jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 21 November 2013

ਡੀ ਜੀ ਪੀ ਸੈਣੀ ਨੂੰ ਦਿੱਲੀ ਦੀ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ

www.sabblok.blogspot.com

 
 ਪੰਜਾਬ ਦੇ ਡੀਜੀਪੀ  ਸੁਮੇਧ ਸੈਣੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ 28 ਨਵੰਬਰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।   ਇਸ ਪੁਲੀਸ ਅਧਿਕਾਰੀ ਉਪਰ ਨਜ਼ਾਇਜ਼ ਢੰਗ ਨਾਲ ਹਿਰਾਸਤ ਵਿੱਚ ਰੱਖਣ ਅਤੇ ਅਗਵਾ ਕਰਨ ਦੇ ਦੋਸ਼ ਹਨ । 
ਅਦਾਲਤ ਨੇ ਉਸਨੂੰ ਨਿੱਜੀ ਪੇਸ਼ੀ ਤੋਂ ਮਿਲੀ  ਛੋਟ ਰੱਦ ਕਰ ਦਿੱਤੀ ਹੈ।
ਸਿ਼ਕਾਇਤਕਰਤਾ ਅਸ਼ੀਸ਼ ਕੁਮਾਰ ਨੇ  ਆਪਣੀ  ਸਿ਼ਕਾਇਤ ਅਰਜ਼ੀ ਵਿੱਚ ਕਿਹਾ ਕਿ  ਮੁਲਜ਼ਮ ਵੱਲੋਂ ਵਾਰ –ਵਾਰ ਕੋਈ ਨਾ ਕੋਈ ਤਰੀਕਾ ਅਪਣਾ ਕੇ ਕੇਸ ਦੀ ਕਾਰਵਾਈ ਅੱਗੇ ਚੱਲਣ ਨਹੀਂ ਦਿੱਤੀ ਜਾ ਰਹੀ ।  ਹੁਣ   ਤੱਕ ਬਚਾਓ ਪੱਖ ਦੇ ਵਕੀਲ  ਉਸ ਲਈ  27 ਤੋਂ ਜਿ਼ਆਦਾ ਤਰੀਕਾਂ ਲੈ ਚੁੱਕੇ ਹਨ।
ਅਸ਼ੀਸ਼ ਕੁਮਾਰ ਨੇ ਦੋਸ਼ ਲਾਇਆ ਕਿ ਉਸ ਨੂੰ ਫਸਾਉਣ ਲਈ ਲੁਧਿਆਣਾ ਵਿਖੇ ਦਰਜ ਕਰਵਾਏ ਗਏ ਕੇਸ ਸਬੰਧੀ ਉਸ ਦੀ 90 ਸਾਲਾ ਮਾਂ ਅਮਰ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਸੀ ਪਰ ਇਸ ਦੇ ਬਾਵਜੂਦ ਉਸ ਦੀ ਮਾਤਾ ਨੂੰ 20 ਅਕਤੂਬਰ ਨੂੰ ਸੰਮਨ ਮਿਲੇ, ਜਿਸ ’ਚ ਉਨ੍ਹਾਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ। ਜਦੋਂ ਇਹ ਸੰਮਨ ਪ੍ਰਾਪਤ ਕੀਤੇ ਗਏ ਉਸ ਵੇਲੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਨਾਲ ਦਿੱਲੀ ਪੁਲੀਸ ਦਾ ਇਕ ਅਫਸਰ ਵੀ ਆਇਆ ਸੀ।
ਪੁਲੀਸ ਅਫਸਰਾਂ ਨੇ ਉਸ ਦੀ ਮਾਤਾ ਨੂੰ ਧਮਕਾਇਆ ਕਿ ਜੇਕਰ ਉਸ ਨੇ ਸੰਮਨ ’ਤੇ ਦਸਤਖਤ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਨੂੰ ਜਬਰੀ ਚੁੱਕ ਲਿਆ ਜਾਵੇਗਾ…। ਇਸ ਮਗਰੋਂ 4 ਨਵੰਬਰ ਨੂੰ ਮੁੜ ਰਾਤ ਦੇ 10।30 ਵਜੇ ਉਸੇ ਪੁਲੀਸ ਸਟੇਸ਼ਨ ਵੱਲੋਂ ਅਮਰ ਕੌਰ ਨੇ ਸੰਮਨ ਪ੍ਰਾਪਤ ਕੀਤੇ।
ਕੁਮਾਰ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਤੋਂ ਸਪੱਸ਼ਟ ਹੈ ਕਿ ਉਸ ਦੀ ਮਾਂ ਰਾਹੀਂ ਉਸ ’ਤੇ ਦਬਾਅ ਪਾਇਆ ਜਾ ਰਿਹਾ ਹੈ।

No comments: