jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 20 November 2013

ਪੰਜਾਬ ਸਰਕਾਰ ਅਫਸਰਾਂ ‘ਤੇ ਮਿਹਰਬਾਨ

www.sabblok.blogspot.com

ਪੰਜਾਬ ਸਰਕਾਰ ਆਪਣੇ ਉਹਨਾ ਇੱਕ ਦਰਜਨ ਅਫਸਰਾਂ ਤੇ ਮਿਹਰਬਾਨ ਹੋ ਗਈ ਹੈ ਜਿੰਨ੍ਹਾਂ  ਖਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨੀ ਬਣਦੀ ਸੀ । ਪੰਜਾਬੀ ਟ੍ਰਿਬਿਊਨ ਦੀ ਇੱਕ ਖ਼ਬਰ ਮੁਤਾਬਿਕ  ਇਹਨਾਂ ਅਫਸਰਾਂ  ਵੱਲੋਂ ਕੀਤੀਆਂ ਕੋਤਾਹੀਆਂ ਅਤੇ ਗਲਤੀਆਂ ਨਾਲ ਸਬੰਧਤ ਫਾਈਲਾਂ ਹੀ  ਅਮਲਾ ਵਿਭਾਗ ਵਿੱਚੋਂ ਗਾਇਬ ਹੋ ਗਈਆਂ।   7 ਆਈਏਐਸ ਅਧਿਕਾਰੀਆਂ  ਸੁਮੇਰ ਸਿੰਘ ਗੁਰਜਰ , ਸੀ ਐਸ ਸ੍ਰੀਵਾਸਤਵ, ਰਣਜੀਤ ਸਿੰਘ ( ਸੇਵਾ ਮੁਕਤ), ਮੇਘ ਰਾਜ ( ਮ੍ਰਿਤਕ), ਵਿਜੈ ਐਨ , ਜੈਂਡ, ਹਿੰਮਤ ਸਿੰਘ ਅਤੇ ਆਰ ਸੀ ਨਈਅਰ ਸ਼ਾਮਿਲ ਹਨ।
ਜਿਹੜੇ ਪੰਜ ਪੀਸੀਐਸ ਅਧਿਕਾਰੀ ਬਖਸ਼ੇ ਹਨ ਉਹਨਾਂ ਵਿੱਚ ਕੁਲਜੀਤ ਸਿੰਘ ਮਾਹੀ , ਇੰਦੂ ਮਲਹੋਤਰਾ, ਪਰਮਜੀਤ ਸਿੰਘ ਅਤੇ ਦਲਵਿੰਦਰਜੀਤ ਸਿੰਘ  ਸ਼ਾਂਮਿਲ ਹਨ।
ਪਰਮਜੀਤ ਸਿੰਘ ਮੁਕੇਰੀਆਂ  ਨਾਂਮ ਦੇ ਇੱਕ ਹੋਰ ਅਧਿਕਾਰੀ ਨੂੰ ਜਿਸ ਨੂੰ ਮਹਿਜ਼ ਤਾੜਨਾ ਕੀਤੀ ਹੈ।
ਇਹਨਾਂ 12 ਅਫਸਰਾਂ ਦੀਆਂ ਫਾਈਲਾਂ  ਉਹਨਾਂ 35 ਆਈਏਐਸ ਅਤੇ ਪੀਸੀਐਸ ਅਫਸਰਾਂ ਦੀਆਂ ਫਾਈਲਾਂ ਵਿੱਚ ਸ਼ਾਮਿਲ ਹਨ ਜਿਹੜੀਆਂ  ਅਮਲਾ ਵਿਭਾਗ ਵਿੱਚੋਂ ਭੇਤਭਰੇ ਢੰਗ ਨਾਲ ਗਾਇਬ ਹੋ ਗਈਆਂ ਹਨ ।
 ਸਰਕਾਰ ਬਾਕੀ 23 ਅਫਸਰਾਂ ਖਿਲਾਫ਼ ਜਾਂਚ ਕਰ ਰਹੀ ਹੈ।
ਹੁਣ ਸਰਕਾਰ ਨੇ ਸਿ਼ਕਾਇਤਕਾਰਾਂ ਤੋਂ ਮੁੜ ਸਿ਼ਕਾਇਤਾਂ ਦੇ ਸਬੂਤ ਅਤੇ ਵਿਭਾਗ ਤੋਂ ਰਿਕਾਰਡ ਮੰਗਿਆ ਹੈ।
ਉਪੋਰਕਤ 12 ਅਧਿਕਾਰੀਆਂ ਦਾ ਮਾਮਲਾ  ਫਾਈਲਾਂ ਗੁਆਚਣ ਕਰਕੇ ਠੰਡੇ ਬਸਤੇ ਵਿੱਚ ਪੈ ਗਿਆ ।

No comments: