ਸਾਦਿਕ ਦੇ ਸਨਰਾਈਜ ਕਲੱਬ ਵੱਲੋ ਕੈਂਪ ਦੌਰਾਨ ਏਡੀਸੀ ਮੋਹਨ ਲਾਲ ਡਾਕਟਰਾਂ ਦੀ ਟੀਮ ਨੂੰ ਸਨਮਾਨਿਤ ਕਰਦੇ ਹੋਏ । ਅਤੇ ਕੈਂਪ ਦੇ ਵੱਖ ਵੱਖ ਦ੍ਰਿਸ਼ । ਫੋਟੋ ਚੌਹਾਨ |
ਸਾਦਿਕ 10 ਅਕਤੂਬਰ (ਚੌਹਾਨ) ਸਨਰਾਈਜ਼ ਕਲੱਬ ਸਾਦਿਕ ਵੱਲੋਂ ਮੁਫਤ ਮੈਡੀਕਲ ਜਾਂਚ ਅਤੇ ਟੈਸਟ ਕੈਂਪ ਸਰਕਾਰੀ ਕੰਨਿਆ ਸੀਨੀਅਰ ਸਕੈਡੰਰੀ ਸਕੂਲ ਸਾਦਿਕ ਵਿਖੇ ਲਗਾਇਆ ਗਿਆ । ਕੈਂਪ ਵਿੱਚ ਨਿਮਸ ਹਸਪਤਾਲ ਜਲੰਧਰ ਦੇ ਡਾਕਟਰਾਂ ਦੀ ਟੀਮ ਨੇ ਲਗਭਗ 1300 ਮਰੀਜਾਂ ਦੀ ਜਾਂਚ ਕਰਕੇ ਮੁਫਤ ਦਵਾਈਆ ਦਿੱਤੀਆਂ । ਇਹ ਕੈਂਪ ਕਾਲਮ ਨਵੀਸ ਨਿੰਦਰ ਘੁਗਿਆਣਵੀਂ, ਪੱਪੂ ਅਰੋੜਾ ਤੇ ਪਰਦੀਪ ਚਮਕ ਪੱਤਰਕਾਰ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ । ਇਸ ਕੈਂਪ ਵਿੱਚ ਯੂਥ ਵੈੱਲਫੇਅਰ ਫੈਡਰੇਸ਼ਨ ਸਾਦਿਕ ਨੇ ਵਿਸੇਸ਼ ਸਹਿਯੋਗ ਦਿੱਤਾ। ਇਸ ਕੈਂਪ ਵਿੱਚ ਨਿਮਸ ਹਸਪਤਾਲ ਜਲੰਧਰ ਦੇ ਪ੍ਰਸਿੱਧ ਡਾਕਟਰ ਪੰਕਜ਼ ਤ੍ਰਿਵੇਦੀ ਨਿÀਰੋ ਸਰਜਨ ਦਿਮਾਗ ਅਤੇ ਰੀਡ ਦੀ ਹੱਡੀ ਦੇ ਮਾਹਿਰ ਨੇ ਡਿਸਕ ਦੀ ਤਕਲੀਫ, ਰੀੜ ਦੀ ਹੱਡੀ ਦਾ ਦਰਦ, ਸਿਰ, ਲੱਤ, ਬਾਂਹ, ਗਰਦਨ, ਕਮਰ ਦਾ ਦਰਦ, ਹੱਥਾ ਤੇ ਪੈਰਾਂ ਦਾ ਸੁੰਨ ਹੋ ਜਾਣਾ ਆਦਿ ਦਾ ਚੈੱਕਅਪ ਕਰਕੇ ਮੁਫਤ ਦਵਾਈਆ ਦਿੱਤੀਆ। ਡਾ: ਰਜੇਸ਼ ਸੱਗਰ ਆਰਥੋ ਸਰਜਨ ਹੱਡੀਆ ਤੇ ਜੋੜਾਂ ਦੇ ਮਾਹਿਰ ਡਾਕਟਰ ਨੇ ਗੋਡਿਆ ਅਤੇ ਚੂਲੇ ਦਾ ਦਰਦ, ਤੁਰਨ ਫਿਰਨ ਦੀ ਤਕਲੀਫ, ਹੱਡੀ ਦਾ ਠੀਕ ਨਾ ਜੁੜਨਾ ਜਾਂ ਟੇਡਾ ਜੁੜਨਾ ਆਦਿ ਦਾ ਚੈੱਕਅਪ ਕਰਕੇ ਮੁਫਤ ਦਵਾਈਆ ਦਿੱਤੀਆ। ਡਾ: ਬਲਵਿੰਦਰ ਸਿੰਘ ਫਿਜਸ਼ੀਅਨ ਨੇ ਸ਼ੂਗਰ, ਅਲਰਜੀ, ਖੂਨ ਦੀ ਘਾਟ, ਆਦਿ ਸਰੀਰ ਦੀਆਂ ਆਮ ਬਿਮਾਰੀਆ ਦਾ ਚੈੱਕਅਪ ਕਰਕੇ ਦਵਾਈਆ ਦਿੱਤੀਆ । ਡਾ: ਅਨਿਲ ਵਿਰਦੀ ਸਰਜਨ ਪੇਟ ਦੇ ਰੋਗਾਂ ਦੇ ਮਾਹਿਰ ਪਿੱਤੇ ਦੀ ਪੱਥਰੀ, ਗੁਰਦੇ ਦੀ ਪੱਥਰੀ, ਹਰਨੀਆ ਅਤੇ ਪੇਟ ਦੇ ਰੋਗਾਂ ਦਾ ਚੈੱਕਅਪ ਕਰਕੇ ਦਵਾਈਆ ਮੁਫਤ ਦਿੱਤੀਆ। ਇਸ ਕੈਂਪ ਵਿੱਚ ਬਲੱਡ ਸ਼ੂਗਰ ਤੇ ਈ ਸੀ ਜੀ ਦੇ ਟੈਸਟ ਮੁਫਤ ਕੀਤੇ ਗਏ । ਇਸ ਕੈਂਪ ਦੇ ਮੁੱਖ ਮਹਿਮਾਨ ਏਡੀਸੀ ਮੋਹਨ ਲਾਲ ਜੀ ਨੇ ਕਿਹਾ ਕਿ ਇਸ ਕੈਂਪ ਵਿੱਚ ਐਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਆਉਣਾਂ ਕਲੱਬ ਮੈਂਬਰਾਂ ਦੀ ਸਖਤ ਮੇਹਨਤ ਦਾ ਨਤੀਜਾ ਹੈ। ਅਜਿਹੇ ਕੈਂਪ ਲਗਾਕੇ ਪ੍ਰਸਿੱਧ ਅਤੇ ਮਾਹਿਰ ਡਾਕਟਰਾਂ ਨੂੰ ਇੱਕ ਪੇਂਡੂ ਇਲਾਕੇ ਵਿੱਚ ਲੋਕਾਂ ਨੂੰ ਸੇਹਤ ਸਹੂਲਤਾਂ ਮੁਹੱਈਆ ਕਰਵਾਉਣੀਆ ਇੱਕ ਸਲਾਘਾਂਯੋਗ ਉੱਦਮ ਹੈ । ਇਸ ਮੌਕੇ ਮੁੱਖ ਮਹਿਮਾਨ ਏਡੀਸੀ ਸ਼੍ਰੀ ਮੋਹਨ ਲਾਲ ਨੂੰ ਕਲੱਬ ਵੱਲੋ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਕਲੱਬ ਵੱਲੋ ਡਾਕਟਰਾਂ ਦੀ ਟੀਮ ਅਤੇ ਸਹਿਯੋਗੀ ਸਟਾਫ ਨੂੰ ਯਾਦਗਾਰੀ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰਦੀਪ ਸ਼ਰਮਾ, ਪੱਪੂ ਅਰੋੜਾ, ਤਰਸੇਮ ਸਚਦੇਵਾ, ਜਨਕ ਰਾਜ, ਨਿਰਭੈ ਸਿੰਘ ਹੈਪੀ, ਸੁਖਰਾਜ ਸਿੰਘ, , ਗੁਰਭੇਜ ਸਿੰਘ, ਬਲਵੰਤ ਸਿੰਘ ਖਾਲਸਾ, ਸੋਨੂੰ ਸਿੰਘ,ਉੁਡੀਕ ਸਿੰਘ ਕਾਲਾ ਸਿੰਘ, ਵੀਰਪਾਲ ਸਿੰਘ, ਪੱਪੂ ਅਹਿਲ, ਮਨਿੰਦਰ ਸਿੰਘ, ਜਸ਼ਨ ਸ਼ਰਮਾਂ, ਅਰਸ਼ਦੀਪ ਸਿੰਘ, ਗੁਰਕੀਰਤ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਮੀਤ ਸਿੰਘ, ਰਸ਼ਪਾਲ ਸਿੰਘ ਮੁਮਾਰਾ ਆਦਿ ਹਾਜਿਰ ਸਨ ।
No comments:
Post a Comment