www.sabblok.blogspot.com
ਰਾਏਪੁਰ 27 ਨਵੰਬਰ (ਏਜੰਸੀ)-ਛਤੀਸਗੜ੍ਹ ਦੇ ਬੀਜਾਪੁਰ ਜਿਲ੍ਹੇ ਵਿਚ ਸੁਰੱਖਿਆ ਫੋਰਸਾਂ ਦੇ ਸੜਕ ਖੋਲ੍ਹਣ ਵਾਲੇ ਦਲ ਉੱਪਰ ਨਕਸਲੀਆਂ ਵੱਲੋਂ ਕੀਤੇ ਘਾਤ ਲਾ ਕੇ ਹਮਲੇ 'ਚ 4 ਜਵਾਨ ਸ਼ਹੀਦ ਹੋ ਗਏ। ਵਧੀਕ ਪੁਲਿਸ ਮੁਖੀ ਆਰ. ਕੇ ਵਿਜ ਨੇ ਦਸਿਆ ਕਿ ਇਹ ਘਟਨਾ ਸਵੇਰੇ ਮੂਰਕਿਨਾਰ ਤੇ ਚੇਰਾਮੂੰਗੀ ਪਿੰਡ ਦਰਮਿਆਨ ਜੰਗਲ ਵਿਚ ਵਾਪਰੀ। ਉਨ੍ਹਾਂ ਦਸਿਆ ਕਿ ਨੀਮ ਫੋਰਸਾਂ ਦੇ ਜਵਾਨ ਸੜਕ ਸਾਫ ਕਰ ਰਹੇ ਸਨ ਕਿਉਂਕਿ ਸੀ.ਆਰ.ਪੀ.ਐਫ ਦੇ ਅਧਿਕਾਰੀ ਕਿਸੇ ਸਮਾਜਕ ਪ੍ਰੋਗਰਾਮ ਵਿਚ ਹਿੱਸਾ ਲੈਣ ਜਾ ਰਹੇ ਸਨ। ਨਕਸਲੀਆਂ ਵੱਲੋਂ ਚਲਾਈਆਂ ਗਈਆਂ ਅੰਧਾਧੁੰਦ ਗੋਲੀਆਂ ਨਾਲ ਸੀ.ਆਰ.ਪੀ.ਐਫ 168 ਬਟਾਲੀਅਨ ਦੇ 4 ਜਵਾਨ ਮੌਕੇ 'ਤੇ ਹੀ ਦਮ ਤੋੜ ਗਏ, ਜਦ ਕਿ 4 ਹੋਰ ਜਵਾਨ ਜ਼ਖਮੀ ਹੋ ਗਏ। ਖੇਤਰ ਵਿਚ ਨਕਸਲੀਆਂ ਵਿਰੁੱਧ ਕਾਰਵਾਈ ਲਈ ਹੋਰ ਜਵਾਨ ਭੇਜੇ ਗਏ ਹਨ।
No comments:
Post a Comment