www.sabblok.blogspot.com
ਚੰਡੀਗੜ੍ਹ, 20 ਨਵੰਬਰ (ਗਗਨਦੀਪ ਸੋਹਲ) : ਅੱਜ ਇਕ ਸੜਕ ਹਾਦਸੇ ਚ ਭਾਰਤੀ ਮਹਿਲਾ ਹਾਕੀ ਟੀਮ ਦੇ ਹੋਣਹਾਰ ਕੋਚ ਸ. ਇੰਦਰਜੀਤ ਸਿੰਘ ਗਿੱਲ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੀ ਪਤਨੀ ਦਲਜੀਤ ਕੌਰ ਗੰਭੀਰ ਜ਼ਖਮੀ ਹੋ ਗਈ॥ ਜਾਣਕਾਰੀ ਅਨੁਸਾਰ ਇਹ ਹਾਦਸਾ ਸੰਗਰੂਰ-ਪਟਿਆਲਾ ਰੋਡ ਤੇ ਭਿੰਡਰਾਂ ਪਿੰਡ ਚ ਵਾਪਰਿਆ। ਇੰਦਰਜੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਆਲਟੋ ਕਾਰ ਚ ਸਵਾਰ ਸਨ ਜਿਸ ਦੀ ਇਕ ਟਰਾਲੇ ਨਾਲ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰਿਆ॥ ਹਾਦਸੇ ਚ ਜ਼ਖਮੀ ਹੋਈ ਦਲਜੀਤ ਕੌਰ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।
No comments:
Post a Comment