jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 5 November 2013

‘ਬਹਿ ਕੇ ਵੇਖ ਜਵਾਨਾ, ਬਾਬੇ ਫੇਸਬੁੱਕ ਚਲਾਉਂਦੇ ਨੇ’

www.sabblok.blogspot.com


'ਬਹਿ ਕੇ ਵੇਖ ਜਵਾਨਾ, ਬਾਬੇ ਫੇਸਬੁੱਕ ਚਲਾਉਂਦੇ ਨੇ'  

ਬਠਿੰਡਾ(ਪਾਇਲ)- ਜਿਥੇ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੂੰ ਲੈ ਕੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਇਸ ਦੌੜ ਵਿਚ ਹੁਣ ਬਜ਼ੁਰਗ ਵੀ ਪਿੱਛੇ ਨਹੀਂ ਹਨ। ਜ਼ਿੰਦਗੀ ਦੇ ਆਖਰੀ ਪੜਾਅ ਵਿਚ ਬਜ਼ੁਰਗ ਆਪਣਾ ਇਕੱਲਾਪਣ ਦੂਰ ਕਰਨ ਲਈ ਫੇਸਬੁੱਕ ਦਾ ਸਹਾਰਾ ਲੈ ਰਹੇ ਹਨ। ਬਜ਼ੁਰਗ ਖੁਦ ਮੰਨਦੇ ਹਨ ਕਿ ਇਸ ਨਾਲ ਨਾ ਸਿਰਫ਼ ਉਨ੍ਹਾਂ ਦਾ ਸਮਾਂ ਵਧੀਆ ਲੰਘਦਾ ਹੈ, ਸਗੋਂ ਉਨ੍ਹਾਂ ਨੂੰ ਸਰੀਰਕ ਅਸਮਰੱਥਤਾ ਕਾਰਨ ਕਿਤੇ ਆਉਣ-ਜਾਣ ਦੀ ਲੋੜ ਵੀ ਨਹੀਂ ਪੈਂਦੀ। ਬਜ਼ੁਰਗਾਂ ਵਿਚ ਫੇਸਬੁੱਕ ਨੂੰ ਲੈ ਕੇ ਦੇਖਣ ਨੂੰ ਮਿਲ ਰਹੀ ਇਹ ‘ਦੀਵਾਨਗੀ’ ਪੰਜਾਬੀ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੀਆਂ ਲਿਖੀਆਂ ਸਤਰਾਂ ਨੂੰ ਕੁਝ ਇਸ ਤਰ੍ਹਾਂ ਗੁਣਗੁਣਾਉਣ ਨੂੰ ਵੀ ਮਜਬੂਰ ਕਰ ਦਿੰਦੀ ਹੈ ਕਿ ‘ਬਹਿ ਕੇ ਵੇਖ ਜਵਾਨਾ, ਬਾਬੇ ਫੇਸਬੁੱਕ ਚਲਾਉਂਦੇ ਨੇ।’
10 ਤੋਂ 12 ਫੀਸਦੀ ਬਜ਼ੁਰਗ ਹਨ ਫੇਸਬੁੱਕ ਯੂਜ਼ਰਸ : ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਇਨ੍ਹੀਂ ਦਿਨੀਂ ਲੋਕਾਂ ਵਿਚ ਕਾਫੀ ਮਸ਼ਹੂਰ ਹੈ। ਅੱਜ ਦੇ ਦੌਰ ਵਿਚ ਲੱਗਭਗ ਹਰ ਇਨਸਾਨ ਇਸ ਸਾਈਟ ਨਾਲ ਜੁੜ ਕੇ ਦੂਰ-ਦੁਰਾਡੇ ਬੈਠੇ ਲੋਕਾਂ ਨਾਲ ਸੰਪਰਕ ਕਰ ਰਿਹਾ ਹੈ। ਇਹੀ ਨਹੀਂ, ਇਹ ਮਨੋਰੰਜਨ ਦਾ ਵੀ ਇਕ ਮਸ਼ਹੂਰ ਸਾਧਨ ਬਣ ਕੇ ਉੱਭਰ ਰਿਹਾ ਹੈ। ਸਰਵੇਖਣ ਦੱਸਦਾ ਹੈ ਕਿ ਫੇਸਬੁੱਕ ਯੂਜ਼ਰਸ ਵਿਚ 10 ਤੋਂ 12 ਫੀਸਦੀ ਗਿਣਤੀ ਬਜ਼ੁਰਗਾਂ ਦੀ ਹੈ। ਬੇਸ਼ੱਕ ਇਨ੍ਹਾਂ ਵਿਚ ਬਜ਼ੁਰਗ ਔਰਤਾਂ ਘੱਟ ਸ਼ਾਮਲ ਹਨ ਤੇ ਬਜ਼ੁਰਗ ਪੜ੍ਹੇ-ਲਿਖੇ ਮਰਦਾਂ ਦੀ ਗਿਣਤੀ ਵਧ ਹੈ।
ਇਕੱਲਾਪਣ ਦੂਰ ਕਰਨ ਲਈ ਬਣੀ ਵਰਦਾਨ : ਬਜ਼ੁਰਗਾਂ ਲਈ ਫੇਸਬੁੱਕ ਇਕੱਲਾਪਣ ਦੂਰ ਕਰਨ ਲਈ ਵੀ ਵਰਦਾਨ ਬਣ ਕੇ ਸਾਹਮਣੇ ਆ ਰਹੀ ਹੈ। ਜਿਥੇ ਪਿੰਡਾਂ ਵਿਚ ਬਜ਼ੁਰਗ ਮਰਦ ਪਿੰਡ ਦੀਆਂ ਸਾਂਝੀਆਂ ਥਾਵਾਂ ‘ਤੇ ਇਕੱਤਰ ਹੋ ਕੇ ਗੱਲਬਾਤ ਕਰਕੇ ਸਮਾਂ ਬੀਤਾ ਲੈਂਦੇ ਹਨ ਅਤੇ ਬਜ਼ੁਰਗ ਔਰਤਾਂ ਵੀ ਇਕ ਜਗ੍ਹਾ ਇਕੱਠੀਆਂ ਹੋ ਕੇ ਹਾਸਾ ਠੱਠਾ ਕਰਕੇ ਮਨ ਹਲਕਾ ਕਰ ਲੈਂਦੀਆਂ ਹਨ, ਉਥੇ ਹੀ ਸ਼ਹਿਰਾਂ ਵਿਚ ਅਜਿਹੀ ਸਾਂਝ ਨਹੀਂ ਮਿਲ ਪਾਉਂਦੀ। ਬੱਚਿਆਂ ਦੀ ਸ਼ਾਦੀ ਉਪਰੰਤ ਇਕੱਲੇਪਣ ਨਾਲ ਜੂਝ ਰਹੇ ਪੜ੍ਹੇ-ਲਿਖੇ ਸੇਵਾ ਮੁਕਤ ਬਜ਼ੁਰਗ ਫੇਸਬੁੱਕ ਰਾਹੀਂ ਆਪਣਾ ਮਨਪਰਚਾਵਾਂ ਕਰ ਲੈਂਦੇ ਹਨ।

No comments: