ਹਿਮਾਚਲ ਚੋਣਾਂ 'ਚ 146 ਉਮੀਦਵਾਰ ਕਰੋੜਪਤੀ
ਸ਼ਿਮਲਾ(PTI)-
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਆਪਣੀ ਕਿਸਮਤ ਅਜ਼ਮਾਉਣ ਵਾਲੇ ਕੁਲ 445
ਉਮੀਦਵਾਰਾਂ 'ਚੋਂ 146 ਉਮੀਦਵਾਰ ਕਰੋੜਪਤੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਚੋਣ
ਮੈਦਾਨ ਵਿਚ ਉੱਤਰ ਰਹੇ 33 ਫੀਸਦੀ ਉਮੀਦਵਾਰ ਕਰੋੜਪਤੀ ਹਨ, ਜਦੋਂ ਕਿ ਸਾਲ 2007 ਦੀਆਂ
ਅਸੈਂਬਲੀ ਚੋਣਾਂ ਵਿਚ ਕਰੋੜਪਤੀ ਉਮੀਦਵਾਰ 16 ਫੀਸਦੀ ਸਨ। ਪਾਲਮਪੁਰ ਅਸੈਂਬਲੀ ਹਲਕੇ ਤੋਂ
ਕਾਂਗਰਸ ਦੇ ਉਮੀਦਵਾਰ ਬ੍ਰਿਜ ਬਿਹਾਰੀ ਲਾਲ ਕੋਲ ਸਭ ਤੋਂ ਵਧ 169 ਕਰੋੜ ਰੁਪਏ ਦੀ
ਜਾਇਦਾਦ ਹੈ। ਦੂਜੇ ਨੰਬਰ 'ਤੇ ਆਜ਼ਾਦ ਉਮੀਦਵਾਰ ਬਲਵੀਰ ਸਿੰਘ ਵਰਮਾ ਕੋਲ 41 ਕਰੋੜ ਰੁਪਏ
ਅਤੇ ਕਾਂਗਰਸ ਦੇ ਰਾਮ ਕੁਮਾਰ ਕੋਲ 36 ਕਰੋੜ ਦੀ ਜਾਇਦਾਦ ਹੈ।
No comments:
Post a Comment