕੂਲ ਵਿਚ ਕੋਈ ਵੀ ਪ੍ਰਬੰਧ ਨਹੀਂ ਹੈ। ਕੋਈ ਆਰ ਓ ਸਿਸਟਿਮ ਨਹੀਂ ਲਭ ਰਿਹਾ। ਇਨਾਂ ਪਿੰਡਾਂ ਦੇ ਸਕੂਲਾਂ ਵੱਲ ਨਾ ਤਾਂ ਕੋਈ ਵੀ ਆਵਾਜਾਈ ਦੇ ਲੋੜੀਂਦੇ ਸਾਧਨ ਹਨ ਤੇ ਨਾ ਹੀ ਕੇਂਦਰ ਸਰਕਾਰ ਦੇ ਦੂਰ ਸੰਚਾਰ ਵਿਭਾਗ ਮੋਬਾਇਲਾਂ ਦੇ ਸਿਗਨਲ ਹਨ, ਟੈਲੀਫੋਨ ਕੰਪਨੀਆਂ ਬਿਨਾਂ ਸਰਵਿਸ ਮੁਹੱਈਆ ਕਰਵਾਇਆਂ ਪੈਸੇ ਇਕੱਠੇ ਕਰ ਰਹੀਆਂ ਹਨ।
ਉਹਨਾਂ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਮਹਿਦੂਦ ਵਿਚ ਐਸ ਐਸ ਤੇ ਅੰਗ੍ਰੇਜ਼ੀ ਦੇ ਅਧਿਆਪਕ ਦੀ ਪੋਸਟ ਸੰਨ 2000 ਤੋਂ ਖਾਲੀ ਹੈ, ਹਿਸਾਬ ਅਤੇ ਸਾਇੰਸ ਦੀ 2008 ਤੋਂ, ਪੰਜਾਬੀ ਦੀ 2010 ਤੋਂ, ਪੀ ਟੀ ਆਈ ਦੀ 2007 ਤੋਂ, ਦਰਜਾ ਚਾਰ ਤੇ ਚੌਕੀਦਾਰ ਦੀ 2010 ਤੋਂ ਅਸਾਮੀਆਂ ਖਾਲੀ ਹਨ। ਕੰਪਿਊਟਰ ਅਧਿਆਪਕ ਸ਼ੁਕਰਵਾਰ ਅਤੇ ਸ਼ਨੀਵਾਰ ਆਉਂਦੇ ਹਨ। ਇਸ ਦਿਨ ਜ਼ਿਆਦਾ ਤਰ ਉਕਤ ਸਕੂਲਾਂ ਵਿੱਚ ਛੁੱਟੀ ਹੀ ਹੁੰਦੀ ਹੈ। ਇਹਨਾਂ ਸਕੂਲਾਂ ਵਿੱਚ ਬੱਚਿਆਂ ਨੂੰ ਇੱਕ ਦਿਨ ਹੀ ਨਸੀਬ ਹੋ ਰਹੇ ਹਨ ਕੰਪਿਊਟਰ ਅਧਿਆਪਕ, ਸਕੂਲ ਵਿਚ ਮਜੂਦਾ ਹਾਲਤ ਵਿਚ ਇਕ ਹਿੰਦੀ ਤੇ ਏਸੀ ਟੀ ਦੇ ਹੀ 2 ਅਧਿਆਪਕ ਹਨ। ਹਾਲਤ ਇਹ ਹੈ ਕਿ ਰਾਇਟ ਟੂ ਐਜੂਕੇਸ਼ਨ 2009 ਸਰਕਾਰੀ ਪੱਖ ਤੋਂ ਇਨਾਂ ਬੱਚਿਆਂ ਨੂੰ ਕੋਈ ਵੀ ਲਾਭ ਨਹੀਂ ਦੇ ਰਿਹਾ। ਸ੍ਰੀ ਧੀਮਾਨ ਨੇ ਦੱਸਿਆ ਕਿ ਸਕੂਲਾਂ ਦੀ ਸਥਿਤੀ ਬਹੁਤ ਦੀ ਦੁਖਦਾਈ ਹੈ ਅਤੇ ਬੱਚਿਆਂ ਨਾਲ ਸ਼ਰੇਆਮ ਉਨਾਂ ਦੇ ਅਧਿਕਾਰਾਂ ਦਾ ਸ਼ੋਸਣ ਕੀਤਾ ਜਾ ਰਿਹਾ ਹੈ। ਇਕ ਪਾਸੇ ਸਕੂਲਾਂ ਵਿਚ ਅਧਿਆਪਕ ਨਹੀਂ ਅਤੇ ਦੂਸਰੇ ਪਾਸੇ ਸਰਕਾਰ ਅਧਿਆਪਕਾਂ ਤੋਂ ਚੰਗੇ ਨਤੀਜੇ ਭਾਲਦੀ ਹੈ। ਅਧਿਆਪਕਾਂ ਨੇ ਧੀਮਾਨ ਨੂੰ ਦਸਿਆ ਕਿ ਉਸ ਕਿਸੇ ਜਰੂਰੀ ਕੰਮ ਲਈ ਅਪਣੀ ਛੁੱਟੀ ਵੀ ਨਹੀਂ ਲੈ ਸਕਦੇ ਤੇ ਉਨਾਂ ਪੜਾਈ ਦੇ ਨਾਲ 2 ਸਕੂਲ ਵਿਚ ਹੋਰ ਵੀ ਕੰਮ ਕਰਨੇ ਪੈਦੇ ਹਨ ਤੇ ਜਿਸ ਕਾਰਨ ਪੜਾਈ ਹੋਰ ਵੀ ਪ੍ਰਭਾਵਿਤ ਹੁੰਦੀ ਹੈ। ਸਕੂਲਾਂ ਵਿਚ ਵਿਦਿਆ ਦਾ ਹੱਕ ਖੋਣਾ ਕਿਹੜੇ ਵਿਕਾਸ ਦੀ ਨੀਤੀ ਹੈ। ਲੋਕ ਸਭਾ ਮੈਂਬਰ ਸਕੂਲਾਂ ਵਿਚ ਨਕਲ ਦੇ ਵਿਰੁਧ ਸੈਮੀਨਾਰ ਕਰ ਰਹੇ ਹਨ, ਪ੍ਰੰਤੂ ਜਿਨਾਂ ਬੱਚਿਆਂ ਕੋਲ ਅਧਿਆਪਕ ਹੀ ਨਹੀਂ ਹਨ ਉਹ ਫਿਰ ਨਕਲ ਨਹੀਂ ਤਾਂ ਹੋਰ ਕੀ ਕਰਨਗੇ, ਨਕਲ ਵੀ ਤਾਂ ਕਮਜੋਰ ਵਿਦਿਆਰਥੀ ਮਾਰਦਾ ਹੈ। ਸਰਕਾਰ ਜੀ ਐਨੀ ਮਿਆਰੀ ਵਿਦਿਆ ਨਾ ਦਿਓ ਕਿ ਬੱਚੇ ਸਕੂਲਾਂ ਵਿਚ ਆਉਣੇ ਹੀ ਬੰਦ ਹੋ ਜਾਣ, ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਘਟਣ ਦਾ ਵੀ ਇਹ ਹੀ ਕਾਰਨ ਹੈ! ਵਿਦਿਆ ਪ੍ਰਤੀ ਸਰਕਾਰੀ ਗਲਤ ਨੀਤੀਆਂ ਦੇ ਸਿਟਿੱਆਂ ਦਾ ਖਮਿਆਜਾ ਨਿਰਦੋਸ਼ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ। ਕੀ ਬਿਨਾਂ ਅਧਿਆਪਕਾਂ ਤੋਂ ਬੱਚੇ ਵਿਗਿਆਨੀ ਤੇ ਚੰਗੇ ਆਈ ਪੀ ਐਸ, ਆਈ ਏ ਐਸ ਅਤੇ ਨੇਤਾ ਬਣ ਸਕਦੇ ਹਨ? ਇਹਨਾਂ ਬੱਚਿਆਂ ਨਾਲ ਸਰਾਸਰ ਬੇਇਨਸਾਫੀ ਹੈ ਅਤੇ ਜਾਣਬੁਝੱ ਕੇ ਕੀਤੀ ਜਾ ਰਹੀ ਹੈ। ਪੰਜਾਬ ਨੂੰ ਅਨਪੜਤਾ ਵਾਲੇ ਪਾਸੇ ਲਜਾਇਆ ਜਾ ਰਿਹਾ ਹੈ। ਸਰਕਾਰ ਜਾਣਦੀ ਹੋਈ ਵੀ ਖਾਮੋਸ਼ ਹੈ। ਕੀ ਹਰ ਕੰਮ ਮਾਨਯੋਗ ਹਾਈ ਕੋਰਟ ਵਿਚ ਜਾਣ ਨਾਲ ਹੋਣਗੇ! ਅਧਿਆਪਕ ਬੱਚਿਆਂ ਦੀ ਗਿਆਨ ਮੁਹੱਈਆ ਕਰਵਾਉਣ ਵਾਲੀ ਮਾਂ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦਾ ਬਚਪਨ ਬਚਾਉਣ ਲਈ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਨੂੰ ਸਹਿਯੋਗ ਦੇਣ ਲਈ ਅਗੇ ਆਉਣ।

No comments:
Post a Comment