jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 20 November 2013

ਟੇਕ ਸਿੰਘ ਧਨੌਲਾ ਫਿਰ ਅਕਾਲੀ ਬਣਿਆ

www.sabblok.blogspot.com

  ਕਈ ਮਾਮਲਿਆਂ ਦਾ ਸਾਹਮਣਾ ਕਰ ਚੁੱਕਿਆ  ਸਾਬਕਾ ਅਕਾਲੀ ਆਗੂ ਟੇਕ ਸਿੰਘ ਧਨੌਲਾ  ਨੇ ਬਾਬਾ ਗਾਧਾ ਸਿੰਘ  ਐਜੂਕੇਸ਼ਨ ਟਰੱਸਟ  ਬਰਨਾਲਾ ਨਾਲ ਲਿਖਤੀ ਸਮਝੌਤਾ ਕਰਨ ਮਗਰੋਂ ਫਿਰ 'ਅਕਾਲੀ' ਬਣਨ ਦਾ ਐਲਾਨ ਕੀਤਾ ਹੈ। ਸ਼ਰੋਮਣੀ ਅਕਾਲੀ ਦਲ ( ਬਾਦਲ ) ਦੀ ਹਮਾਇਤ ਨਾਲ  ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ  ਰਹੇ  ਬਾਬਾ ਧਨੌਲਾ ਨੇ ਅਕਾਲੀ ਦਲ (ਲੌਂਗੋਵਾਲ ) ਤੋਂ ਕਿਨਾਰਾ ਕਰ ਲਿਆ ਹੈ।
ਖ਼ਬਰ ਹੈ ਉਹਨਾ ਨੇ ਉਕਤ ਵਿਦਿਅਕ ਟਰੱਸਟ ਨੂੰ 25 ਲੱਖ ਰੁਪਏ ਵੀ ਦਿੱਤੇ ਅਤੇ ਹਰ ਤਰ੍ਹਾਂ ਦਾ ਹਿਸਾਬ ਕਿਤਾਬ ਕਰਨ ਦਾ ਯਕੀਨ ਵੀ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਦੇ ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਐਡਵੋਕੇਟ ਦੇ ਯਤਨਾਂ ਸਦਕਾ ਬਾਬਾ ਟੇਕ ਸਿੰਘ ਧਨੌਲਾ ਅਤੇ ਬਾਬਾ ਗਾਧਾ ਸਿੰਘ ਐਜੂਕੇਸ਼ਨ ਟਰੱਸਟ ਬਰਨਾਲਾ ਵਿਚਕਾਰ ਇਹ ਸਮਝੌਤਾ ਸਿਰੇ ਚੜ੍ਹਿਆ।ਉਨ੍ਹਾਂ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ਼ ’ਤੇ ਪਹੁੰਚ ਕੇ ਉਨ੍ਹਾਂ ਦੀ ਅਗਵਾਈ ’ਚ ਸ਼੍ਰੋਮਣੀ ਅਕਾਲੀ ਦਲ ਨਾਲ ਪਹਿਲਾਂ ਦੀ ਤਰ੍ਹਾਂ ਸਰਗਰਮੀ ਨਾਲ ਕੰਮ ਕਰਨ ਦਾ ਐਲਾਨ ਕੀਤਾ। ਬਾਬਾ ਟੇਕ ਸਿੰਘ ਧਨੌਲਾ ਕਈ ਵਾਰ ਵਿਧਾਨ ਸਭਾ ਤੇ ਸ਼੍ਰੋਮਣੀ ਕਮੇਟੀ ਦੀ ਚੋਣ ਲੜ ਚੁੱਕੇ ਹਨ।  

No comments: