jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 11 November 2013

ਮੰਗਲਯਾਨ ਤੈਅ ਦੂਰੀ ਤੱਕ ਨਹੀਂ ਪਹੁੰਚ ਸਕਿਆ

www.sabblok.blogspot.com
ਚੇਨਈ, 11 ਨਵੰਬਰ (ਪੀ. ਟੀ. ਆਈ.)-ਭਾਰਤ ਦੀ ਮੰਗਲ ਗ੍ਰਹਿ ਮੁਹਿੰਮ ਅੱਜ ਸਵੇਰੇ ਇਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਮੰਗਲ ਗ੍ਰਹਿ ਮਿਸ਼ਨ ਦੇ ਅਧਿਕਾਰਤ ਫੇਸਬੁੱਕ ਸਫ਼ੇ ਦੇ ਅਨੁਸਾਰ ਮੰਗਲ ਆਰਬਿਟਰ ਦੀ ਚੌਥੀ ਵਾਰ ਪੁਲਾੜ ਪੰਧ ਬਦਲਣ ਲਈ ਕੀਤੀ ਗਈ ਕਾਰਵਾਈ ਸਫਲ ਨਾ ਹੋ ਸਕੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਸਫ਼ੇ 'ਤੇ ਕਿਹਾ ਗਿਆ ਹੈ 'ਇਸ ਵਾਰੀ ਮੋਟਰਾਂ ਨੂੰ ਚਾਲੂ ਕਰ ਕੇ ਮੰਗਲ ਆਰਬਿਟਰ ਨੂੰ 130 ਮੀਟਰ ਪ੍ਰਤੀ ਸਕਿੰਟ ਦੇ ਬਦਲੇ 35 ਮੀਟਰ ਪ੍ਰਤੀ ਸਕਿੰਟ ਦੀ ਰਫਤਾਰ ਪ੍ਰਦਾਨ ਹੋ ਸਕੀ।' ਇਸਰੋ ਦੇ ਮੁਖੀ ਰਾਧਾਕ੍ਰਿਸ਼ਨਨ ਨੇ ਦੱਸਿਆ ਕਿ ਪ੍ਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੈ। ਚੌਥੇ ਪੜਾਅ ਦੌਰਾਨ ਉਪ ਗ੍ਰਹਿ ਨੇ 78276 ਕਿਲੋਮੀਟਰ ਦੀ ਦੂਰੀ ਹਾਸਿਲ ਕਰ ਲਈ ਹੈ। ਯੋਜਨਾ ਅਨੁਸਾਰ ਇਸ ਨੂੰ 100000 ਕਿਲੋਮੀਟਰ ਦੀ ਦੂਰੀ ਹਾਸਿਲ ਕਰ ਲੈਣੀ ਚਾਹੀਦੀ ਸੀ। ਕੱਲ੍ਹ ਸਵੇਰੇ 5 ਵਜੇ ਇਕ ਹੋਰ ਕੋਸ਼ਿਸ਼ ਰਾਹੀਂ ਇਹ ਸਫਲਤਾ ਹਾਸਿਲ ਕਰ ਲਈ ਜਾਵੇਗੀ। ਇਕ ਹੋਰ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 15 ਅਤੇ 30 ਨਵੰਬਰ ਦੀਆਂ ਪੰਧ ਬਦਲਣ ਵਾਲੀਆਂ 2 ਕਾਰਵਾਈਆਂ ਦੌਰਾਨ ਇਸ ਕਮੀ ਨੂੰ ਦੂਰ ਕਰ ਲਿਆ ਜਾਵੇਗਾ।

No comments: