jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 20 November 2013

ਇਸ ਸਾਲ ਝੰਡਾ ਦਿਵਸ 6 ਦਸੰਬਰ ਨੂੰ ਮਨਾਇਆ ਜਾਵੇਗਾ

www.sabblok.blogspot.com
ਚੰਡੀਗੜ੍ਹ, 20 ਨਵੰਬਰ (ਸਬਲੋਕ  ਬਿਉਰੋ) : ਹਥਿਆਰਬੰਦ ਫੋਰਸਾਂ ਵਲੋ' 6 ਦਸੰਬਰ, 2013 ਨੂੰ ਝੰਡਾ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੌਰਾਨ ਦੇਸ਼ ਦੀਆਂ ਸਰਹੱਦਾਂ ਉਤੇ ਜਾਨਾਂ ਨਿਸ਼ਾਵਾਰ ਕਰਨ ਵਾਲੇ ਬੇ-ਨਾਮ ਫੌਜੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।
ਇਹ ਪ੍ਰਗਟਾਵਾ ਕਰਦੇ ਹੋਏ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਾਲ 7 ਦਸੰਬਰ ਨੂੰ ਸਰਕਾਰੀ ਛੁੱਟੀ ਹੋਣ ਕਾਰਣ ਇਹ ਦਿਵਸ 6 ਦਸੰਬਰ ਨੂੰ ਮਨਾਇਆ ਜਾਵੇਗਾ।ੳਿੁਹਨਾ ਦੱਸਿਆ ਕਿ ਇਸ ਦਿਨ ਦੇਸ ਦੀ ਏਕਤਾ ਅਖੰਡਤਾ ਅਤੇ ਪ੍ਰਭੂਸੱਤਾ ਲਈ ਜਾਨਾਂ ਨਿਸ਼ਾਵਰ ਕਰਨ ਵਾਲੇ ਫੌਂਜੀਆਂ ਨੂੰ ਸਲੂਟ ਪੇਸ਼ ਕੀਤਾ ਜਾਵੇਗਾ।
ਬੁਲਾਰੇ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਥਿਆਰਬੰਦ ਫੌਜਾਂ ਦੇ ਝੰਡਾ ਦਿਵਸ ਮੌਕੇ ਉਦਾਰਵਾਦੀ ਹੋ ਕੇ ਫੰਡ ਲਈ ਯੋਗਦਾਨ ਪਾਉਣ।
ਬੁਲਾਰੇ ਨੈ ਅੱਗੇ ਦੱਸਿਆ ਕਿ ਵਿੱਤੀ ਯੋਗਦਾਨ ਝੰਡੇ ਦੇ ਸਨਮਾਨ ਵਜੋ' ਵਿਭਾਗਾਂ/ਜਿਲ੍ਹਾ ਪ੍ਰਸਾਸ਼ਨ ਤੋ' ਇਕੱਠਾ ਕੀਤਾ ਜਾਵੇਗਾ। ਇਹ ਫੰਡ ਕੇ'ਦਰੀ ਅਤੇ ਰਾਜ ਸੈਨਿਕ ਬੋਰਡਾਂ ਦੁਆਰਾ ਭਲਾਈ ਪ੍ਰੋਗਰਾਮਾਂ ਲਈ ਵਰਤਿਆਂ ਜਾਵੇਗਾ। ਵਿਧਵਾਵਾਂ, ਅਪੰਗ ਫੌਜੀਆਂ, ਸਾਬਕਾ ਫੌਜੀਆਂ ਅਤੇ ਨੋਕਰੀ ਕਰ ਰਹੇ ਫੌਜੀਆਂ ਦੀ ਭਲਾਈ ਦੇ ਸਬੰਧ ਵਿੱਚ ਇਸ ਫੰਡ ਦੀ ਵਰਤੋ ਕੀਤੀ ਜਾਵੇਗੀ। ਇਸ ਫੰਡ ਨਾਲ ਕੁੱਲ 1 ਕਰੋੜ ਤੋ' ਉਪਰ ਲੋਕਾਂ ਨੂੰ ਲਾਭ ਹੋਵੇਗਾ। ਹਥਿਆਰਬੰਦ ਫੌਜਾਂ ਦੇ ਝੰਡਾ ਦਿਵਸ ਮੌਕੇ ਦਿੱਤੇ ਜਾਣ ਵਾਲਾ ਫੰਡ ਭਾਰਤ ਸਰਕਾਰ ਦੇ ਵਿੱਤ (ਮਾਲ ਡਿਵੀਜਨ) ਮੰਤਰਾਲੇ, ਨਵੀ' ਦਿੱਲੀ ਦੇ ਆਮਦਨ ਕਰ ਅਨੁਸਾਰ ਟੈਕਸ ਤੋ' ਛੋਟ ਹੋਵੇਗੀ।

No comments: