ਅਧਿਆਤਮਕ ਤੌਰ 'ਤੇ ਆਸ਼ੂਤੋਸ਼ ਅਜੇ ਵੀ ਗਹਿਰੀ ਸਮਾਧੀ 'ਚ- ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ
ਨੂਰਮਹਿਲ, 3 ਫਰਵਰੀ - ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਦੇ ਮੁਖੀ ਆਸ਼ੂਤੋਸ਼ ਮਹਾਰਾਜ ਅਧਿਆਤਮਕ ਤੌਰ 'ਤੇ ਗਹਿਰੀ ਸਮਾਧੀ 'ਚ ਹਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਅੱਜ ਪ੍ਰੈੱਸ ਨੂੰ ਸੰਬੋਧਨ ਕਰਦੇ ਹੋਏ ਆਸ਼ਰਮ 'ਚ ਸਾਧਵੀ ਰਾਤੇਸ਼ਵਰੀ ਭਾਰਤੀ, ਸਾਧਵੀ ਜੈ ਭਾਰਤੀ, ਸਵਾਮੀ ਅਰਵਿੰਦਾ ਨੰਦ, ਸਵਾਮੀ ਅਦਿੱਤਿਆ ਨੰਦ, ਸਵਾਮੀ ਨਰਿੰਦਰਾਂ ਨੰਦ ਅਤੇ ਸਵਾਮੀ ਸਰਵਾਨੰਦ ਨੇ ਕਹੀ। ਪਰ ਇਸੇ ਹੀ ਸਮੇਂ ਇਹਨਾਂ ਦੇ ਨਾਲ ਬੈਠੇ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ 'ਤੇ ਆਏ ਡਾ. ਹਰਪਾਲ ਨੇ ਕਿਹਾ ਕਿ ਆਸ਼ੂਤੋਸ਼ ਮਹਾਰਾਜ ਡਾਕਟਰੀ ਤੌਰ 'ਤੇ ਮ੍ਰਿਤਕ ਹਨ। ਪੱਤਰਕਾਰਾਂ ਵੱਲੋਂ ਪੁੱਛੇ ਜਾਣ 'ਤੇ ਡਾਕਟਰ ਹਰਪਾਲ ਨੇ ਕਿਹਾ ਕਿ ਉਹਨਾ ਦੀ ਨਬਜ਼, ਦਿਲ ਦੀ ਧੜਕਣ ਆਦਿ ਨਹੀਂ ਹੈ ਅਤੇ ਡਾਕਟਰੀ ਤੌਰ 'ਤੇ ਅਜਿਹੀ ਹਾਲਤ 'ਚ ਵਿਅਕਤੀ ਨੂੰ ਮ੍ਰਿਤਕ ਹੀ ਕਿਹਾ ਜਾਂਦਾ ਹੈ। ਡਾਕਟਰ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਹੁਣ ਆਸ਼ੂਤੋਸ਼ ਮਹਾਰਾਜ ਦੀ ਚਮੜੀ 'ਚ ਵੀ ਫ਼ਰਕ ਦਿਸ ਰਿਹਾ ਹੈ। ਦੂਸਰੇ ਪਾਸੇ ਆਸ਼ੂਤੋਸ਼ ਆਸ਼ਰਮ 'ਚ ਸੇਵਾ ਨਿਭਾ ਰਹੇ ਉਹਨਾ ਦੇ ਪੈਰੋਕਾਰ ਆਸ਼ੂਤੋਸ਼ ਦੀ ਮੌਤ ਕਬੂਲਣ ਨੂੰ ਤਿਆਰ ਨਹੀਂ ਹਨ ਅਤੇ ਇਸ ਤਰ੍ਹਾਂ ਹੋ ਜਾਣ ਨੂੰ ਉਹ ਅਧਿਆਤਮਕਵਾਦ ਤਰੀਕੇ ਨਾਲ ਸਮਝਾ ਰਹੇ ਹਨ। ਆਸ਼ਰਮ 'ਚ ਕੀਤੀ ਪ੍ਰੈੱਸ ਕਾਨਫ਼ਰੰਸ 'ਚ ਆਸ਼ਰਮ ਦੇ ਬੁਲਾਰਿਆਂ ਨੇ ਕਿਹਾ ਕਿ ਇਹ ਇੱਕ ਤਰ੍ਹਾਂ ਦੀ ਯੋਗ ਸਾਧਨਾਂ ਹੈ ਜਿਸ ਨਾਲ ਸਾਧਨਾਂ ਕਰਨ ਵਾਲੇ ਦੀਆਂ ਬਹੁਤ ਸਾਰੀਆਂ ਸਰੀਰਕ ਪ੍ਰੀਕ੍ਰਿਆਵਾਂ ਰੁਕ ਜਾਂਦੀਆਂ ਹਨ ਅਤੇ ਇਸ ਸਮਾਧੀ 'ਚ ਗਏ ਮਨੁੱਖ ਦੀਆਂ ਸਰੀਰਕ ਪ੍ਰੀਕ੍ਰਿਆਵਾਂ ਮ੍ਰਿਤਕ ਪ੍ਰਾਣੀ ਵਾਂਗ ਹੀ ਹੋ ਜਾਂਦੀਆਂ ਹਨ ਪਰ ਉਸ ਨੂੰ ਅਸੀਂ ਮ੍ਰਿਤਕ ਨਹੀਂ ਮੰਨਦੇ। ਜਾਣਕਾਰੀ ਦਿੰਦੇ ਹੋਏ ਆਸ਼ੂਤੋਸ਼ ਦੇ ਪੈਰੋਕਾਰਾਂ ਨੇ ਦੱਸਿਆ ਕਿ ਉਹਨਾ ਦੇ ਸਰੀਰ ਨੂੰ ਠੀਕ ਰੱਖਣ ਲਈ ਉਹਨਾ ਨੂੰ ਇੱਕ ਖਾਸ ਤਾਪਮਾਨ 'ਚ ਰੱਖਿਆ ਗਿਆ ਹੈ ਅੱਗੇ ਉਹਨਾ ਕਿਹਾ ਕਿ ਆਸ਼ਰਮ ਬਾਰੇ ਗੱਦੀ ਨਸ਼ੀਨਤਾ ਅਤੇ ਜਾਇਦਾਦ ਬਾਰੇ ਕੀਤੀਆਂ ਜਾ ਰਹੀਆਂ ਗੱਲਾਂ ਬੇਬੁਨਿਆਦ ਹਨ ਅਤੇ ਆਸ਼ਰਮ 'ਚ ਇਹਨਾਂ ਗੱਲਾਂ ਨੂੰ ਲੈ ਕੇ ਕਿਸੇ ਕਿਸਮ ਦਾ ਕੋਈ ਮੱਤ ਭੇਦ ਨਹੀਂ ਹੈ ਸਥਾਨਕ ਇੱਕ ਮੰਦਿਰ ਤੋਂ ਮ੍ਰਿਤਕ ਦੇਹ ਰੱਖਣ ਵਾਲੇ ਦੋ ਯੰਤਰ ਜੋ ਕੁੱਝ ਦਿਨ ਪਹਿਲਾਂ ਆਸ਼ਰਮ 'ਚ ਲਿਆਂਦੇ ਗਏ ਸਨ ਬਾਰੇ ਕੋਈ ਵੀ ਸੰਤੁਸ਼ਟ ਜਵਾਬ ਨਹੀਂ ਦਿੱਤਾ ਗਿਆ। ਜਿਕਰੇਖਾਸ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ 'ਚ ਆਸ਼ੂਤੋਸ਼ ਮਹਾਰਾਜ ਦੀ ਮੌਤ ਇੱਕ ਰਹੱਸ ਬਣਿਆ ਹੋਇਆ ਜੋ ਆਸ਼ਰਮ ਵੱਲੋਂ ਅਜੇ ਵੀ ਬਰਕਰਾਰ ਹੈ। ਪਰ ਆਸ਼ਰਮ 'ਚ ਆਏ ਡਾਕਟਰ ਆਸ਼ੂਤੋਸ਼ ਦੀ ਇਸ ਹਾਲਤ ਨੂੰ ਮੌਤ ਹੀ ਕਿਹਾ ਗਿਆ ਹੈ।
No comments:
Post a Comment