jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 27 November 2013

ਬਾਦਲਾਂ ਦਾ ਬਠਿੰਡਾ ਨਾਲ ਪਿਆਰ ਪਰ ਅੰਮ੍ਰਿਤਸਰ ਦਾ ਤ੍ਰਿਸਕਾਰ : ਨਵਜੋਤ ਕੌਰ ਸਿੱਧੂ

‘ਸਿੱਧੂ ਨੂੰ ਮਤਰੇਆ ਪੁੱਤ ਨਹੀਂ ਸਮਝਦੇ ਤਾਂ ਸੁਖਬੀਰ ਦੇ ਬਰਾਬਰ ਅਹਿਮੀਅਤ ਅਤੇ ਤਾਕਤਾਂ ਦੇ ਕੇ ਵੇਖਣ ਬਾਦਲ’ ਚੰਡੀਗੜ੍ਹ 
– ਬਾਦਲਾਂ ਦਾ ਬਠਿੰਡਾ ਨਾਲ ਪਿਆਰ, ਪਰ ਅੰਮ੍ਰਿਤਸਰ ਦਾ ਤ੍ਰਿਸਕਾਰ : ਨਵਜੋਤ ਕੌਰ ਸਿੱਧੂ  ਮੁੱਖ  ਸੰਸਦੀ ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ) ਡਾ. ਨਵਜੋਤ ਕੌਰ ਸਿੱਧੂ ਨੇ ਦੋਸ਼ ਲਾਇਆ ਹੈ ਕਿ ਬਾਦਲਾਂ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਦੀ ਅਣਦੇਖੀ ਕੀਤੀ ਗਈ ਹੈ, ਜਿਸ ਕਾਰਨ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਸਖ਼ਤ ਤੇਵਰ ਅਪਨਾਉਣ ‘ਤੇ ਮਜਬੂਰ ਹੋਣਾ ਪਿਆ। ਡਾ. ਸਿੱਧੂ ਨਾਲ ‘ਜਗ ਬਾਣੀ’ ਦੇ ਪ੍ਰਤੀਨਿਧੀ ਐੱਚ. ਸੀ. ਸ਼ਰਮਾ ਨੇ ਕਈ ਅਹਿਮ ਮੁੱਦਿਆਂ ‘ਤੇ ਇਕ ਵਿਸ਼ੇਸ਼ ਇੰਟਰਵਿਊ ਕੀਤੀ। ਪੇਸ਼ ਹਨ ਇੰਟਰਵਿਊ ਦੇ ਕੁਝ ਮੁੱਖ ਅੰਸ਼ : ਪ੍ਰਸ਼ਨ : ਤੁਹਾਡੇ ਪਤੀ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਉਨ੍ਹਾਂ ਨੂੰ ਮਤਰੇਆ ਪੁੱਤ ਮੰਨਣ ਦਾ ਦੋਸ਼ ਲਾਇਆ ਹੈ, ਤੁਹਾਡਾ ਕੀ ਕਹਿਣਾ ਹੈ? ਉੱਤਰ : ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਸਾਹਿਬ ਸਿੱਧੂ ਨਾਲ ਮਤਰੇਏ ਪੁੱਤ ਵਰਗਾ ਵਤੀਰਾ ਕਰ ਰਹੇ ਹਨ। ਬਾਦਲਾਂ ਦੇ ਕੰਮ ਕਰਨ ਦਾ ਢੰਗ ਅੰਮ੍ਰਿਤਸਰ ਦਾ ਤ੍ਰਿਸਕਾਰ ਅਤੇ ਬਠਿੰਡਾ ਨਾਲ ਪਿਆਰ ਦੇ ਰੂਪ ‘ਚ ਉੱਭਰਿਆ ਹੈ। ਇਹੀ ਕਾਰਨ ਹੈ ਕਿ ਸੰਸਦ ਮੈਂਬਰ ਸਿੱਧੂ ਨੂੰ ਗੁਰੂ ਨਗਰੀ ਦੇ ਵਿਕਾਸ ਲਈ ਸਖ਼ਤ ਤੇਵਰਾਂ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ। ਜੇਕਰ ਦੋਸ਼ ਗ਼ਲਤ ਹੈ ਤਾਂ ਬਾਦਲ ਸਾਹਿਬ ਸਿੱਧੂ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਰਾਬਰ ਅਹਿਮੀਅਤ ਅਤੇ ਤਾਕਤਾਂ ਦੇ ਕੇ ਵੇਖ ਲੈਣ। ਪ੍ਰਸ਼ਨ : ਰਾਜ ਅੰਦਰ ਨਸ਼ਾਖੋਰੀ ਪੈਦਾ ਹੋ ਰਹੀ ਹੈ, ਕਰੋੜਾਂ ਦੇ ਨਾਜਾਇਜ਼ ਨਸ਼ਾ ਕਾਰੋਬਾਰ ਦੇ ਤਾਰ ਸਿਆਸਤਦਾਨਾਂ, ਵਿਸ਼ੇਸ਼ ਕਰਕੇ ਅਕਾਲੀ ਆਗੂਆਂ ਨਾਲ ਜੁੜ ਰਹੇ ਹਨ, ਤੁਹਾਡਾ ਕੀ ਕਹਿਣਾ ਹੈ? ਉੱਤਰ : ਰਾਜ ਅੰਦਰ ਨਸ਼ਾ-ਖੋਰੀ ਅਤੇ ਨਸ਼ੇ ਦਾ ਨਾਜਾਇਜ਼ ਕਾਰੋਬਾਰ ਜਿਸ ਤਰ੍ਹਾਂ ਪੈਦਾ ਹੋ ਰਿਹਾ ਹੈ ਉਹ ਨਾ-ਸਿਰਫ ਚਿੰਤਾ ਦਾ ਵਿਸ਼ਾ ਹੈ, ਬਲਕਿ ਭਵਿੱਖ ਦੀ ਪੀੜ੍ਹੀ ਲਈ ਵੀ ਖ਼ਤਰੇ ਦੀ ਘੰਟੀ ਹੈ। ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਇਸ ਨਾਜਾਇਜ਼ ਧੰਦੇ ‘ਚ ਸ਼ਾਮਲ ਲੋਕਾਂ ਨੂੰ ਹਰ ਸਿਆਸੀ ਪਾਰਟੀ ਦਾ ਆਸ਼ੀਰਵਾਦ ਪ੍ਰਾਪਤ ਹੈ ਪਰ ਇਸ ਤੋਂ ਵੀ ਵਧ ਕੇ ਇਸ ‘ਚ ਪੁਲਸ ਦੀ ਨਾਲਾਇਕੀ ਦੀ ਅਹਿਮ ਭੂਮਿਕਾ ਹੈ। ਪ੍ਰਸ਼ਨ : ਭਾਜਪਾ ਮੰਤਰੀਆਂ ਦੇ ਵਿਭਾਗਾਂ ‘ਚ ਫ਼ੇਰਬਦਲ ਤੋਂ ਬਾਅਦ ਤੁਸੀਂ ਅਚਾਨਕ ਆਪਣੇ ਵਿਭਾਗ ‘ਚ ਸਰਗਰਮ ਹੋ ਗਏ ਹੋ। ਸਾਬਕਾ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਅਤੇ ਮੌਜੂਦਾ ਸਿਹਤ ਮੰਤਰੀ ਸੁਰਜੀਤ ਸਿੰਘ ਜਿਆਣੀ ਦੀ ਕਾਰਜਸ਼ੈਲੀ ‘ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਉੱਤਰ : ਸਾਬਕਾ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਦਾ ਕੰਮ ਕਰਨ ਦਾ ਆਪਣਾ ਵੱਖਰਾ ਤਰੀਕਾ ਸੀ। ਸ਼ਾਇਦ ਉਹ ਮੇਰੀ ਸ਼ਮੂਲੀਅਤ ਦੀ ਜ਼ਰੂਰਤ ਨਹੀਂ ਸਮਝਦੇ ਸਨ। ਇਹੀ ਕਾਰਨ ਹੈ ਕਿ ਮੈਂ ਉਸ ਦੌਰਾਨ ਆਪਣੇ ਆਪ ਨੂੰ ਕਿਸੇ ਹੱਦ ਤਕ ਸੀਮਤ ਕਰ ਲਿਆ ਸੀ ਪਰ ਮੌਜੂਦਾ ਸਿਹਤ ਮੰਤਰੀ ਸੁਰਜੀਤ ਜਿਆਣੀ ਨਾਲ ਮੈਨੂੰ ਨਾ-ਸਿਰਫ਼ ਵੱਡੇ ਭਰਾ ਵਾਂਗ ਸਨੇਹ ਮਿਲ ਰਿਹਾ ਹੈ, ਬਲਕਿ ਆਜ਼ਾਦ ਤਰੀਕੇ ਨਾਲ ਫ਼ਰਜ਼ ਨਿਭਾਉਣ ਦੀ ਛੋਟ ਵੀ ਮਿਲੀ ਹੈ। ਜਿਸ ਕਾਰਨ ਤੁਸੀਂ ਮੈਨੂੰ ਆਪਣੇ ਕੰਮ ‘ਚ ਸਰਗਰਮ ਕਰਾਰ ਦੇ ਰਹੇ ਹੋ। ਪ੍ਰਸ਼ਨ : ਅੰਮ੍ਰਿਤਸਰ ਤੋਂ ਸਿੱਧੂ ਦੀ ਦਾਅਵੇਦਾਰੀ ‘ਤੇ ਸਵਾਲ ਕੀਤੇ ਜਾ ਰਹੇ ਹਨ, ਸੂਬਾ ਪਾਰਟੀ ਦੇ ਜ਼ਿੰਮੇਵਾਰ ਆਗੂਆਂ ਨੇ ਵੀ ਇਸ ਬਾਬਤ ਚੁੱਪ ਵੱਟੀ ਹੋਈ ਹੈ, ਤੁਹਾਡਾ ਕੀ ਮੰਨਣਾ ਹੈ? ਉੱਤਰ : ਸੂਬਾ ਇਕਾਈ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦੀ, ਪਰ ਕੇਂਦਰੀ ਆਗੂਆਂ ਨਾਲ ਜਿਥੋਂ ਤਕ ਇਸ ਬਾਬਤ ਚਰਚਾ ਹੋਈ ਹੈ, ਉਸ ਨਾਲ ਸਾਫ਼ ਹੈ ਕਿ ਨਵਜੋਤ ਸਿੰਘ ਸਿੱਧੂ ਹੀ ਅੰਮ੍ਰਿਤਸਰ ਤੋਂ ਭਾਜਪਾ ਵਲੋਂ ਲੋਕ ਸਭਾ ਚੋਣ ਲਈ ਉਮੀਦਵਾਰ ਹੋਣਗੇ। ਪ੍ਰਸ਼ਨ : ਰਾਜ ਅੰਦਰ ਸਿਹਤ ਸੇਵਾਵਾਂ ‘ਚ ਸੁਧਾਰ ਲਈ ਕੀ ਕਦਮ ਚੁੱਕੇ ਜਾ ਰਹੇ ਹਨ? ਉੱਤਰ : ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਰਾਜ ‘ਚ ਸਿਹਤ ਸਹੂਲਤਾਂ ਜਨਤਾ ਦੀਆਂ ਇੱਛਾਵਾਂ ‘ਤੇ ਅਜੇ ਤਕ ਖਰੀਆਂ ਉਤਰਨ ‘ਚ ਨਾ-ਕਾਮਯਾਬ ਰਹੀਆਂ ਹਨ। ਵੱਖੋ-ਵੱਖ ਸਿਹਤ ਕੇਂਦਰਾਂ ‘ਚ ਸਹੂਲਤਾਂ ਅਤੇ ਡਾਕਟਰਾਂ ਦੀ ਕਮੀ ਇਸਦਾ ਮੁੱਖ ਕਾਰਨ ਹੈ। ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਅਸਰਦਾਰ ਕਦਮ ਚੁੱਕੇ ਜਾ ਰਹੇ ਹਨ। ਪ੍ਰਸ਼ਨ : ਸਰਕਾਰੀ ਡਾਕਟਰਾਂ ਦੀ ਨਿਜੀ ਪ੍ਰੈਕਟਿਸ ਦਾ ਵਿਰੋਧ ਹੋਣ ਦੇ ਬਾਵਜੂਦ ਹੁਣ ਤੁਸੀਂ ਇਸ ਬਾਬਤ ਛੋਟ ਦੇਣ ਲਈ ਇਕ ਮਤਾ ਤਕ ਤਿਆਰ ਕਰ ਲਿਆ ਹੈ, ਇਸਦਾ ਕੀ ਕਾਰਨ ਹੈ? ਉੱਤਰ : ਬਿਨਾ ਸ਼ੱਕ ਮੈਂ ਸਰਕਾਰੀ ਨੌਕਰੀ ਕਰ ਰਹੇ ਡਾਕਟਰਾਂ ਵਲੋਂ ਨਿਜੀ ਪ੍ਰੈਕਟਿਸ ਵਿਰੁੱਧ ਹਾਂ ਪਰ ਸੱਚ ਇਹ ਹੈ ਕਿ ਅੱਜ 60 ਤੋਂ 70 ਫ਼ੀਸਦੀ ਤਕ ਡਾਕਟਰ ਨਿਜੀ ਪ੍ਰੈਕਟਿਸ ਦੇ ਕਾਰੋਬਾਰ ‘ਚ ਲੱਗੇ ਹੋਏ ਹਨ। ਵਿਭਾਗ ਡਾਕਟਰਾਂ ਦੀ ਕਮੀ ਨਾਲ ਪਹਿਲਾਂ ਹੀ ਜੂਝ ਰਿਹਾ ਹੈ। ਅਜਿਹੇ ‘ਚ ਐਨੀ ਵੱਡੀ ਗਿਣਤੀ ‘ਚ ਡਾਕਟਰਾਂ ਨੂੰ ਸੇਵਾ ਤੋਂ ਬਰਖ਼ਾਸਤ ਕਰਨ ‘ਤੇ ਸਥਿਤੀ ਹੋਰ ਗੰਭੀਰ ਹੋ ਜਾਵੇਗੀ। ਇਸ ਲਈ ਇਕ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ। ਡਾਕਟਰਾਂ ਦੀਆਂ ਵੱਖੋ-ਵੱਖ ਐਸੋਸੀਏਸ਼ਨਾਂ ਅਤੇ ਅਧਿਕਾਰੀਆਂ ਨਾਲ ਇਕ ਮਤੇ ‘ਤੇ ਵਿਚਾਰ ਕੀਤਾ ਗਿਆ ਹੈ। ਹੁਣ ਵੱਖੋ-ਵੱਖ ਧਿਰਾਂ ਦੇ ਸੁਝਾਅ ਤੋਂ ਬਾਅਦ ਇਸ ਬਾਬਤ ਇਕ ਨੀਤੀ ਤਿਆਰ ਕੀਤੀ ਜਾ ਰਹੀ ਹੈ।

No comments: