jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 16 November 2013

ਸੰਤ ਸੀਚੇਵਾਲ ਦਾ ਸੰਗਤਾਂ ਨੂੰ ਅਨਮੋਲ ਤੋਹਫਾ,ਪਵਿੱਤਰ ਕਾਲੀ ਵੇਈਂ ‘ਤੇ ਬਣੇ ਇਸ਼ਨਾਨ ਘਾਟ ਸੰਗਤਾਂ ਨੂੰ ਸਮਰਪਿਤ

www.sabblok.blogspot.com

ਸੰਤ ਸੀਚੇਵਾਲ ਦਾ ਸੰਗਤਾਂ ਨੂੰ ਅਨਮੋਲ ਤੋਹਫਾ,ਪਵਿੱਤਰ ਕਾਲੀ ਵੇਈਂ ‘ਤੇ ਬਣੇ ਇਸ਼ਨਾਨ ਘਾਟ ਸੰਗਤਾਂ ਨੂੰ ਸਮਰਪਿਤ

_DSC0232_resizeਸੁਲਤਾਨਪੁਰ ਲੋਧੀ 16 ਨਵੰਬਰ
 ( ਸਟਾਫ ਰਿਪੋਟਰ )-  ਗੁਰਦੁਆਰਾ ਬੇਰ ਸਾਹਿਬ ਦੇ ਪਿੱਛਲੇ ਪਾਸੇ  ਪਵਿੱਤਰ ਕਾਲੀ ਵੇਈਂ ‘ਤੇ ਬਣਾਏ ਗਏ ਇਸ਼ਨਾਨ ਘਾਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਧਾਰਮਿਕ ਸ਼ਖਸੀਅਤਾਂ ਦੀ ਹਾਜ਼ਰੀ ‘ਚ ਸੰਗਤਾਂ ਨੂੰ ਸਮਰਪਿਤ ਕੀਤੇ।ਇਸ ਪੱਿਵਤਰ ਕਾਲੀ ਵੇਈਂ ਦੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਪਿੱਛਲੇ ੧੩ ਸਾਲਾਂ ਤੋਂ ਕਾਰ ਸੇਵਾ ਕਰਵਾਉਂਦੇ ਆ ਰਹੇ ਹਨ।ਪਵਿੱਤਰ ਕਾਲੀ ਵੇਈਂ ‘ਤੇ ਬਣੇ ਇੰਨ੍ਹਾਂ ਸੁੰਦਰ ਘਾਟਾਂ ਦੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲਾ ਸਮਰਪਿਤ ਕਰਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਅਨਮੋਲ ਤੋਹਫਾ ਦਿੱਤਾ ਹੈ।ਇਸ਼ਨਾਨ ਘਾਟਾਂ ਦਾ ਉਦਘਾਟਨ ਕਰਦਿਆ ਹੀ ਸੰਗਤਾਂ ਪਵਿੱਤਰ ਕਾਲੀ ਵੇਈਂ ‘ਚ ਇਸ਼ਨਾਨ ਕਰਨ ਲਈ ਉਮੜ ਪਈਆਂ।ਇਹ ਪਹਿਲਾ ਮੌਕਾ ਹੈ ਜਦੋਂ ਦਹਾਕਿਆਂ ਬਾਆਦ ਗੁਰਦੁਆਰਾ ਬੇਰ ਸਾਹਿਬ ਦੇ ਪੱਤਣ ‘ਤੇ ਸੰਗਤਾਂ ਇਸ਼ਨਾਨ ਕਰਨ ਲੱਗੀਆਂ ਹਨ।ਇੰਨ੍ਹਾਂ ਇਸ਼ਨਾਨਘਾਟਾਂ ਨੂੰ ਸੰਗਤਾਂ ਨੂੰ ਸਮਰਪਿਤ ਕੀਤੇ ਜਾਣ ਤੋਂ ਪਹਿਲਾ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਆਪ ਅਰਦਾਸ ਕੀਤੀ।ਉਨ੍ਹਾਂ ਸੰਤ ਸੀਚੇਵਾਲ ਜੀ ਵੱਲੋਂ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਰਾਹੀ ਪੰਜਾਬ ‘ਚ ਵਾਤਾਵਰਣ ਦੀ ਲਹਿਰ ਖੜੀ ਕਰਨ ਦੀ ਵਧਾਈ ਦਿੱਤੀ।ਇਸ ਮੌਕੇ ਸਿੰਘ ਸਾਹਿਬ ਨੇ ਵੇਈਂ ਕੰਢੇ ਬੂਟੇ ਵੀ ਲਾਏ।
ਜ਼ਿਕਰਯੋਗ ਹੈ ਕਿ ਪਵਿੱਤਰ ਕਾਲੀ ਵੇਈਂ ਵਿੱਚ ਪਿੰਡਾਂ ਸ਼ਹਿਰਾਂ ਦੇ ਪੈ ਰਹੇ ਗੰਦੇ ਪਾਣੀਆਂ ਕਾਰਨ ਇਹ ਵੇਈਂ ਇੱਕ ਕੂੜਾਦਾਨ ਹੀ ਬਣ ਗਈ ਸੀ।ਇਸ ਦੀ ਕਾਰ ਸੇਵਾ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੇ ਜੁਲਾਈ ੨੦੦੦ ‘ਚ ਸ਼ੁਰੂ ਕੀਤੀ ਸੀ।ਪਵਿੱਤਰ ਕਾਲੀ ਵੇਈਂ ‘ਤੇ ਕਈ ਹੋਰ ਥਾਵਾਂ ‘ਤੇ ਵੀ ਇਸ਼ਨਾਨ ਘਾਟ ਬਣੇ ਹੋਏ ਹਨ ਪਰ ਗੁਰਦੁਆਰਾ ਬੇਰ ਸਾਹਿਬ ਦੇ ਪਿੱਛਲੇ ਪਾਸੇ ਦਾ ਕਾਰਜ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ।ਸਾਲ ੨੦੧੨ ‘ਚ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਕਾਸ਼ ਪੁਰਬ ਮੌਕੇ ਇਹ ਘਾਟ ਬਣਾਉਣੇ ਸ਼ੁਰੂ ਕੀਤੇ ਸਨ।ਇੰਨ੍ਹਾਂ ਘਾਟਾਂ ਦਾ ਪਹਿਲਾ ਪੜ੍ਹਾਅ ਵਿਸਾਖੀ ਮੌਕੇ ਮੁੰਕਮਲ ਕੀਤਾ ਗਿਆ ਸੀ ਤੇ ਦੂਜੇ ਪੜਾਅ ਦੀ ਕਾਰ ਸੇਵਾ ਦਿਨ ਰਾਤ ਇੱਕ ਕਰਕੇ ਮੁੰਕਮਲ ਕੀਤੀ ਗਈ ਹੈ।
ਇਹ ਇਸ਼ਨਾਨਘਾਟ ਪਹਿਲੇ ਬਣੇ ਸਾਰੇ ਇਸ਼ਨਾਨਘਾਟਾਂ ਨਾਲੋਂ ਸੁੰਦਰ ਬਣਾਏ ਗਏ ਹਨ।ਇੰਨ੍ਹਾਂ ਘਾਟਾਂ ‘ਤੇ  ਹੀ ਪਹਿਲੀਵਾਰ ਪਵਿੱਤਰ ਕਾਲੀ ਵੇਈਂ ਦੇ ਅੰਦਰ ਵੀ ਲਾਈਟਾਂ ਲਾਈਆਂ ਗਈਆਂ ਹਨ।ਮੋਟਰਬੋਟ ਰਾਹੀ ਸੰਤ ਸੀਚੇਵਾਲ ਜੀ ਨੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਗੁਰਦੁਆਰਾ ਸੰਤ ਘਾਤ ਤੱਕ ਲੈਆਂਦਾ।ਸੰਗਤਾਂ ਸਵੇਰ ਤੋਂ ਹੀ ਇਸ਼ਨਾਨਘਾਟਾਂ ਦੇ ਉਦਘਾਟਨੀ ਸਮਾਗਮ ਦੀਆਂ ਤਿਆਰੀਆਂ ‘ਚ ਜੁਟੀਆਂ ਹੋਈਆਂ ਸਨ।ਇਸ ਤੋਂ ਪਹਿਲਾ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਨੇ ਵੀ ਇਸ਼ਨਾਨਘਾਟਾਂ ‘ਤੇ ਆ ਕੇ ਬਾਬਾ ਜੀ ਨਾਲ ਮੁਲਾਕਾਤ ਕੀਤੀ ।ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਵਿੱਚ ਸਹਿਯੋਗ ਕਰਨ ਲਈ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪਦਮਸ਼੍ਰੀ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲੇ ,ਸੰਤ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ,ਸੰਤ ਅਜੈਬ ਸਿੰਘ ਜੀ ਲੋਪੋ ਵਾਲੇ, ਸੰਤ ਜੀਤ ਸਿੰਘ ਰੜ੍ਹੇਵਾਲੇ ,ਸੰਤ ਅਮਰੀਕ ਸਿੰਘ ਖੁਖਰੈਣ ਵਾਲੇ,ਸੰਤ ਗੁਰਮੇਜ਼ ਸਿੰਘ ਸੈਦਰਾਣਾ ਸਾਹਿਬ,ਸੰਤ ਜਗਜੀਤ ਸਿੰਘ ਹਰਖੋਵਾਲ ਵਾਲੇ, ਸੰਤ ਅਵਤਾਰ ਸਿੰਘ ਬਿਧੀਚੰਦੀਏ, ਸਿੱਖ ਵਿਦਵਾਨ ਡਾ: ਰਘਬੀਰ ਸਿੰਘ ਬੈਂਸ,ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ,ਸ਼੍ਰੋਮਣੀ ਕਮੇਟੀ ਮੈਂਬਰ  ਬਲਦੇਵ ਸਿੰਘ ਕਲਿਆਣ,ਬੀਬੀ ਗੁਰਪ੍ਰੀਤ ਕੌਰ,ਜਰਨੈਲ ਸਿੰਘ ਡੋਗਰਾਵਾਲਾ,ਯੂਥ ਅਕਾਲੀ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ,ਗੁਰਬਖਸ ਸਿੰਘ ਯੂ.ਕੇ,ਰਾਮ ਸਿੰਘ ਇਨਸਾਫ,ਸੰਤ ਸਿੰਘ ਸੰਧੂ,ਪ੍ਰੋ ਉਪਕਾਰ ਸਿੰਘ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।

No comments: