www.sabblok.blogspot.com
-
ਪੰਜਾਬ ਸਰਕਾਰ ਲੋਨ ਲੈ ਕੇ ਕਰੇਗੀ ਸ਼ਹਿਰਾਂ ਦਾ ਵਿਕਾਸ : ਢੀਂਡਸਾ
ਬਰਨਾਲਾ, 18 ਨਵੰਬਰ (ਜਗਸੀਰ ਸਿੰਘ ਸੰਧੂ) : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਰਾਭਾ ਵਿਖੇ ਪੱਤਰਕਾਰਾਂ ਦੇ ਇੱਕਠ ਵਿੱਚ ਪੰਜਾਬ ਦੀ ਸਥਿਤੀ ਬਾਰੇ ਬੋਲੇ ਗਏ ਸੱਚ ਤੋਂ ਬਾਅਦ ਹੁਣ ਬਰਨਾਲਾ ਦੀ ਅੱਗਰਵਾਲ ਧਰਮਸ਼ਾਲਾ ਵਿੱਚ ਇੱਕ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਸਤਿਕਾਰਯੋਗ ਪਿਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ੍ਰ: ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਸਰਕਾਰ ਦੇ ਖਜ਼ਾਨੇ ਸਬੰਧੀ ਸੱਚ ਬਿਆਨ ਕਰਦਿਆਂ ਕਿਹਾ ਹੈ ਕਿ ਹੁਣ ਸਰਕਾਰ ਕੋਲ ਪੈਸੇ ਨਹੀਂ ਹਨ, ਇਸ ਲਈ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ਲਈ ਲੋਨ ਲਿਆ ਜਾ ਰਿਹਾ ਹੈ ਅਤੇ ਇਸ ਲੋਨ ਦੇ ਪੈਸੇ ਨਾਲ ਆਉਂਦੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਕਾਇਆ ਕਲਪ ਕਰ ਦਿੱਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਯੂਵਾ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਮੰਨੂੰ ਜਿੰਦਲ ਦੀ ਅਗਵਾਈ ਵਿੱਚ ਰੱਖੇ ਇਸ ਸੰਗਤ ਦਰਸ਼ਨ ਪ੍ਰੋਗਰਾਮ ‘ਚ ਸ੍ਰ: ਢੀਡਸਾ ਨੇ ਇਹ ਵੀ ਮੰਨਿਆ ਕਿ ਪੰਜਾਬ ਦੇ ਸਹਿਰਾਂ ਦੀ ਹਾਲਤ ਵਿਕਾਸ ਪੱਖੋਂ ਅੱਛੀ ਨਹੀਂ ਹੈ ਅਤੇ ਸਾਰੇ ਹੀ ਸ਼ਹਿਰਾਂ ਵਿੱਚ ਸੀਵਰੇਜ ਦੀ ਵੱਡੀ ਸਮੱਸਿਆ ਹੈ, ਜਿਸ ਲਈ ਵੱਡੀ ਰਕਮ ਚਾਹੀਦੀ ਹੈ, ਪਰ ਨਗਰ ਕੌਂਸਲਾਂ ਕੋਲ ਕੋਈ ਪੈਸਾ ਨਹੀਂ ਹੈ। ਇਸ ਸਮੇਂ ਜਿਥੇ ਸ਼੍ਰ: ਢੀਂਡਸਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਈਆਂ ਸਰਤਾਂ ਕਾਰਨ ਹੀ ਪੰਜਾਬ ਸਰਕਾਰ ਨੂੰ ਹਾਊਸ ਟੈਕਸ ਲਾਉਣਾ ਪਿਆ ਹੈ, ਪਰ ਕਾਂਗਰਸੀ ਹੀ ਲੋਕਾਂ ਨੂੰ ਹਾਊਸ ਟੈਕਸ ਨਾ ਭਰਣ ਲਈ ਭੜਕਾ ਰਹੇ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਹਾਊਸ ਟੈਕਸਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਪੈਸਾ ਸਰਕਾਰ ਦੇ ਖਜਾਨੇ ਵਿੱਚ ਨਹੀਂ ਜਾਣਾ, ਸਗੋਂ ਨਗਰ ਕੌਂਸਲਾਂ ਵੱਲੋਂ ਹੀ ਇਹ ਪੈਸਾ ਸਹਿਰਾਂ ਦੇ ਵਿਕਾਸ ਲਈ ਵਰਤਿਆ ਜਾਣਾ ਹੈ
No comments:
Post a Comment