www.sabblok.blogspot.com
ਨਵੀਂਦਿੱਲੀ -ਪਾਕਿ ਦੀ ਖੁਫੀਆ ਏਜੰਸੀ ਆਈ. ਐਸ. ਆਈ. ਭਾਜਪਾ ਦੇਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਮਾਰਨਾ ਚਾਹੁੰਦੀ ਹੈ| ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਆਈ.ਐਸ. ਆਈ. ਲੰਬੇ ਸਮੇਂ ਤੋਂ ਭਾਰਤ ਵਿਰੁੱਧ ਗਤੀਵਿਧੀਆਂ ਚਲਾ ਰਹੀ ਹੈ ਅਤੇਉਹ ਦਾਊਦ ਇਬਰਾਹੀਮ ਨੂੰ ਸੁਪਾਰੀ ਦੇ ਕੇ ਨਰਿੰਦਰ ਮੋਦੀ ਨੂੰ ਖ਼ਤਮਕਰਨਾ ਚਾਹੁੰਦੀ ਹੈ | ਇਹ ਗੱਲ ਕੇਂਦਰੀ ਖੁਫੀਆ ਏਜੰਸੀਆਂ ਨੇ ਮੋਦੀ 'ਤੇਖ਼ਤਰੇ ਨੂੰ ਲੈ ਕੇ ਤਿਆਰ ਕੀਤੀ ਗਈ ਇਕ ਰਿਪੋਰਟ ਵਿਚ ਕਹੀ ਹੈ |ਨਰਿੰਦਰ ਮੋਦੀ ਨੂੰ ਪਹਿਲਾਂ ਵੀ ਵੱਖ-ਵੱਖ ਅੱਤਵਾਦੀ ਸੰਗਠਨਾਂ ਵੱਲੋਂਧਮਕੀਆਂ ਮਿਲੀਆਂ ਹੋਈਆਂ ਹਨ | ਸੂਤਰਾਂ ਅਨੁਸਾਰ ਇਹ ਰਿਪੋਰਟ ਬਿਹਾਰ ਦੀ ਰਾਜਧਾਨੀ ਪਟਨਾ 'ਚ 27 ਅਕਤੂਬਰ ਨੂੰ ਹੁੰਕਾਰ ਰੈਲੀਵਿਚ ਹੋਏ ਬੰਬ ਧਮਾਕਿਆਂ ਦੇ ਬਾਅਦ ਤਿਆਰ ਕੀਤੀ ਗਈ ਸੀ, ਜਿਸ ਵਿਚ 6 ਲੋਕ ਮਾਰੇ ਗਏ ਅਤੇ 80 ਜ਼ਖ਼ਮੀ ਹੋਏ ਸਨ | ਇਸ ਘਿਨੌਣੀਹਰਕਤ ਨੂੰ ਅੰਜਾਮ ਦੇਣ ਲਈ ਵੱਖ-ਵੱਖ ਅੱਤਵਾਦੀ ਸੰਗਠਨ ਸਟੂਡੈਂਟ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਲਸ਼ਕਰ-ਏ-ਤਾਇਬਾਅਤੇ ਹੋਰ ਅੱਤਵਾਦੀ ਸੰਗਠਨਾਂ ਨਾਲ ਮਿਲ ਕੇ ਇਸ ਕੰਮ ਨੂੰ ਅੰਜਾਮ ਦੇਣ ਵਿਚ ਲੱਗੀਆਂ ਹੋਈਆਂ ਹਨ |
ਸਿਮੀ ਦੇ ਮੈਂਬਰ ਲਸ਼ਕਰ, ਜੈਸ਼ ਅਤੇ ਹਰਕਤ-ਉਲ-ਜਿਹਾਦ ਵਰਗੇ ਸੰਗਠਨਾਂ ਦੇ ਸੰਪਰਕ 'ਚ ਹਨ | ਇਸ ਗੱਲ ਦਾ ਖੁਲਾਸਾ ਸਿਮੀ ਦੇਗਿ੍ਫ਼ਤਾਰ ਕੀਤੇ ਗਏ ਅੱਤਵਾਦੀ ਨੇ ਪੁਲਿਸ ਪੁੱਛਗਿੱਛ ਦੌਰਾਨ ਕੀਤਾ | ਉਸ ਨੇ ਕਿਹਾ ਕਿ ਅੱਤਵਾਦੀ ਸੰਗਠਨਾਂ ਵੱਲੋਂ ਟ੍ਰੇਨਿੰਗ ਕੈਂਪ ਚਲਾਏਜਾ ਰਹੇ ਹਨ ਅਤੇ ਨਾਲ ਹੀ ਮੋਦੀ ਸਹਿਤ ਕਈ ਉੱਘੇ ਨੇਤਾਵਾਂ ਨੂੰ ਨਿਸ਼ਾਨਾ ਬਣਾਉੁਣ ਲਈ ਸੁਸਾਈਡ ਅੰਗ 'ਸ਼ਰੀਨ ਫੋਰਸ' ਨੂੰ ਤਿਆਰਕੀਤਾ ਜਾ ਰਿਹਾ ਹੈ | ਖੁਫੀਆ ਏਜੰਸੀਆਂ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਰਾਕਟ, ਲਾਂਚਰ, ਵਿਸਫੋਟ ਨਾਲ ਲੱਦੇ ਟਰੱਕ ਜਾਂ ਫਿਰਆਤਮਘਾਤੀ ਹਮਲੇ ਰਾਹੀਂ ਮੋਦੀ 'ਤੇ ਹਮਲਾ ਹੋ ਸਕਦਾ ਹੈ |

No comments:
Post a Comment