jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 20 November 2013

ਧਾਰਮਕ ਅਦਾਰੇ ਦੀ ਦੁਰਵਰਤੋਂ ਕਰ ਰਹੇ ਸਿਰਸਾ ਦੀ ਉਮੀਦਵਾਰੀ ਰੱਦ ਕੀਤੀ ਜਾਵੇ : ਜਸਜੀਤ ਸਿੰਘ ਯੂ.ਕੇ.

www.sabblok.blogspot.com                                                                                 
                                                                                        ਨਵੀਂ ਦਿੱਲੀ, 20 ਨਵੰਬਰ
ਇਥੋਂ ਦੇ ਪ੍ਰੈਸ ਕੱਲਬ ਵਿਚ ਆਯੋਜਿਤ ਇਕ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਦੇ ਪ੍ਰਧਾਨ ਜਸਜੀਤ ਸਿੰਘ ਯੂ.ਕੇ. ਨੇ ਮੰਗ ਕੀਤੀ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਵਿਧਾਨ ਸਭਾ ਦੀਆਂ ਸਿਆਸੀ ਚੋਣਾਂ ਦੌਰਾਨ ਗੁਰਦੁਆਰਾ ਕਮੇਟੀ ਦੇ ਰਸੂਖ ਅਤੇ ਸੰਸਾਧਨਾਂ ਦੀ ਲਗਾਤਾਰ ਕੀਤੀ ਜਾ ਰਹੀ ਦੁਰਵਰਤੋਂ ਦੇ ਮੱਦੇਨ॥ਰ, ਚੋਣ ਕਮਿਸ਼ਨ ਵੱਲੋਂ ਸਿਰਸਾ ਦੀ ਉਮੀਦਵਾਰੀ ਤੁਰੰਤ ਰੱਦ ਕੀਤੀ ਜਾਵੇ।
ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਦੇ ਪ੍ਰਧਾਨ ਜਸਜੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ, ਖਾਸਕਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਜਿਹੀ ਨਿਰੋਲ ਧਾਰਮਕ ਸੰਸਥਾ ਦੇ ਰਸੂਖ ਦਾ ਦੁਰਪਯੋਗ ਚੋਣਾਂ ਦੌਰਾਨ ਸਿਆਸੀ ਲਾਹਾ ਲੈਣ ਲਈ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਆਯੋਜਿਤ ਹੋਏ ਨਗਰ ਕੀਰਤਨਾਂ ਵਿਚ ਮਨਜਿੰਦਰ ਸਿੰਘ ਸਿਰਸਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਚੋਣ ਨਿਸ਼ਾਨ 'ਤੱਕੜੀ' ਵਾਲੇ ਸਿਰੋਪੇ ਆਪਣੇ ਗਲਾਂ ਵਿਚ ਪਾ ਕੇ ਜਿਥੇ ਆਪਣਾ ਚੋਣ ਪ੍ਰਚਾਰ ਕੀਤਾ, ਉਥੇ ਘੋੜਿਆਂ ਦੇ ਗਲਾਂ ਵਿਚ ਵੀ ਸਿਰੋਪੇ ਪਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁਚਾਈ, ਜਿਸ ਕਾਰਨ ਉਨ੍ਹਾਂ ਖਿਲਾਫ਼ ਧਾਰਾ 295ਏ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਇਸਦੇ ਇਲਾਵਾ, ਪਿਛਲੇ ਕਈ ਹਫ਼ਤਿਆਂ ਤੋਂ ਦਿੱਲੀ ਕਮੇਟੀ ਦੇ ਸਟਾਫ਼ ਨੂੰ ਨਾ ਸਿਰਫ਼ ਚੋਣ ਮੀਟਿੰਗਾਂ ਦੇ ਆਯੋਜਨ ਦੀ ਤਿਆਰੀ ਲਈ ਵਰਤਿਆ ਜਾ ਰਿਹਾ ਹੈ ਬਲਕਿ ਉਨ੍ਹਾਂ ਤੇ ਆਪਣੇ ਜਾਣਕਾਰਾਂ ਨੂੰ ਸ੍ਰ: ਸਿਰਸਾ ਨੂੰ ਵੋਟਾਂ ਪਾਉਣ ਲਈ ਪ੍ਰੇਰਣ ਦਾ ਦਬਾਅ ਵੀ ਬਣਾਇਆ ਜਾ ਰਿਹਾ ਹੈ। ਚੋਣ ਮੀਟਿੰਗਾਂ ਵਿਚ ਦਿੱਲੀ ਕਮੇਟੀ ਦੇ ਪ੍ਰਧਾਨ ਸਮੇਤ ਅਨੇਕਾਂ ਮੈਂਬਰ ਸ੍ਰ: ਸਿਰਸਾ ਨੂੰ ਵੋਟਾਂ ਪਾਉਣ ਦੀਆਂ ਅਪੀਲਾਂ ਕਰ ਰਹੇ ਹਨ, ਜੋ ਕਾਨੂੰਨੀ ਅਤੇ ਧਾਰਮਕ ਤੌਰ ਤੇ ਬਿਲਕੁਲ ਗਲਤ ਅਤੇ ਸਿੱਖਾਂ ਦਾ ਜ॥ਬਾਤੀ ਸ਼ੋਸ਼ਣ ਕਰਨ ਵਾਲੀ ਕਾਰਵਾਈ ਹੈ। ਇਸਦੇ ਇਲਾਵਾ, ਸ੍ਰ: ਸਿਰਸਾ ਦੇ ਚੋਣ ਪ੍ਰਚਾਰ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਗਿਣਤੀ ਵਿਚ ਆਪਣੇ ਚਹੇਤਿਆਂ ਨੂੰ ਦਿੱਲੀ ਭੇਜੇ ਜਾਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਠਹਿਰਾਉਣ ਵਾਸਤੇ ਦਿੱਲੀ ਕਮੇਟੀ ਦੀਆਂ ਸਰਾਵਾਂ ਦੀ ਬੁਕਿੰਗ ਆਮ ਲੋਕਾਂ ਵਾਸਤੇ 4 ਦਸੰਬਰ ਤਕ ਬੰਦ ਕਰ ਦਿੱਤੇ ਜਾਣ ਦਾ ਆਰੋਪ ਵੀ ਲਗਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਚੋਣਾਂ ਵਿਚ ਵੀ ਬਾਦਲ ਦਲ ਨੇ ਪੰਜਾਬ ਸਰਕਾਰ ਦੀ ਮਸ਼ੀਨਰੀ ਦੀ ਭਾਰੀ ਦੁਰਵਰਤੋਂ ਕੀਤੀ ਸੀ। ਇਸਲਈ ਦਿੱਲੀ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਇਸ ਵਾਰ ਇਸ ਗਲਤ ਰੁਝਾਨ ਨੂੰ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ।
ਸ੍ਰ: ਸਿਰਸਾ ਦੀਆਂ ਸਾਰੀਆਂ ਕਾਰਵਾਈਆਂ ਆਦਰਸ਼ ਚੋਣ ਮਰਿਆਦਾ, ਦਿੱਲੀ ਸਿੱਖ ਗੁਰਦੁਆਰਾ ਐਕਟ 1971, ਲੋਕਾਂ ਦੀ ਪ੍ਰਤੀਨਿਧਤਾ ਐਕਟ 1951 ਅਤੇ ਧਾਰਮਕ ਸੰਸਥਾਵਾਂ ਦੇ ਦੁਰਪਯੋਗ ਤੇ ਰੋਕ ਐਕਟ 1988 ਦੀਆਂ ਸਿੱਧੀਆਂ ਉਲੰਘਣਾਵਾਂ ਹਨ। ਇਸਲਈ ਸ੍ਰ: ਸਿਰਸਾ ਅਤੇ ਬਾਦਲ ਦਲ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਮਰਿਆਦਾ ਦੀਆਂ ਉਲੰਘਣਾਵਾਂ ਬਾਰੇ ਸਥਾਨਕ ਰਿਟਰਨਿੰਗ ਅਫ਼ਸਰ ਅਤੇ ਦਿੱਲੀ ਚੋਣ ਕਮਿਸ਼ਨ ਕੋਲ ਸਬੂਤਾਂ ਸਮੇਤ ਸ਼ਿਕਾਇਤਾਂ ਦਰਜ ਕਰਵਾ ਦਿੱਤੀਆਂ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਚੋਣ ਮਰਿਆਦਾ ਦੀ ਉਲੰਘਣ ਦੇ ਸਪਸ਼ਟ ਸਬੂਤਾਂ ਕਾਰਨ ਚੋਣ ਕਮਿਸ਼ਨ ਵੱਲੋਂ ਆਪਣੇ ਅਧਿਕਾਰਾਂ ਅਤੇ ਚੋਣ ਨੇਮਾਂ ਅਧੀਨ ਸ੍ਰ: ਸਿਰਸਾ ਦੀ ਉਮੀਦਵਾਰੀ ਰੱਦ ਕੀਤੀ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ, ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਵੱਲੋਂ ਸ੍ਰ: ਸਿਰਸਾ ਖਿਲਾਫ਼ ਕਾਨੂੰਨੀ ਕਾਰਵਾਈ ਅਰੰਭਣ ਤੋਂ ਪਹਿਲਾਂ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਅਤੇ ਦਿੱਲੀ ਦੇ ਉਪ-ਰਾਜਪਾਲ ਨੂੰ ਮਿਲ ਕੇ ਅਪੀਲ ਕੀਤੀ ਜਾਵੇਗੀ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਚੋਣ ਮਰਿਆਦਾ ਦੀ ਉਲੰਘਣਾ ਤੋਂ ਬਾਜ ਆਉਣ ਦੇ ਸਖਤ ਨਿਰਦੇਸ਼ ਦਿੰਦਿਆਂ ਸਪਸ਼ਟ ਕਰ ਦੇਣ ਕਿ ਜਿਨ੍ਹਾਂ ਮੈਂਬਰਾਂ ਜਾਂ ਅਹੁਦੇਦਾਰਾਂ ਨੇ ਸ੍ਰ: ਸਿਰਸਾ ਲਈ ਚੋਣ ਪ੍ਰਚਾਰ ਕਰਨਾ ਹੈ, ਉਹ ਪਹਿਲਾਂ ਆਪਣੀ ਮੈਂਬਰੀ ਤੋਂ ਅਸਤੀਫੇ ਦੇਣ। ਜਸਜੀਤ ਸਿੰਘ ਨੇ ਦਿੱਲੀ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਵਿਚ ਗੁਰਦੁਆਰਿਆਂ ਦਾ ਦੁਰਪਯੋਗ ਕਰ ਰਹੇ ਬਾਦਲ ਦਲ ਦੇ ਉਮੀਦਵਾਰਾਂ ਦਾ ਬਾਈਕਾਟ ਕਰਨ।
ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ-ਯੂ.ਕੇ. ਦੇ ਸੀਨੀਅਰ ਮੀਤ ਪ੍ਰਧਾਨ ਸੁਖਬੀਰ ਸਿੰਘ ਕਾਲਰਾ, ਮੀਤ ਪ੍ਰਧਾਨ ਪੀ.ਐਸ. ਬਖਸ਼ੀ, ਪੀ.ਆਰ.ਓ. ਭੁਪਿੰਦਰ ਸਿੰਘ, ਇਸਤਰੀ ਵਿੰਗ ਆਗੂ ਰਵਿੰਦਰ ਕੌਰ, ਗੁਰਲੀਨ ਕੌਰ ਅਤੇ ਹੋਰ ਅਹੁਦੇਦਾਰ ਮੌਜੂਦ ਸਨ।

No comments: