ਰੋਮਾਂਟਿਕ ਫਿਲਮਾਂ ਦੇ ਜਾਦੂਗਰ ਯਸ਼ ਚੋਪੜਾ ਨਹੀਂ ਰਹੇ
ਮੁੰਬਈ(RTI)—
ਮਸ਼ਹੂਰ ਫਿਲਮ ਨਿਰਮਾਤਾ ਯਸ਼ ਚੋਪੜਾ ਦਾ ਅੱਜ ਲੀਲਾਵਤੀ ਹਸਪਤਾਲ 'ਚ ਦੇਹਾਂਤ ਹੋ ਗਿਆ।
ਉਨ੍ਹਾਂ ਨੂੰ ਬੀਤੇ ਸ਼ਨੀਵਾਰ ਨੂੰ ਡੇਂਗੂ ਤੋਂ ਪੀੜਤ ਹੋਣ ਕਾਰਨ ਹਸਪਤਾਲ 'ਚ ਭਰਤੀ ਕਰਾਇਆ
ਗਿਆ ਸੀ। 27 ਸਤੰਬਰ 1932 ਨੂੰ ਲਾਹੌਰ 'ਚ ਪੈਦਾ ਹੋਏ 80 ਸਾਲਾ ਚੋਪੜਾ ਨੇ ਪਿਛਲੇ
ਮਹੀਨੇ ਹੀ ਫਿਲਮ ਡਾਇਰੈਕਸ਼ਨ ਤੋਂ ਰਿਟਾਇਰ ਹੋਣ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ 13
ਨਵੰਬਰ ਨੂੰ ਉਨ੍ਹਾਂ ਦੇ ਨਿਰਦੇਸ਼ਨ ਹੇਠ ਬਣੀ ਆਖਰੀ ਫਿਲਮ 'ਜਬ ਤਕ ਹੈ ਜਾਨ' ਰਿਲੀਜ਼ ਹੋਣ
ਜਾ ਰਹੀ ਹੈ ਜਿਸ 'ਚ ਸ਼ਾਹਰੁਖ ਖਾਨ, ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਨੇ ਮੁੱਖ
ਭੂਮਿਕਾਵਾਂ ਨਿਭਾਈਆਂ ਹਨ। ਯਸ਼ ਚੋਪੜਾ ਨੇ ਆਪਣੀ ਨਿਰਦੇਸ਼ਨ ਕੈਰੀਅਰ ਦੌਰਾਨ ਹਿੰਦੀ
ਸਿਨੇਮਾ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਜਿਨ੍ਹਾਂ 'ਚ ਡਰ, ਲਮਹੇਂ, ਚਾਂਦਨੀ, ਸਿਲਸਿਲਾ,
ਦੀਵਾਰ, ਵੀਰ-ਜ਼ਾਰਾ, ਦਿਲ ਤੋਂ ਪਾਗਲ ਹੈ, ਮੋਹੱਬਤੇਂ ਆਦਿ ਨੇ ਬਾਕਸ ਆਫਿਸ 'ਚ ਖੂਬ
ਧਮਾਲ ਮਚਾਈ ਸੀ। ਯਸ਼ ਚੋਪੜਾ ਨੂੰ ਬਾਲੀਵੁੱਡ ਜਗਤ 'ਚ ਰੋਮਾਂਟਿਕ ਫਿਲਮਾਂ ਦੇ ਜਾਦੂਗਰ
ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਮੈਗਾ ਸਟਾਰ ਅਮਿਤਾਭ ਬੱਚਨ ਅਤੇ ਸੁਪਰ ਸਟਾਰ
ਸ਼ਾਹਰੁਖ ਖਾਨ ਨਾਲ ਲਈ ਸੁਪਰ ਹਿੱਟ ਫਿਲਮਾਂ ਦਿੱਤੀਆਂ ਸਨ। ਉਨ੍ਹਾਂ ਨੇ ਆਪਣੇ ਕੈਰੀਅਰ ਦੀ
ਸ਼ੁਰੂਆਤ ਸਹਾਇਕ ਨਿਰਦੇਸ਼ਕ ਵਜੋਂ ਕੀਤੀ ਸੀ।
No comments:
Post a Comment