jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 18 November 2013

ਸ੍ਰੀ ਇੰਦਰ ਮੋਹਨ ਸਿੰਘ ਨੇ ਐਸ.ਏ.ਐਸ. ਨਗਰ ਜਿਲ੍ਹੇ ਦੇ ਜਿਲ੍ਹਾ ਪੁਲਿਸ ਮੁਖੀ ਦੇ ਆਹੁਦੇ ਦਾ ਕਾਰਜਭਾਰ ਸੰਭਾਲਿਆ

www.sabblok.blogspot.com

ਜਿਲ੍ਹੇ  'ਚ ਅਮਨ ਕਾਨੂੰਨ ਦੀ ਵਿਵਸਥਾ ਅਤੇ ਸਾਂਤੀ ਕਾਇਮ ਰੱਖਣਾ ਮੇਰੀ 

ਮੁੱਢਲੀ ਜਿਮੇਵਾਰੀ : ਇੰਦਰ ਮੋਹਨ ਸਿੰਘ

ਪੁਲਿਸ ਅਤੇ ਪਬਲਿਕ ਦੇ ਦੋਸਤਾਨਾਂ ਸਬੰਧ ਹੋਰ ਮਜ਼ਬੂਤ ਕੀਤੇ ਜਾਣਗੇ


ਜਿਲ੍ਹਾ  'ਚ ਨਸ਼ਿਆਂ ਦੇ ਸੌਦਾਗਰਾਂ ਨੂੰ ਬਖ਼ਸਿਆ ਨਹੀਂ ਜਾਵੇਗਾ

 ਸ੍ਰੀ ਇੰਦਰ ਮੋਹਨ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੇ ਜਿਲ੍ਹਾ ਪੁਲਿਸ ਮੁਖੀ ਵੱਜੋਂ
 ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲਦੇ ਹੋਏ।

ਐਸ.ਏ.ਐਸ ਨਗਰ, 18 ਨਵੰਬਰ
ਸ੍ਰੀ ਇੰਦਰ ਮੋਹਨ ਸਿੰਘ ਨੇ ਅੱਜ ਇੱਥੇ 
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿੱਤ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਦੇ ਜਿਲ੍ਹਾ ਪੁਲਿਸ ਮੁਖੀ ਵੱਜੋਂ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲ ਲਿਆ। ਇਸ ਤੋਂ ਪਹਿਲਾਂ ਉਹ ਰੂਪਨਗਰ ਵਿਖੇ ਜਿਲ੍ਹਾ ਪੁਲਿਸ ਮੁਖੀ ਦੇ ਤੌਰ ਤੇ ਤਾਇਨਾਤ ਸਨ। ਜਦ ਕਿ ਪੰਜਾਬ ਸਰਕਾਰ ਵੱਲੋਂ ਇੱਥੋਂ ਦੇ ਜਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦਾ ਤਬਾਦਲਾ ਬਠਿੰਡਾ ਵਿਖੇ ਕੀਤਾ ਗਿਆ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਸ੍ਰੀ ਇੰਦਰ ਮੋਹਨ ਸਿੰਘ ਜਿੱਥੇ ਪੁਲਿਸ ਦੇ ਮੰਨੇ ਪ੍ਰਮੰਨੇ ਅਧਿਕਾਰੀਆਂ ਵਿੱਚੋਂ ਇੱਕ ਹਨ ਜਿਹਨਾਂ ਨੇ ਕਿ ਰੂਪਨਗਰ ਵਿਖੇ ਬਤੌਰ ਜਿਲ੍ਹਾ ਪੁਲਿਸ ਮੁਖੀ ਰਹਿ ਕੇ ਜਿਲ੍ਹੇ ਦੇ ਲੋਕਾਂ ਵਿੱਚ ਆਪਣੀ ਚੰਗੀ ਛਾਪ ਛੱਡੀ ਹੈ ਅਤੇ ਇਸ ਤੋਂ ਪਹਿਲਾਂ ਵੀ ਉਹਨਾਂ ਪੁਲਿਸ ਵਿਭਾਗ ਵਿੱਚ ਵੱਖ ਲੂ ਵੱਖ ਅਹੁਦਿਆਂ ਤੇ ਰਹਿ ਕੇ ਵੀ ਚੰਗਾ ਨਾਮਣਾ ਖੱਟਿਆ ਹੈ ਅਤੇ ਉਹ ਜਦੋਂ ਐਸ.ਏ.ਐਸ.ਨਗਰ ਜਿਲ੍ਹਾ ਹੋਂਦ ਵਿੱਚ ਆਇਆ ਸੀ ਇਸ ਜਿਲ੍ਹੇ ਵਿੱਚ ਬਤੌਰ ਐਸ.ਪੀ. ਟਰੈਫਿਕ ਅਤੇ ਐਸ.ਪੀ. ਹੈੱਡਕੁਆਰਟਰ ਵੀ ਰਹੇ।
ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਇਸ ਜਿਲ੍ਹੇ ਦੇ ਲੋਕਾਂ ਦੇ ਸਹਿਯੋਗ ਨਾਲ ਅਮਨ ਕਾਨੂੰਨ ਦੀ ਵਿਵਸਥਾ ਅਤੇ ਸਾਂਤੀ ਬਣਾਈ ਰੱਖਣ ਨੂੰ ਪਹਿਲ ਦੇਣਗੇ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਸਖ਼ਤੀ ਨਾਲ ਪੇਸ਼ ਆਇਅ ਜਾਵੇਗਾ। ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਜਿਲ੍ਹੇ ਚ ਨਸ਼ਿਆਂ ਦੇ ਕਾਰੋਬਾਰ 'ਚ ਲੱਗੇ ਨਸ਼ਿਆਂ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ਤੇ ਬਖਸਿਆਂ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਉਹ ਪੁਲਿਸ ਅਤੇ ਪਬਲਿਕ ਦੇ ਦੋਸਤਾਨਾਂ ਸਬੰਧਾਂ ਨੂੰ ਹੋਰ ਮਜਬੂਤ ਕਰਨ ਲਈ ਆਪਣੀ ਪੂਰੀ ਵਾਹ ਲਗਾਉਣਗੇ ਅਤੇ ਪੁਲਿਸ ਨੂੰ ਲੋਕਾਂ ਅੱਗੇ ਜਵਾਬਦੇਹ ਬਣਾਇਆ ਜਾਵੇਗਾ।

No comments: