www.sabblok.blogspot.com
ਮਲੌਦ, 13 ਅਕਤੂਬਰ (ਬਲਜਿੰਦਰ ਪਾਲ ਸਿੰਘ) : ਰੇਡੀਓ ਦਿਲ ਆਪਣਾ ਪੰਜਾਬੀ ਕੈਨੇਡਾ ਜਿਸ ਨੇ ਥੋੜੇ ਜਿਹੇ ਸਮੋਂ ਦੇ ਦੌਰਾਨ ਹੀ ਵੱਡੀਆਂ ਪੁਲਾਂਘਾਂ ਪੁਟੀਆਂ ਹਨ, ਰੇਡੀਓ ਜੋ ਕਿ ਹੁਣ ਸਮੂਹ ਪੰਜਾਬੀਆਂ ਦੀ ਸਾਂਝੀ ਸੱਥ ਬਣ ਚੁੱਕਾ ਹੈ ਜਿਸ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਵਡਮੁੱਲੀ ਸੇਵਾ ਕੀਤੀ ਜਾ ਰਹੀ ਹੈ। ਰੇਡੀਓ ਦੇ ਹਾਲੈਂਡ ਸਟੂਡਿਓ ਤੋਂ ਪ੍ਰੈਜ਼ੈਟਰ ਤੇ ਪ੍ਰੋਡਿਓਸਰ ਹਰਜੋਤ ਸੰਧੂ ਵਲੋਂ ਜਿਸ ਦਲੇਰੀ ਨਾਲ ਲੱਚਰ ਗਾਇਕੀ ਵਿਰੁੱਧ ਮੋਰਚਾ ਖੋਲਿਆ ਹੋਇਆ ਹੈ ਨੂੰ ਰੇਡੀਓ ਸੁਣਨ ਵਾਲਿਆਂ ਦਾ ਬਹੁਤ ਸਮਰਥਨ ਮਿਲ ਰਿਹਾ ਹੈ ਜਿਸ ਕਰਕੇ ਬੀਤੇ ਦਿਨੀ 'ਦੋ ਸਹੇਲੀਆਂ' ਗੀਤ ਲਿਖਣ ਤੇ ਗਾਉਣ ਵਾਲੇ ਹਰਪ੍ਰੀਤ ਸਿੰਘ ਉਰਫ਼ ਜੈਬੀ ਜੀ ਵਲੋਂ ਸਮੂਹ ਪੰਜਾਬੀਆਂ ਤੋਂ ਮੁਆਫ਼ੀ ਮੰਗੀ ਹੈ ਜੈਬੀ ਨੇ ਕਿਹਾ ਕਿ ਉਹ ਬੀਤੇ ਸਮੇਂ ਵਿੱਚ ਕੁੱਝ ਗਾਉਣ ਵਾਲਿਆਂ ਤੋਂ ਪ੍ਰਭਾਵਤ ਹੋ ਕੇ ਇਹ ਗਲਤੀ ਕਰ ਬੈਠਾ ਹੈ ਜਿਸ ਦਾ ਮੈਨੂੰ ਬਾਅਦ 'ਚ ਅਹਿਸਾਸ ਹੋਇਆ ਕਿ ਮੇਰਾ ਇਸ ਤਰ•ਾਂ ਦੇ ਗਾਉਣਾ ਗਲਤ ਹੈ । ਉਨ•ਾਂ ਸਮੂਹ ਪੰਜਾਬੀਆਂ ਨੂੰ ਹਰਜੋਤ ਸੰਧੂ ਰਾਹੀਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਸਾਫ਼ ਸੁਥਰੀ ਗਾਇਕੀ ਹੀ ਪੇਸ਼ ਕਰੇਗਾ। ਜ਼ਿਕਰਯੋਗ ਹੈ ਕਿ ਬੀਤੇ ਸਮੇਂ ਦੌਰਾਨ ਹਰਜੋਤ ਸੰਧੂ ਦੇ ਯਤਨਾ ਸਦਕਾ ਸਿਰਫਿਰੇ ਫ਼ਿਲਮ ਦੇ ਕਲਾਕਾਰ ਪ੍ਰੀਤ ਹਰਪਾਲ ਅਤੇ ਕਰਮਜੀਤ ਅਨਮੋਲ ਵਲੋਂ ਵੀ ਰੇਡੀਓ ਤੇ ਲਾਈਵ ਆ ਕੇ ਸਮੂਹ ਪੰਜਾਬੀਆਂ ਤੋਂ ਮੁਆਫ਼ੀ ਮੰਗੀ ਸੀ

No comments:
Post a Comment