jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 5 November 2013

ਜੇਲਾਂ ਅੰਦਰ ਸਰਗਰਮ ਡਰੱਗ ਨੈੱਟਵਰਕ ਦਾ ਹੋਇਆ ਖੁਲਾਸਾ

www.sabblok.blogspot.com

ਕਪੂਰਥਲਾ –  ਮਾਡਰਨ ਜੇਲ ਵਿਚ ਇਕ ਕੈਦੀ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਛੁਡਾਉਣ ਆਏ ਇਕ ਜੇਲ ਅਫਸਰ ‘ਤੇ ਹਮਲਾ ਕਰਨ ਦੇ ਮਾਮਲੇ ਨੂੰ ਲੈ ਕੇ ਨਾਭਾ ਜੇਲ ਤੋਂ ਪ੍ਰੋਡੈਕਸ਼ਨ ਵਾਰੰਟ ‘ਤੇ ਥਾਣਾ ਕੋਤਵਾਲੀ ਲਿਆਂਦੇ ਗਏ ਖਤਰਨਾਕ ਗੈਂਗਸਟਰ ਸੁੱਖਾ ਕਾਹਲਵਾਂ ਨੇ ਰਿਮਾਂਡ ਦੌਰਾਨ 4 ਦਿਨ ਦੀ ਸਖਤ ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ, ਜਿਸ ਦੇ ਸਿੱਟੇ ਵਜੋਂ ਜਿਥੇ ਸੂਬੇ ਦੀਆਂ ਜੇਲਾਂ ਵਿਚ ਚੱਲ ਰਹੇ ਡਰੱਗ ਨੈੱਟਵਰਕ ਦਾ ਵੱਡੇ ਪੱਧਰ ‘ਤੇ ਖੁਲਾਸਾ ਹੋਇਆ ਹੈ, ਉਥੇ ਹੀ ਸੁੱਖਾ ਕਾਹਲਵਾਂ ਵਲੋਂ ਜੇਲ ਅੰਦਰ ਕਿਸੇ ਵੱਡੇ ਮਨਸੂਬੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਨੂੰ ਵੀ ਪੁਲਸ ਅਫਸਰਾਂ ਨੇ ਖੇਰੂੰ-ਖੇਰੂੰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸੂਬੇ ਦੇ ਬਦਨਾਮ ਗੈਂਗਸਟਰ ਸੁੱਖਾ ਕਾਹਲਵਾਂ ਵਲੋਂ ਮਾਡਰਨ ਜੇਲ ਵਿਚ ਇਕ ਕੈਦੀ ਨੂੰ ਬੁਰੀ ਤਰ੍ਹਾਂ ਕੁੱਟਮਾਰ ਅਤੇ ਜੇਲ ਅਫਸਰ ‘ਤੇ ਹਮਲਾ ਕਰਨ ਦਾ ਪੂਰਾ ਸੀਨ ਫੇਸਬੁੱਕ ‘ਤੇ ਅਪਲੋਡ ਕਰਨ ਦੇ ਸਨਸਨੀਖੇਜ਼ ਮਾਮਲੇ ਤੋਂ ਬਾਅਦ ਹਰਕਤ ਵਿਚ ਆਈ ਜ਼ਿਲਾ ਪੁਲਸ ਨੇ ਸੁੱਖਾ ਕਾਹਲਵਾਂ ਨੂੰ ਨਾਭਾ ਦੀ ਹਾਈ ਸਕਿਓਰਿਟੀ ਜੇਲ ਵਿਚੋਂ ਪ੍ਰੋਡੈਕਸ਼ਨ ਵਾਰੰਟ ‘ਤੇ ਥਾਣਾ ਕੋਤਵਾਲੀ ਕਪੂਰਥਲਾ ਲਿਆਂਦਾ ਸੀ। ਕਪੂਰਥਲਾ ਲਿਆਂਦੇ ਗਏ ਇਸ ਖਤਰਨਾਕ ਮੁਲਜ਼ਮ ਕੋਲੋਂ ਡੀ. ਆਈ. ਜੀ. ਜਲੰਧਰ ਰੇਂਜ ਗੁਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਕਈ ਘੰਟਿਆਂ ਤੱਕ ਲੰਬੀ ਪੁੱਛਗਿੱਛ ਕੀਤੀ ਗਈ ਸੀ, ਜਿਸ ਤੋਂ ਬਾਅਦ ਸੁੱਖਾ ਕਾਹਲਵਾਂ ਨੇ 30 ਤੋਂ 35 ਸਨਸਨੀਖੇਜ਼ ਵਾਰਦਾਤਾਂ ਦਾ ਖੁਲਾਸਾ ਕੀਤਾ। ਦੱਸਿਆ ਜਾਂਦਾ ਹੈ ਕਿ ਸੁੱਖਾ ਕਾਹਲਵਾਂ ਪਾਸੋਂ ਮਾਡਰਨ ਜੇਲ ਕਪੂਰਥਲਾ ਦੇ ਐੱਸ. ਪੀ. ਜੀ. ਐੱਸ. ਔਲਖ ਦੀ ਅਗਵਾਈ ਵਿਚ ਵਿਸ਼ੇਸ਼ ਟੀਮ ਨੇ ਲੰਬੀ ਪੁੱਛਗਿੱਛ ਕੀਤੀ ਹੈ। ਪੁੱਛਗਿੱਛ ਦੌਰਾਨ ਮਾਡਰਨ ਜੇਲ ਸਮੇਤ ਸੂਬੇ ਦੀਆਂ ਜੇਲਾਂ ਵਿਚ ਚੱਲ ਰਹੇ ਵੱਡੇ ਡਰੱਗ ਨੈੱਟਵਰਕ ਦਾ ਖੁਲਾਸਾ ਹੋਣ ਦੇ ਨਾਲ-ਨਾਲ ਜੇਲ ਵਿਭਾਗ ਵਿਚ ਕੰਮ ਕਰ ਰਹੇ ਕੁਝ ਕਰਮਚਾਰੀਆਂ ਵਲੋਂ ਕਾਲੀਆਂ ਭੇਡਾਂ ਦੀ ਭੂਮਿਕਾ ਨਿਭਾਉਣ ਦਾ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਸੂਤਰ ਦੱਸਦੇ ਹਨ ਕਿ ਸੁੱਖਾ ਕਾਹਲਵਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਜੇਲ ਵਿਭਾਗ ਵਿਚ ਕੰਮ ਕਰਨ ਵਾਲੇ ਕੁਝ ਸ਼ੱਕੀ ਕਰਮਚਾਰੀ ਜੇਲ ਦੇ ਅੰਦਰ ਸਰਗਰਮ ਡਰੱਗ ਮਾਫੀਆ ਦੀ ਅੰਦਰਖਾਤੇ ਖੁੱਲ੍ਹ ਕੇ ਸਹਾਇਤਾ ਕਰ ਰਹੇ ਹਨ। ਸੁੱਖਾ ਕਾਹਲਵਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਕਪੂਰਥਲਾ ਸਮੇਤ ਸੂਬੇ ਦੀਆਂ ਕਈ ਜੇਲਾਂ ਵਿਚ ਬੰਦ ਕੁਝ ਡਰੱਗ ਸਮੱਗਲਰ 20-20 ਰੁਪਏ ਲੈ ਕੇ ਇਕ ਹੀ ਸਰਿੰਜ ਨਾਲ 15-20 ਕੈਦੀਆਂ ਨੂੰ ਨਸ਼ੇ ਦੇ ਟੀਕੇ ਲਗਾ ਰਹੇ ਹਨ, ਜਿਸ ਦੇ ਸਿੱਟੇ ਵਜੋਂ ਜੇਲਾਂ ਅੰਦਰ ਏਡਜ਼ ਵਰਗੀਆਂ ਨਾਮਾਰਦ ਬੀਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਸੁੱਖਾ ਕਾਹਲਵਾਂ ਵਲੋਂ ਕੀਤੇ ਖੁਲਾਸਿਆਂ ਤੋਂ ਬਾਅਦ ਹਰਕਤ ਵਿਚ ਆਏ ਉੱਚ ਜੇਲ ਅਫਸਰਾਂ ਨੇ ਹੁਣ ਇਨ੍ਹਾਂ ਦਾਗੀ ਜੇਲ ਕਰਮਚਾਰੀਆਂ ‘ਤੇ ਵਿਭਾਗੀ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਆਉਣ ਵਾਲੇ ਦਿਨਾਂ ਵਿਚ ਕੁਝ ਸ਼ੱਕੀ ਜੇਲ ਮੁਲਾਜ਼ਮਾਂ ‘ਤੇ ਮਾਮਲਾ ਦਰਜ ਕਰਨ ਦੀ ਵੀ ਸਿਫਾਰਿਸ਼ ਕੀਤੀ ਜਾ ਸਕਦੀ ਹੈ, ਜਿਸ ਦੇ ਸਿੱਟੇ ਵਜੋਂ ਇਨ੍ਹਾਂ ਜੇਲ ਮੁਲਾਜ਼ਮਾਂ ਵਿਚ ਭਾਰੀ ਭੜਥੂ ਪੈ ਗਿਆ ਹੈ, ਉਥੇ ਹੀ ਸੂਤਰਾਂ ਮੁਤਾਬਕ ਸੁੱਖਾ ਕਾਹਲਵਾਂ ਵਲੋਂ ਜੇਲ ਦੇ ਅੰਦਰ ਬਾਹਰੀ ਦੁਨੀਆ ਵਲੋਂ ਮੌਜੂਦ ਆਪਣੇ ਖਾਸ ਦੁਸ਼ਮਣਾਂ ਨੂੰ ਸਬਕ ਸਿਖਾਉਣ ਲਈ ਬਣਾਏ ਗਏ ਮਨਸੂਬਿਆਂ ਸਬੰਧੀ ਕੋਤਵਾਲੀ ਪੁਲਸ ਨੂੰ ਕਈ ਅਹਿਮ ਜਾਣਕਾਰੀਆਂ ਮਿਲੀਆਂ ਹਨ, ਜਿਸ ਸਬੰਧੀ ਪੜਤਾਲ ਜਾਰੀ ਹੈ, ਜੇ ਸੂਤਰਾਂ ਦੀ ਮੰਨੀਏ ਤਾਂ ਸੁੱਖਾ ਕੋਲੋਂ ਕੀਤੀ ਗਈ 96 ਘੰਟੇ ਦੀ ਪੁੱਛਗਿੱਛ ਵਿਚ ਸੂਬੇ ਦੀਆਂ ਜੇਲਾਂ ਦੀ ਘਟੀਆ ਤਸਵੀਰ ਸਾਹਮਣੇ ਆਈ ਹੈ, ਉਥੇ ਹੀ ਇਸ ਸਬੰਧੀ ਸੰਪਰਕ ਕਰਨ ‘ਤੇ ਐੱਸ. ਐੱਸ. ਪੀ. ਇੰਦਰਬੀਰ ਸਿੰਘ ਨੇ ਦੱਸਿਆ ਕਿ ਸੁੱਖਾ ਵਲੋਂ ਕੀਤੇ ਗਏ ਸਾਰੇ ਖੁਲਾਸਿਆਂ ਦੀ ਪੜਤਾਲ ਜਾਰੀ ਹੈ ਅਤੇ ਇਨ੍ਹਾਂ ਦੀ ਜ਼ਿਲਾ ਪੁਲਸ ਆਪਣੇ ਵਲੋਂ ਕਾਰਵਾਈ ਕਰੇਗੀ, ਉਥੇ ਹੀ ਸੋਮਵਾਰ ਦੀ ਦੁਪਹਿਰ ਸੁੱਖਾ ਕਾਹਲਵਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਐੱਸ. ਐੱਚ. ਓ. ਕੋਤਵਾਲੀ ਨਰੇਸ਼ ਜੋਸ਼ੀ ਦੀ ਅਗਵਾਈ ਵਿਚ ਵਿਸ਼ੇਸ਼ ਪੁਲਸ ਟੀਮ ਨਾਭਾ ਜੇਲ ਰਵਾਨਾ ਹੋ ਗਈ।

No comments: