www.sabblok.blogspot.com
ਗਾਜ਼ੀਆਬਾਦ, 25 ਨਵੰਬਰ (ਏਜੰਸੀ) - ਆਰੂਸ਼ੀ - ਹੇਮਰਾਜ ਦੋਹਰੇ ਹੱਤਿਆਕਾਂਡ 'ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਇੱਥੇ ਆਪਣਾ ਫੈਸਲਾ ਸੁਣਾਇਆ। ਕੋਰਟ ਨੇ ਆਰੂਸ਼ੀ ਦੀ ਹੱਤਿਆ ਲਈ ਉਸ ਦੇ ਮਾਤਾ - ਪਿਤਾ ਨੂੰ ਦੋਸ਼ੀ ਠਹਿਰਾਇਆ ਹੈ, ਹਾਲਾਂਕਿ ਉਨ੍ਹਾਂ ਨੂੰ ਸਜ਼ਾ ਕੱਲ੍ਹ ਸੁਣਾਈ ਜਾਵੇਗੀ। ਫੈਸਲਾ ਸੁਣਾਏ ਜਾਣ ਤੋਂ ਬਾਅਦ ਤਲਵਾਰ ਜੋੜੇ ਨੂੰ ਹਿਰਾਸਤ 'ਚ ਲੈ ਲਿਆ ਗਿਆ। ਵਿਸ਼ੇਸ਼ ਜੱਜ ਐਸ ਲਾਲ ਨੇ ਦੰਦਾਂ ਦੇ ਡਾਕਟਰ ਪਤੀ-ਪਤਨੀ ਰਾਜੇਸ਼ ਤੇ ਨੂਪੁਰ ਤਲਵਾਰ ਦੇ 15 ਮਹੀਨੇ ਤੱਕ ਚਲੇ ਮੁਕੱਦਮੇ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ। ਉਨ੍ਹਾਂ 'ਤੇ ਆਪਣੀ ਧੀ ਆਰੂਸ਼ੀ ਤੇ ਨੌਕਰ ਹੇਮਰਾਜ ਦੀ ਹੱਤਿਆ ਤੇ ਸਬੂਤ ਮਿਟਾਉਣ ਦੇ ਦੋਸ਼ਾਂ 'ਚ ਮੁਕੱਦਮਾ ਚੱਲ ਰਿਹਾ ਸੀ। ਆਰੂਸ਼ੀ ਤੇ ਹੇਮਰਾਜ ਦੀ ਡਾਕਟਰ ਪਤੀ-ਪਤਨੀ ਦੇ ਨੋਏਡਾ 'ਚ ਜਲਵਾਯੂ ਵਿਹਾਰ ਸਥਿਤ ਘਰ 'ਚ 15 - 16 ਮਈ 2008 ਦੀ ਰਾਤ ਹੱਤਿਆ ਹੋ ਗਈ ਸੀ।

No comments:
Post a Comment