jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 18 November 2013

ਕਸਬਾ ਭਿੱਖੀਵਿੰਡ ਦੇ ਸੋਢੀ ਮਹੁੱਲੇ ਵਿੱਚ ਵੱਸਦਾ ਹੈ ਇੱਕ ਬੇਵੱਸ ਤੇ ਲਾਚਾਰ ਪਰਿਵਾਰ

www.sabblok.blogspot.com
ਭਿੱਖੀਵਿੰਡ :-18 ਨਵੰਬਰ (ਭੁਪਿੰਦਰ ਸਿੰਘ) – ਅੱਜ ਦੇਸ਼ ਆਜਾਦ ਹੋਏ ਨੂੰ ਅੱਧੀ ਸਦੀ ਤੋ ਵੱਧ ਦਾ ਸਮਾ ਹੋ ਚੁੱਕਾ ਹੈ ਐਨੇ ਸਮੇ ਵਿੱਚ ਦੇਸ਼ ਦੀ ਵਾਗਡੋਰ ਹਜਾਰਾਂ ਮੰਤਰੀਆਂ ਦੇ ਹੱਥ ਆਈ ਜਿਹਨਾ ਹਰ ਵਕਤ ਦੇਸ਼ ਖੁਸ਼ਹਾਲ ਹੋਣ ਦੀ ਤੋਤਾ ਰੱਟ ਲਗਾਈ ਅਤੇ ਕਿਹਾ ਕਿ ਦੇਸ਼ ਖੁਸ਼ਹਾਲ ਅਤੇ ਦੂਸਰੇ ਮੁਲਕਾਂ ਨਾਲੋ ਸਾਡੀ ਜਨਤਾ ਖੁਸ਼ਹਾਲ ਹੈ ਅਤੇ ਭਾਰਤ ਇਕ ਖੁਸ਼ਹਾਲ ਦੇਸ਼ ਹੈ ਪਰ ਜਦੋ ਦੇਸ਼ ਦੇ ਸੂਬਿਆਂ ਖਾਸ ਤੌਰ ਤੇ ਪੰਜਾਬ ਵੱਲ ਨਜਰ ਮਾਰੀਏ ਤਾਂ ਸੋਨੇ ਦੀ ਚਿੱੜੀ ਪੰਜਾਬ ਦੇ ਲੋਕ ਐਨੇ ਗਰੀਬ ਤੇ ਲਾਚਾਰ ਹਨ ਕਿ ਇਹਨਾ ਦੀ ਦਰਦ ਭਰੀ ਦਾਸਤਾਨ ਲਿਖਦਿਆਂ ਕਲਮ ਵੀ ਰੋਣ ਲੱਗ ਪੈਦੀ ਹੈ।ਇਹੋ ਜਿਹਾ ਇੱਕ ਬੇਵੱਸ ਤੇ ਲਾਚਾਰ ਪਰਿਵਾਰ ਵੱਸਦਾ ਹੈ ਕਸਬਾ ਭਿੱਖੀਵਿੰਡ ਦੇ ਸੋਢੀ ਮਹੁੱਲੇ ਵਿੱਚ।ਅੱਤ ਦੇ ਇਸ ਗਰੀਬ ਪਰਿਵਾਰ ਦੀ ਸਭ ਤੋ ਵੱਡੀ ਬਦਕਿਸਮਤੀ ਇਹ ਹੈ ਕਿ ਇਹ ਪਰਿਵਾਰ ਜੱਟ ਕੌਮ ਨਾਲ ਸੰਬੰਧਤ ਹੈ ਪਰ ਇਸ ਪਰਿਵਾਰ ਕੋਲ ਛੋਟੇ ਜਿਹੇ ਘਰ ਤੋ ਬਗੈਰ ਕੋਈ ਵੀ ਜਮੀਨ ਨਹੀ ਹੈ।ਘਰ ਦਾ ਮੁੱਖੀ ਜਗਤਾਰ ਸਿੰਘ ਮਜਦੂਰੀ ਕਰਦਾ ਹੈ ਅਤੇ ਇੱਕ ਲੜਕਾ ਨਿਸਾਨ ਸਿੰਘ ਉਮਰ 14-15 ਸਾਲ ਤੇ ਲੜਕੀ ਪਰਮਜੀਤ ਕੌਰ 13-14 ਸਾਲ ਦੋਵੇ ਮਾਨਸਿਕ ਰੋਗੀ ਹਨ,ਜਿਹਨਾ ਨੂੰ ਘਰ ਵਿੱਚ ਹੀ ਬੰਨਣਾ ਪੈਦਾ ਹੈ ਅਤੇ ਜਗਤਾਰ ਸਿੰਘ ਦੀ ਪਤਨੀ ਵੀ ਸਿੱਧੀ-ਸਾਦੀ ਹੈ।ਜਦੋ ਇਸ ਪਰਿਵਰ ਦੀ ਹਾਲਤ ਜਾਨਣ ਲਈ ਪੱਤਰਕਾਰਾਂ ਦੀ ਟੀਮ ਜਗਤਾਰ ਸਿੰਘ ਦੇ ਘਰ ਪਹੁੰਚੀ ਤਾਂ ਜਗਤਾਰ ਸਿੰਘ ਮਜਦੂਰੀ ਕਰਨ ਗਿਆ ਹੋਇਆ ਸੀ ਤੇ ਘਰ ਦੇ ਹਾਲਾਤ ਹੀ ਦਸ ਰਹੇ ਸਨ ਕਿ ਘਰ ਵਿੱਚ ਗਰੀਬੀ ਤੋ ਇਲਾਵਾ ਹੋਰ ਕੁਝ ਵੀ ਨਹੀ ਹੈ।ਸਿੱਧੀ-ਸਾਦੀ ਜਗਤਾਰ ਦੀ ਪਤਨੀ ਨੂੰ ਕੋਈ ਗੱਲ ਨਹੀ ਸੀ ਆ ਰਹੀ।ਇੱਕ ਪਾਸੇ ਤਾਂ ਉਸਦੇ ਚਿਹਰੇ ਤੇ ਖੁਸ਼ੀ ਸੀ ਕਿ ਅੱਜ ਪਹਿਲੀ ਵਾਰ ਸਰਕਾਰ ਦੇ ਕੰਨਾ ਵਿੱਚ ਪਾਉਣ ਸਾਡੀ ਖਬਰ ਲੈਣ ਲਈ ਪੱਤਰਕਾਰ ਆਏ ਹਨ ਜੋ ਉਸਨੂੰ ਕਿਸੇ ਰੱਬੀ ਦੂਤਾਂ ਤੋ ਘੱਟ ਨਹੀ ਸੀ ਸਮਝ ਰਹੀ ਦੁਸਰੇ ਪਾਸੇ ਉਸਦੇ ਅੱਥਰੂ ਆਪਣੀ ਗਰੀਬੀ ਤੇ ਬੇਵੱਸੀ ਤੇ ਆਪਣੇ ਆਪ ਡੁੱਲ ਰਹੇ ਸਨ।ਉਸਨੇ ਭਾਵੇ ਇਹਨਾ ਅੱਥਰੂਆ ਨੂੰ ਛੁਪਾਉਣ ਲਈ ਲੱਖ ਕੋਸ਼ਿਸ ਕੀਤੀ ਸੀ ਪਰ ਫਿਰ ਵੀ ਪੱਤਰਕਾਰਾਂ ਦੀ ਟੀਮ ਨੇ ਇਸ ਦ੍ਰਿਸ਼ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ।ਇਸ ਮੌਕੇ ਨੀਮ ਪਾਗਲ ਹੋਏ ਦੋਵੇ ਬੱਚਿਆ ਦੀ ਹਾਲਤ ਵੇਖ ਕੇ ਪੱਤਰਕਾਰਾਂ ਦੀ ਟੀਮ ਦੀਆਂ ਅੱਖਾਂ ਵਿੱਚ ਵੀ ਹੰਝੁ ਆ ਗਏ।ਉਹ ਮੁੜ-ਮੁੜ ਕੇ ਦੇਸ਼ ਅਤੇ ਸੂਬਾ ਸਰਕਾਰ ਨੂੰ ਕੋਸ ਰਹੇ ਸਨ ਕਿ ਇਹ ਆਜਾਦ ਮੁਲਕ ਹੈ ਜਿਸ ਵਿੱਚ ਕਈ ਗਰੀਬ ਪਰਿਵਾਰ ਇੱਕ ਡੰਗ ਦੀ ਰੋਟੀ ਤੋ ਵੀ ਆਤੁਰ ਬੈਠੇ ਹਨ।ਕੀ ਕੋਈ ਜਥੇਬੰਦੀ ਜਾਂ ਸਮਾਜ ਸੇਵੀ ਸੰਸਥਾ ਇਹਨਾ ਮਾਨਸਿਕ ਰੋਗੀ ਬੱਚਿਆਂ ਦੇ ਇਲਾਜ ਲਈ ਅੱਗੇ ਆਵੇਗੀ ਜਾਂ ਫਿਰ ਉਹ ਵੀ ਤੋਤਾ ਰੱਟ ਦੇਸ਼ ਖੁਸ਼ਹਾਲ ਦਾ ਬੇਲੋੜਾ ਰਾਗ ਅਲਾਪੀ ਜਾਣਗੇ।   

No comments: