jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 16 November 2013

ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਭਾਰਤ ਰਤਨ ਆਪਣੀ ਮਾਂ ਰਜਨੀ ਨੂੰ ਸਮਰਪਿਤ ਕੀਤਾ

ਮੁੰਬਈ(ਕਰਨ ਸਿੰਘ ਬਰਾੜ )-ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਸ਼ਨੀਵਾਰ ਨੂੰ ਦੇਸ਼ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤੇਂਦੁਲਕਰ ਭਾਰਤ ਰਤਨ ਪ੍ਰਾਪਤ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਅਤੇ ਪਹਿਲੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨਮੰਤਰੀ ਮਰਹੂਮ ਰਾਜੀਵ ਗਾਂਧੀ ਨੂੰ ਸਭ ਤੋਂ ਘੱਟ ਉਮਰ ‘ਚ ਭਾਰਤ ਰਤਨ ਨਾਲ ਸਨਮਾਨਤ ਕੀਤਾ ਗਿਆ ਸੀ। ਦੇਸ਼ ‘ਚ ਹੁਣ ਤੱਕ 43 ਭਾਰਤ ਰਤਨ ਜੇਤੂਆਂ ‘ਚ ਸਚਿਨ ਮਹਾਰਾਸ਼ਟਰ ਤੋਂ ਇਹ ਸਨਮਾਨ ਪ੍ਰਾਪਤ ਕਰਨ ਵਾਲੇ 9ਵੇਂ ਵਿਅਕਤੀ ਹਨ। ਇਸ ਦੇ ਨਾਲ ਹੀ ਸਚਿਨ ਦੇਸ਼ ਦੇ ਰਾਸ਼ਟਰਪਤੀਆਂ, ਪ੍ਰਧਾਨਮੰਤਰੀਆਂ, ਨੋਬਲ ਪੁਰਸਕਾਰ ਜੇਤੂਆਂ, ਵਿਗਿਆਨਕਾਂ ਅਤੇ ਕਲਾਕਾਰਾਂ ਦੇ ਉਨ੍ਹਾਂ ਖਾਸ ਵਰਗ ‘ਚ ਸ਼ਾਮਲ ਹੋ ਗਏ ਜਿਨ੍ਹਾਂ ਨੂੰ ਅੱਜ ਤੱਕ ਇਸ ਸਭ ਤੋਂ ਵੱਡੇ ਸਨਮਾਨ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ। ਰਾਜੀਵ ਗਾਂਧੀ ਨੂੰ ਮਰਨ ਤੋਂ ਬਾਅਦ 47 ਸਾਲ ਦੀ ਉਮਰ ‘ਚ ਭਾਰਤ ਰਤਨ ਦਿੱਤਾ ਗਿਆ, ਜਦੋਂਕਿ ਸਚਿਨ ਨੂੰ ਇਹ ਸਨਮਾਨ 40 ਵਰ੍ਹਿਆਂ ਦੀ ਉਮਰ ਵਿਚ ਹੀ ਮਿਲ ਗਿਆ। ਮਹਾਰਾਸ਼ਟਰ ਤੋਂ ਅਜੇ ਤੱਕ ਭਾਰਤੀ ਸੰਵਿਧਾਨ ਦੇ ਜਨਕ ਬੀ. ਆਰ. ਅੰਬੇਡਕਰ, ਵਿਨੋਬਾ ਭਾਵੇ, ਮੋਰਾਰਜੀ ਦੇਸਾਈ, ਪਾਂਡੂਰੰਗ ਵਾਮਨ ਕਾਣੇ, ਧੋਂਡੋ ਕੇਸ਼ਵ ਕਰਵੇ, ਲਤਾ ਮੰਗੇਸ਼ਕਰ, ਜੇ. ਆਰ. ਡੀ. ਟਾਟਾ ਅਤੇ ਭੀਮਸੇਨ ਜੋਸ਼ੀ ਨੂੰ ਭਾਰਤ ਰਤਨ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ।


 ਇਹ ਸਾਰੇ ਜਾਂ ਤਾਂ ਮਹਾਰਾਸ਼ਟਰ ‘ਚ ਜੰਮੇ ਜਾਂ ਉਨ੍ਹਾਂ ਨੇ ਮਹਾਰਾਸ਼ਟਰ ਨੂੰ ਆਪਣੀ ਕਰਮਭੂਮੀ ਬਣਾ ਲਿਆ। ਇਸ ਸੂਚੀ ‘ਚ ਹੁਣ ਸਚਿਨ ਦਾ ਨਾਂ ਵੀ ਜੁੜ ਗਿਆ ਹੈ। ਭਾਰਤ ਰਤਨ ਨਾਲ ਸਨਮਾਨਤ ਹੋਣ ਵਾਲਾ ਪਹਿਲਾ ਖਿਡਾਰੀ ਬਣਨ ਤੋਂ ਬਾਅਦ ਸਚਿਨ ਤੇਂਦੁਲਕਰ ਨੇ ਦੇਸ਼ ਦੇ ਇਸ ਸਭ ਤੋਂ ਉੱਚੇ ਨਾਗਰਿਕ ਸਨਮਾਨ ਨੂੰ ਆਪਣੀ ਮਾਂ ਰਜਨੀ ਨੂੰ ਸਮਰਪਿਤ ਕੀਤਾ। ਤੇਂਦੁਲਕਰ ਨੂੰ ਆਪਣੇ ਕੌਮਾਂਤਰੀ ਕਰੀਅਰ ਦੀ ਸਮਾਪਤੀ ਤੋਂ ਬਾਅਦ ਸੋਮਵਾਰ ਨੂੰ ਭਾਰਤ ਰਤਨ ਦੇ ਲਈ ਚੁਣਿਆ ਗਿਆ। ਖ਼ਬਰਾਂ ਮੁਤਾਬਕ ਤੇਂਦੁਲਕਰ ਨੇ ਇਸ ਸਨਮਾਨ ਨੂੰ ਆਪਣੀ ਮਾਂ ਨੂੰ ਸਮਰਪਿਤ ਕੀਤਾ ਹੈ। ਵੈਸਟਇੰਡੀਜ਼ ਦੇ ਖਿਲਾਫ ਸੋਮਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਵਿਦਾਈ ਟੈਸਟ ਖ਼ਤਮ ਹੋਣ ਤੋਂ ਬਾਅਦ ਤੇਂਦੁਲਕਰ ਨੂੰ ਦੇਸ਼ ਦੇ ਚੋਟੀ ਦੇ ਨਾਗਰਿਕ ਪੁਰਸਕਾਰ ਦੇ ਲਈ ਚੁਣਿਆ ਗਿਆ। ਤੇਂਦੁਲਕਰ ਦੇ ਅਖ਼ਰੀਲੇ ਕੌਮਾਂਤਰੀ ਮੈਚ ਦੇ ਦੌਰਾਨ ਉਨ੍ਹਾਂ ਦੀ ਮਾਂ ਵੀ ਦਰਸ਼ਕਾਂ ਦਰਮਿਆਨ ਮੌਜੂਦ ਸੀ।

No comments: