jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 25 November 2013

ਨਿਊਜ਼ੀਲੈਂਡ `ਚ ਪੰਜਾਬੀ ਮੁੰਡੇ ਅਮਨਦੀਪ ਸਿੰਘ ਦੇ ਕਤਲ ਦਾ ਦੋਸ਼ ਆਖਿਰ ਦੋ ਔਰਤਾਂ ਨੇ ਕਬੂਲਿਆ -

www.sabblok.blogspot.com

 ਦਸੰਬਰ 2012 ਵਿਚ ਹੋਇਆ ਸੀ ਦਰਦਨਾਕ ਕਤਲ
-ਮਹੀਨੇ ਪਿੱਛੋਂ ਲੱਭੀ ਸੀ ਗਲੀ ਸੜੀ ਲਾਸ਼
ਔਕਲੈਂਡ 25 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)- ਪਿਛਲੇ ਸਾਲ 29 ਦਸੰਬਰ ਨੂੰ ਨਿਊਜ਼ੀਲੈਂਡ ਦੇ ਗਿਸਬੌਰਨ ਸ਼ਹਿਰ ਵਿਖੇ ਇਕ 22 ਸਾਲਾ ਪੰਜਾਬੀ ਮੁੰਡੇ ਅਮਨਦੀਪ ਸਿੰਘ ਦਾ ਕਤਲ ਹੋ ਗਿਆ ਸੀ ਜਿਸ ਦੀ ਲਾਸ਼ ਲਗਪਗ ਤਿੰਨ ਹਫਤਿਆਂ ਬਾਅਦ ਸਮੁੰਦਰ ਘੰਟੇ ਝਾੜੀਆਂ ਵਿੱਚੋਂ ਗਲੀ ਸੜੀ ਮਿਲੀ ਸੀ। ਇਸ ਸਬੰਧ ਵਿਚ ਪੁਲਿਸ ਨੇ ਦੌ ਔਰਤਾਂ ਕ੍ਰਿਸਟਲ ਲਾਉਸ ਬਲੈਕ (25) ਅਤੇ ਕ੍ਰਿਸਟਲ ਥਰੇਸ ਪੋਕਾਇ (24) ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਉਤੇ ਕਤਲ ਅਤੇ ਚੋਰੀ ਦੇ ਦੋਸ਼ ਲਗਾਏ ਗਏ ਸਨ। ਇਹ ਔਰਤਾਂ ਪਹਿਲਾਂ ਤਾਂ ਆਪਣਾ ਦੋਸ਼ ਮੰਨਦੀਆਂ ਹੀ ਨਹੀਂ ਸਨ ਪਰ ਸੱਚ ਹੁਣ ਸਾਹਮਣੇ ਆ ਰਿਹਾ ਹੈ। ਬੀਤੇ ਸ਼ੁੱਕਰਵਾਰ ਗਿਸਬੌਰਨ ਦੀ ਹਾਈਕੋਰਟ ਦੇ ਵਿਚ ਇਨ੍ਹਾਂ ਦੌ ਔਰਤਾਂ ਨੂੰ ਦੋਸ਼ੀ ਪਾਇਆ ਗਿਆ ਹੈ ਅਤੇ ਇਨ੍ਹਾਂ ਨੇ ਮਾਨਵ ਕਤਲ ਦੇ ਦੋਸ਼ ਮੰਨੇ ਹਨ। ਇਸ ਤੋਂ ਇਲਾਵਾ ਕਾਰ ਦੀ ਬਦਲੀ, ਕ੍ਰੈਡਿਟ ਕਾਰਡ ਦੀ ਚੋਰੀ ਅਤੇ ਜਾਅਲੀ ਕਾਗਜ਼ਾਂ ਦੇ ਸਹਾਰੇ ਅਦਾਲਤ ਨੂੰ ਪੁੱਠੇ ਰਾਹ ਪਾਉਣ ਦੇ ਦੋਸ਼ ਵੀ ਲਗਾਏ ਗਏ ਹਨ। ਇਨ੍ਹਾਂ ਨੂੰ 16 ਦਸੰਬਰ ਨੂੰ ਸਜ਼ਾ ਸੁਣਾਈ ਜਾਏਗੀ। 
ਘਟਨਾ ਤੱਤਸਾਰ: ਇਹ ਦੋਵੇਂ ਔਰਤਾਂ ਇਕ ਸਾਲ ਤੋਂ ਇਕੱਠੀਆਂ ਸਮਲਿੰਗੀਆਂ ਵਾਂਗ ਰਹਿੰਦੀਆਂ ਸਨ। ਬਲੈਕ ਦੇ ਦੋ ਬੱਚੇ ਵੀ ਹਨ। 28 ਦਸੰਬਰ ਨੂੰ ਅਮਨਦੀਪ ਸਿੰਘ ਨੇ ਪੋਕਾਇ ਨੂੰ ਘਰ ਤੱਕ ਲਿਫਟ ਦਿੱਤੀ। ਅਗਲੇ ਦਿਨ ਪੋਕਾਇ ਅਤੇ ਅਮਨਦੀਪ ਨੇ 160 ਟੈਕਸਟ ਮੈਸੇਜ਼ ਤੇ ਤਿੰਨ ਵੁਆਇਸ ਮੈਸੇਜ਼ ਇਕ ਦੂਜੇ ਨੂੰ ਭੇਜੇ। ਸ਼ਾਮ ਨੂੰ ਇਹ ਔਰਤ ਅਮਨਦੀਪ ਨੂੰ ਉਸ ਦੇ ਘਰ ਮਿਲਣ ਗਈ। ਉਸਨੇ ਆਪਣੀ ਦੂਜੀ ਸਹੇਲੀ ਬਲੈਕ ਨੂੰ ਮੈਸੇਜ਼ ਭੇਜਿਆ ਕਿ ਉਹ ਉਸ ਨਾਲ ਜਿਨਸੀ ਸਬੰਧ ਬਣਾਉਣਾ ਚਾਹੁੰਦਾ ਹੈ। ਇਕ ਘੰਟੇ ਤੋਂ ਪਹਿਲਾਂ ਹੀ ਉਸਨੇ ਆਪਣੀ ਸਹੇਲੀ ਬਲੈਕ ਨੂੰ ਉਥੇ ਬੁਲਾਇਆ ਤਾਂ ਕਿ ਉਹ ਉਸ ਨਾਲ ਵਾਪਿਸ ਜਾ ਸਕੇ। ਇਹ ਵੇਖ ਕੇ ਅਮਨਦੀਪ ਸਿੰਘ ਨੇ ਕਿਹਾ ਕਿ ਉਹ ਇਸ ਮੀਟਿੰਗ ਤੋਂ ਖੁਸ਼ ਨਹੀਂ ਹੈ।
ਇਸ ਤੋਂ ਬਾਅਦ ਥੋੜੀ ਦੇਰ ਬਾਅਦ ਜਦੋਂ ਇਨ੍ਹਾਂ ਔਰਤਾਂ ਨੇ ਸ਼ਰਾਬ ਪੀ ਲਈ ਤਾਂ ਉਨ੍ਹਾਂ ਅਮਨਦੀਪ ਨੂੰ ਦੁਬਾਰਾ ਭਰਮਾਉਣਾ ਸ਼ੁਰੂ ਕੀਤਾ ਅਤੇ ਕਿਹਾ ਕਿ ਉਹ ਦੂਜੇ ਪਤੇ ਉਤੇ ਆਵੇ ਤਾਂ ਕਿ ਜਿਨਸੀ ਸਬੰਧ ਬਣਾਏ ਜਾ ਸਕਣ। ਅਮਨਦੀਪ 11.30 ਵਜੇ ਉਥੇ ਪਹੁੰਚਿਆ। ਇਸ ਤੋਂ ਬਾਅਦ ਅੱਧੀ ਰਾਤ ਨੂੰ ਇਹ ਔਰਤਾਂ ਅਮਨਦੀਪ ਸਿੰਘ ਨੂੰ ਕੈਟੀ ਬੀਚ 'ਤੇ ਲੈ ਗਈਆਂ ਅਤੇ ਉਥੇ ਮਾਰ ਮੁਕਾਇਆ। ਰਾਤ 2 ਵਜੇ ਇਹ ਔਰਤਾਂ ਉਸਦਾ ਬੈਂਕ ਕਾਰਡ ਲੈ ਕੇ ਸ਼ਾਪਿੰਗ ਮਾਲ ਗਈਆਂ ਤੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਹ ਬਲੈਕ ਦੀ ਆਂਟੀ ਦੇ ਘਰ ਗਈਆਂ ਅਤੇ ਕਾਰ ਨੂੰ ਸਾਫ ਕਰਨ ਲਈ ਸਹਾਇਤਾ ਲਈ ਤਾਂ ਕਿ ਸਾਰੇ ਖੂਨ ਆਦਿ ਦੇ ਨਿਸ਼ਾਨ ਮਿਟ ਸਕਣ। ਉਸਦੀ ਆਂਟੀ ਨੇ ਪੁੱਛਿਆ ਕਿ ਕੀ ਹੋਇਆ ਤਾਂ ਇਨ੍ਹਾਂ ਕਿਹਾ ਕਿ ਉਹ ਮੁੰਡਾ ਸਾਡੇ ਨਾਲ ਜਬਰਦਸਤੀ ਕਰਨਾ ਚਾਹੁੰਦਾ ਸੀ, ਅਸੀਂ ਉਸਨੂੰ ਕੁੱਟ ਦਿੱਤਾ ਅਤੇ ਉਥੇ ਸੁੱਟ ਦਿੱਤਾ ਹੈ ਪਰ ਉਹ ਜਿਉਦਾ ਹੈ ਅਤੇ ਅਸੀਂ ਉਸਦੀ ਕਾਰ ਚੁਰਾ ਲਈ ਹੈ।

No comments: