jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 25 November 2013

ਬੱਸ ਥੱਲੇ ਆਉਣ ਨਾਲ ਔਰਤ ਦੀ ਮੌਤ

www.sabblok.blogspot.com
 
ਮ੍ਰਿਤਕ ਰਾਜਵੰਤ ਕੌਰ ਦੀ ਲਾਸ਼।
ਭਿੱਖੀਵਿੰਡ 25 ਨਵੰਬਰ (ਭੁਪਿੰਦਰ ਸਿੰਘ)-ਅੱਜ ਕਸਬਾ ਭਿੱਖੀਵਿੰਡ ਦੇ ਪੱਟੀ ਰੋਡ ਵਿਖੇ ਬਾਅਦ ਦੁਪਹਿਰ ਇੱਕ ਔਰਤ ਦੀ ਬੱਸ ਥੱਲੇ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਮ੍ਰਿਤਕ ਔਰਤ ਦੀ ਪਹਿਚਾਣ ਰਜਵੰਤ ਕੌਰ (48) ਪਤਨੀ ਰਾਮ ਸਿੰਘ ਵਾਸੀ ਕੋਟਰਾਜਾਦਾ (ਅੰਮ੍ਰਿਤਸਰ) ਵਜੋ ਹੋਈ।ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਪਤੀ ਰਾਮ ਸਿੰਘ ਨੇ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਨੇ ਅੰਮ੍ਰਿਤਸਰ ਤੋਂ ਪਿੰਡ ਚੇਲਾ ਵਿਖੇ ਜਾਣਾ ਸੀ ਤਾਂ ਅੰਮ੍ਰਿਤਸਰ ਤੋਂ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਵਿੱਚ ਸਵਾਰ ਹੋ ਕੇ ਜਦੋ ਭਿੱਖੀਵਿੰਡ ਦੇ ਪੱਟੀ ਰੋਡ ਵਿਖੇ ਪਹੁੰਚੇ ਤਾਂ ਬੱਸ ਰੁਕਣ ਤੇ ਮੈਂ ਉਤਰ ਗਿਆ ਪਰ ਮੇਰੀ ਪਤਨੀ ਜੋ ਬੱਸ ਦੀ ਅਗਲੀ ਬਾਰੀ ਵਿੱਚ ਖੜੀ ਸੀ,ਜਿਸ ਨੇ ਬੱਸ ਤੋਂ ਉਤਰਨ ਦੀ ਕੌਸ਼ਿਸ਼ ਕੀਤੀ ਤਾਂ ਬੱਸ ਚੱਲ ਪਈ ਤੇ ਉਹ ਥੱਲੇ ਡਿੱਗ ਪਈ ਤੇ ਉਸ ਦੇ ਸਰੀਰ ਉਪਰ ਦੀ ਬੱਸ ਲੰਘ ਗਈ,ਜਿਸ ਨਾਲ ਉਹ ਗੰਭੀਰ ਜਖਮੀ ਹੋ ਗਈ ਤਾਂ ਉਸ ਨੂੰ ਖਾਲੜਾ ਰੋਡ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਤਾਂ ਡਾਕਟਰ ਵੱਲੋ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।  
ਇਸ ਘਟਨਾ ਸੰਬੰਧੀ ਪ੍ਰਾਈਵੇਟ ਬੱਸ ਨਿਊ ਅੰਮ੍ਰਿਤਸਰ ਟਰਾਂਸਪੋਰਟ ਦੇ ਚਾਲਕ ਸਰਦੂਲ ਸਿੰਘ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਮ੍ਰਿਤਕ ਔਰਤ ਦੀ ਗਲਤੀ ਦੇ ਕਾਰਨ ਹੀ ਐਸਾ ਵਾਪਰਿਆ ਹੈ,ਜਿਸ ਦਾ ਮੈਨੂੰ ਵੀ ਬਹੁਤ ਅਫਸੋਸ ਹੈ,ਉਹਨਾ ਇਹ ਵੀ ਕਿਹਾ ਕਿ ਬੱਸ ਦੇ ਕੰਡਕਟਰ ਵੱਲੋ ਮ੍ਰਿਤਕ ਔਰਤ ਨੂੰ ਚਲਦੀ ਬੱਸ ਤੋਂ ਉਤਰਨ ਤੋਂ ਰੋਕਿਆਂ ਵੀ ਸੀ।ਮ੍ਰਿਤਕ ਦੇ ਪਤੀ ਰਾਮ ਸਿੰਘ ਨੇ ਕਿਹਾ ਕਿ ਉਹਨਾ ਨੇ ਲਿਖਤੀ ਰਿਪੋਰਟ ਥਾਣਾ ਭਿੱਖੀਵਿੰਡ ਵਿਖੇ ਦਰਜ ਕਰਵਾ ਦਿੱਤੀ ਹੈ।ਇਸ ਘਟਨਾ ਸੰਬੰਧੀ ਥਾਣਾ ਭਿੱਖੀਵਿੰਡ ਦੇ ਐਸ.ਐਚ.a ਸ਼ਿਵਦਰਸ਼ਣ ਸਿੰਘ ਨੂੰ ਪੁੱਛੇ ਜਾਣ ਤੇ ਉਹਨਾ ਨੇ ਕਿਹਾ ਕਿ ਡਰਾਈਵਰ ਸਰਦੂਲ ਸਿੰਘ ਦੇ ਖਿਲਾਫ ਧਾਰਾ 304 ਏ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਤੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਪ ਦਿੱਤੀ ਜਾਵੇਗੀ।

No comments: