www.sabblok.blogspot.com
ਭੋਪਾਲ, 18 ਨਵੰਬਰ (ਏਜੰਸੀਆਂ)-ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਦੇਸ਼ ਕਾਂਗਰਸ ਦੁਆਰਾ ਆਪਣੇ ਪਰਿਵਾਰ ਖਿਲਾਫ ਜਾਰੀ ਵਿਗਿਆਪਨਾਂ ਨੂੰ ਲੈ ਕੇ ਕਾਂਗਰਸ ਮੁਖੀ ਸੋਨੀਆ ਗਾਂਧੀ ਨੂੰ 10 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਕਾਂਗਰਸ ਦੀ ਰਾਸ਼ਟਰੀ ਮੁਖੀ ਸੋਨੀਆ ਗਾਂਧੀ ਨੂੰ ਭੇਜੇ 10 ਕਰੋੜ ਰੁਪਏ ਦੇ ਮਾਣਹਾਨੀ ਨੋਟਿਸ 'ਚ ਮੁੱਖ ਮੰਤਰੀ ਨੇ ਵਿਗਿਆਪਨਾਂ ਨੂੰ ਫਰਜ਼ੀ ਤੱਥਾਂ ਦਾ ਪੁਲੰਦਾ ਕਰਾਰ ਦਿੰਦੇ ਹੋਏ ਉਸ ਲਈ 15 ਦਿਨਾਂ 'ਚ ਜਨਤਕ ਮੁਆਫੀ ਮੰਗਣ ਨੂੰ ਕਿਹਾ ਹੈ। ਕਾਨੂੰਨੀ ਨੋਟਿਸ 'ਚ ਕਾਂਗਰਸ ਵਲੋਂ ਜਾਰੀ ਵਿਗਿਆਪਨਾਂ ਲਈ ਸੋਨੀਆ ਗਾਂਧੀ, ਇਕਾਈ ਦੇ ਪ੍ਰਧਾਨ ਕਾਂਤੀਲਾਲ ਭੂਰੀਆ ਸਮੇਤ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਜ਼ਿੰਮੇਵਾਰ ਮੰਨਿਆ ਗਿਆ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਦੋਸ਼ ਚੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਨੇਤਾ ਦਿਗਵਿਜੇ ਸਿੰਘ ਤੇ ਨੇਤਾ ਅਜੇ ਸਿੰਘ ਰਾਹੁਲ ਨੇ ਵੀ ਲਾਏ ਸਨ।
No comments:
Post a Comment