jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 15 November 2013

ਪੰਜਾਬ ਦੀਆਂ ਨਸਾਂ 'ਚ ਜ਼ਹਿਰ ਭਰਨ ਵਾਲਿਆਂ ਦੇ ਨਾਂ ਕੋਰਟ ਰਾਹੀਂ ਜਨਤਕ ਕਰਾਂਗਾ- ਸਾਬਕਾ ਡੀ.ਜੀ.ਪੀ ਸ਼ਸ਼ੀ ਕਾਂਤ

www.sabblok.blogspot.com
ਲੰਡਨ {ਮਨਦੀਪ ਖੁਰਮੀ ਹਿੰਮਤਪੁਰਾ} "ਪੰਜਾਬ ਦੀ ਅਣਖੀਲੀ ਨੌਜ਼ਵਾਨੀ ਨੂੰ ਰੁਜ਼ਗਾਰ ਦੀ ਮੰਗ ਤੋਂ ਦੂਰ ਰੱਖਣ ਅਤੇ ਆਪਣੀਆਂ ਪੁਸਤਾਂ ਦੇ ਭਵਿੱਖ ਨੂੰ ਰੌਸ਼ਨ ਕਰਨ ਦੇ ਮਨਸ਼ੇ ਨਾਲ ਪੰਜਾਬ ਨੂੰ ਗਿਣੀ ਮਿਥੀ ਸਾਜਿਸ਼ ਅਧੀਨ ਨਸ਼ੇ ਦੀ ਦਲਦਲ ਵਿੱਚ ਧਕੇਲਿਆ ਜਾ ਰਿਹਾ ਹੈ। ਜਿੰਨੀ ਦੇਰ ਤੱਕ ਸਾਹ ਚਲਦੇ ਹਨ, ਓਨੀ ਦੇਰ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਨੂੰ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਕੱਢਣ ਲਈ ਯਤਨਸ਼ੀਲ ਰਹਾਂਗਾ।" ਉਕਤ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਡੀ.ਜੀ.ਪੀ {ਜੇਲ੍ਹਾਂ} ਸ੍ਰੀ ਸ਼ਸ਼ੀ ਕਾਂਤ ਨੇ ਰੇਡੀਓ "ਦਿਲ ਆਪਣਾ ਪੰਜਾਬੀ" ਦੇ ਹਾਲੈਂਡ ਸਟੂਡੀਓ ਦੇ ਪੇਸ਼ਕਾਰ ਹਰਜੋਤ ਸੰਧੂ ਵੱਲੋਂ ਆਯੋਜਿਤ ਵਿਸ਼ੇਸ਼ ਟਾਕ-ਸ਼ੋਅ ਦੌਰਾਨ ਲਗਭਗ ਇੱਕ ਘੰਟਾ ਹੋਈ ਵਿਚਾਰ ਚਰਚਾ ਦੌਰਾਨ ਕੀਤਾ। ਸ੍ਰੀ ਸ਼ਸ਼ੀ ਕਾਂਤ ਨੇ ਜਿੱਥੇ ਬਿਨਾਂ ਝਿਜਕ ਸ਼੍ਰੋਤਿਆਂ ਦੇ ਸਵਾਲਾਂ ਦੇ ਬੇਬਾਕੀ ਨਾਲ ਜਵਾਬ ਦਿੱਤੇ ਉੱਥੇ ਉਹਨਾਂ ਖੁਸ਼ੀ ਵੀ ਪ੍ਰਗਟਾਈ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ਵਿੱਚ ਪੰਜਾਬ ਪ੍ਰਤੀ ਪਿਆਰ ਅਤੇ ਦਰਦ ਦੇਖਕੇ ਉਹਨਾਂ ਨੂੰ ਆਪਣੀ ਮੁਹਿੰਮ ਬਾਰੇ ਲਏ ਫੈਸਲੇ 'ਤੇ ਵੀ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਸਮੂਹ ਪ੍ਰਦੇਸੀਆਂ ਨੂੰ ਬੇਨਤੀ ਕੀਤੀ ਕਿ ਪੰਜਾਬ ਦੀ ਨੌਜਵਾਨੀ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਧੀਮੀ ਮੌਤ ਦੇਣ ਦੀਆਂ ਚੱਲੀਆਂ ਜਾ ਰਹੀਆਂ ਕੋਝੀਆਂ ਚਾਲਾਂ ਨੂੰ ਅਸਫਲ ਬਨਾਉਣ ਵਿੱਚ ਉਹਨਾਂ ਦਾ ਸਾਥ ਜਰੂਰ ਦੇਣ। ਪ੍ਰਦੇਸੀਂ ਵਸੇ ਪੰਜਾਬੀ ਉਹਨਾਂ ਦੀ ਮੁਹਿੰਮ ਦਾ ਹੋਕਾ ਆਪਣੇ ਪੰਜਾਬ ਵਸਦੇ ਪਰਿਵਾਰਾਂ ਕੋਲ ਆਪ ਪਹੁੰਚਾਉਣ ਦੀ ਜਿੰਮੇਵਾਰੀ ਲੈਣ ਕਿਉਂਕਿ ਇਸ ਅੱਗ ਦਾ ਸੇਕ ਉਹਨਾਂ ਦੇ ਪਰਿਵਾਰਾਂ ਨੂੰ ਵੀ ਲੱਗ ਸਕਦਾ ਹੈ। ਸਵਾਲਾਂ ਜਵਾਬਾਂ ਦੀ ਲੜੀ ਦੌਰਾਨ ਭਾਰੀ ਗਿਣਤੀ ਵਿੱਚ ਪੰਜਾਬੀਆਂ ਨੇ ਜਿੱਥੇ ਸ੍ਰੀ ਸ਼ਸ਼ੀ ਕਾਂਤ ਨੂੰ ਉਹਨਾਂ ਦੇ ਦਲੇਰਾਨਾ ਫੈਸਲੇ ਲਈ ਸਾਥ ਦੇਣ ਦਾ ਵਾਅਦਾ ਕੀਤਾ ਉੱਥੇ ਸਵਾਲਾਂ ਰਾਹੀਂ ਆਪਣੀ ਸ਼ੰਕਾ ਨਵਿਰਤੀ ਵੀ ਕੀਤੀ।

No comments: