ਮਸਲਾ 1984 ਦੀ ਸ਼ਹੀਦੀ ਯਾਦਗਾਰ ਦਾ
ਗੁਰਭੇਜ ਸਿੰਘ ਚੌਹਾਨ
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਸੰਪਾਦਕ ਰਾਜਨੀਤਕ ਮਾਮਲੇ
ਪੰਜਾਬੀ ਨਿਊਜ਼ ਆਨਲਾਈਨ
98143 06545
ਸੰਨ 1984 ਵਿਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਰਤੀ ਫੌਜਾਂ ਵੱਲੋਂ ਕੀਤਾ ਗਿਆ ਹਮਲਾ, ਬੇਦੋਸ਼ੇ ਸਿੱਖਾਂ ਦੇ ਕਤਲ ਅਤੇ ਭਾਰਤੀ ਫੌਜ ਦਾ ਮੁਕਾਬਲਾ ਕਰਦੇ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਸੈਂਕੜੇ ਸੂਰਮੇ, ਇਹ ਸਾਰੀਆਂ ਘਟਨਾਵਾਂ ਅੱਜ ਵੀ ਦਿਲ ਦਿਮਾਗ ਵਿਚ ਘੁੰਮਦੀਆਂ ਹਨ ਜਿਵੇਂ ਕੱਲ• ਦੀ ਗੱਲ ਹੋਵੇ ਅਤੇ ਮਹਿਸੂਸ ਹੁੰਦਾ ਹੈ ਕਿ ਇਹ ਕਿਸੇ ਸੱਚੇ ਸਿੱਖ ਨੂੰ ਜ਼ਿੰਦਗੀ ਭਰ ਭੁੱਲਣੀਆਂ ਵੀ ਨਹੀਂ। ਇਸ ਤਰਾਂ ਦਾ ਵਰਤਾਉ ਅੰਗਰੇਜ਼ਾਂ ਨੇ ਜੱਲਿ•ਆਂ ਵਾਲੇ ਬਾਗ ਚ ਗੋਲੀ ਚਲਾਕੇ ਕੀਤਾ ਸੀ ਪਰ ਆਪਣੀ ਸਰਕਾਰ ਵੱਲੋਂ ਆਪਣੇ ਲੋਕਾਂ ਤੇ ਅਤੇ ਉਹ ਵੀ ਧਾਰਮਿਕ ਅਸਥਾਨ ਤੇ ਫੌਜ ਦੀ ਵਰਤੋਂ ਸਭ ਤੋਂ ਵੱਡੇ ਦੁੱਖ ਦੀ ਗੱਲ ਹੈ। ਅੱਜ ਗੱਲ ਚੱੱਲ ਰਹੀ ਹੈ ਇਸ ਅਸਥਾਨ ਤੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਦੀ। ਕੋਈ ਇਸਦਾ ਵਿਰੋਧ ਕਰ ਰਿਹਾ ਹੈ ਅਤੇ ਕੋਈ ਇਸਦੇ ਹੱਕ ਵਿਚ ਬੋਲ ਰਿਹਾ ਹੈ। ਜਿਸ ਕਾਰਨ ਅੱਜ ਇਹ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ । ਗੱਲ ਕਰੀਏ ਇਤਿਹਾਸਕ ਤੌਰ ਤੇ ਪਹਿਲਾਂ ਬਣੀਆਂ ਯਾਦਗਾਰਾਂ ਦੀ। ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਤੋਂ ਅਸੀਂ ਵੱਧ ਕੁਰਬਾਨੀ ਨਹੀਂ ਕਰ ਸਕਦੇ। ਉਨ•ਾਂ ਨੇ ਸਾਨੂੰ ਵਰਜਿਆ ਸੀ ਕਿ ਸਾਡੀ ਕੋਈ ਯਾਦਗਾਰ ਨਾਂ ਬਣਾਈ ਜਾਵੇ, ਪਰ ਅਸੀਂ ਯਾਦਗਾਰਾਂ ਬਣਾਈਆਂ, ਗੁਰਦੁਆਰਿਆਂ ਦੇ ਰੂਪ ਚ। ਪਰ ਅੱਜ ਉਹ ਗੁਰਦੁਆਰੇ ਪ੍ਰਬੰਧਕਾਂ ਨੇ ਦੁਕਾਨਾਂ ਬਣਾਈਆਂ ਹੋਈਆਂ ਹਨ। ਅਸੀਂ ਉੱਥੇ ਇਕੱਠੇ ਹੁੰਦੇ ਪੈਸੇ ਦੀ ਦੁਰਵਰਤੋਂ ਕਰ ਰਹੇ ਹਾਂ। ਦਰਬਾਰ ਸਾਹਿਬ ਦੇ ਪ੍ਰਬੰਧ ਤੇ ਹੀ ਨਜ਼ਰ ਮਾਰ ਲਉ, ਉੱਥੇ ਕੀ ਹੋ ਰਿਹਾ ਹੈ। ਮੈਂ ਉਸਨੂੰ ਇੱਥੇ ਲਿਖਣਾ ਸਿੱਖ ਕੌਮ ਦੀ ਹੇਠੀ ਸਮਝਦਾ ਹਾਂ ਬੱਸ ਇਕ ਇਸ਼ਾਰਾ ਕਰਦਾ ਹਾਂ ਕਿ ਉੱਥੇ ਸਰਾਂ ਵਿਚ ਭਲੇ ਬੰਦੇ ਨੂੰ ਰਾਤ ਕੱਟਣ ਲਈ ਕਮਰਾ ਨਹੀਂ ਮਿਲਦਾ, ਫੇਰ ਸਾਨੂੰ ਕੀ ਫਾਇਦਾ ਉੱਥੇ ਲੋਕਾਂ ਦੇ ਪੈਸੇ ਨਾਲ ਉਸਾਰੀਆਂ ਬਿਲਡਿੰਗਾਂ ਦਾ। ਇਥੋਂ ਤੱਕ ਕਿ ਉੱਥੇ ਹੁਣ ਲੁੱਟ ਖੋਹ ਵੀ ਹੋਣ ਲੱਗ ਪਈ ਹੈ। ਜਿਹੜਾ ਉਥੇ ਰੋਜ਼ਾਨਾਂ ਲੱਖਾਂ ਰੁਪਈਆ ਚੜ•ਾਵਾ ਚੜ•ਦਾ ਹੈ ,ਉਸਦੀ ਦੁਰਵਰਤੋਂ ਹੁੰਦੀ ਹੈ। ਕਾਬਜ਼ ਲੋਕ ਉਸ ਪੈਸੇ ਨਾਲ ਐਸ਼ ਕਰ ਰਹੇ ਹਨ। ਉਹ ਪੈਸਾ ਜੇਕਰ ਸਹੀ ਸਲਾਮਤ ਸਿੱਖ ਕੌਮ ਲਈ ਵਰਤਿਆ ਜਾਵੇ ਤਾਂ ਸਿੱਖਾਂ ਨੂੰ ਮੁਫਤ ਵਿੱਦਿਆ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ। ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਯਾਦਗਾਰ ਬਣੇ ਪਰ ਆਖਿਰ ਉਸਦਾ ਹਸ਼ਰ ਵੀ ਉਹ ਹੀ ਹੋਏਗਾ ਜੋ ਬਾਕੀ ਧਾਰਮਿਕ ਅਸਥਾਨਾਂ ਦਾ ਅੱਜ ਹੋ ਰਿਹਾ ਹੈ। ਸਿੱਖ ਕੌਮ ਦੇ ਸ਼ਹੀਦ ਯਾਦਗਾਰਾਂ ਨਾਲ ਨਹੀਂ ਯਾਦ ਰਹਿੰਦੇ, ਉਹ ਤਾਂ ਸਾਡੇ ਦਿਲ ਵਿਚ ਵੱਸਦੇ ਹਨ ਅਤੇ ਉਨ•ਾਂ ਦੀ ਯਾਦਗਾਰ ਸਾਡੇ ਦਿਲਾਂ ਵਿਚ ਬਣੀ ਹੋਈ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਅੱਜ ਦੀ ਨੌਜਵਾਨ ਪੀੜ•ੀ ਵੀ ਓਨਾ ਹੀ ਸਤਿਕਾਰ ਕਰਦੀ ਹੈ, ਭਾਵੇਂ ਉਨ•ਾਂ ਨੇ ਉਨ•ਾਂ ਬਾਰੇ ਸਿਰਫ ਸੁਣਿਆਂ ਹੈ, ਉਨ•ਾਂ ਦੇ ਦਰਸ਼ਨ ਨਹੀਂ ਕੀਤੇ। ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਵੱਸਦੇ ਹਨ। ਲੋੜ ਹੈ ਸ਼ਹੀਦਾਂ ਦੀ ਯਾਦਗਾਰ ਬਣਾਉਣ ਤੋਂ ਪਹਿਲਾਂ ਉਨ•ਾਂ ਦੇ ਪਰੀਵਾਰਾਂ ਦੀ ਸਾਰ ਲੈਣ ਦੀ ਕਿ ਅੱਜ ਉਹ ਕਿਸ ਹਾਲ ਵਿਚ ਰਹਿ ਰਹੇ ਹਨ। ਉਨ•ਾਂ ਦੀ ਆਰਥਿਕ ਮਦਦ ਕੀਤੀ ਜਾਵੇ। ਉਨ•ਾਂ ਨੂੰ ਜਿਸ ਚੀਜ਼ ਦੀ ਘਾਟ ਹੈ ਉਹ ਪੂਰੀ ਕੀਤੀ ਜਾਵੇ। ਜੇ ਸ਼ਹੀਦਾਂ ਦੀ ਯਾਦਗਾਰ ਬਣਾਉਣੀ ਹੈ ਤਾਂ ਉਹ ਇਕ ਅਜਿਹੀ ਸੰਸਥਾ ਦੇ ਰੂਪ ਵਿਚ ਬਣਾਈ ਜਾਵੇ ਜੋ ਹਸਪਤਾਲ ਹੋਵੇ ਜਾਂ ਵਿੱਦਿਆ ਦਾ ਕੇਂਦਰ ਜਿੱਥੇ ਕੌਮ ਲਈ ਭਿਆਨਕ ਬੀਮਾਰੀਆਂ ਦਾ ਮੁਫਤ ਇਲਾਜ ਹੋਵੇ ਅਤੇ ਮੁਫਤ ਉੱਚ ਵਿਦਿਆ ਹੋਵੇ। ਸ਼ਾਸ਼ਕਾਂ ਨੇ ਤਾਂ ਸਿੱਖ ਕੌਮ ਨੂੰ ਸਿਰਫ ਬਲੀ ਦਾ ਬੱਕਰਾ ਬਣਾਕੇ ਹੀ ਰੱਖਿਆ ਹੋਇਆ ਹੈ ਜਦੋਂ ਕਿਤੇ ਲੋੜ ਪੈਂਦੀ ਹੈ ਸਿੱਖਾਂ ਦੇ ਸਿਰਾਂ ਦੀ ਬਲੀ ਲੈ ਲਈ ਜਾਂਦੀ ਹੈ। ਅਸੀਂ ਸਿਰਫ ਲੜਨ ਮਰਨ ਲਈ ਰੱਖੇ ਹੋਏ ਹਾਂ। ਇਸਤੋਂ ਅੱਗੇ ਸਾਡੀ ਕੌਮ ਦੀ ਤਰੱਕੀ ਵੱਲ ਕਿਸੇ ਨਹੀਂ ਸੋਚਿਆ । ਸੋ ਲੋੜ ਹੈ ਜਾਗ੍ਰਿਤ ਹੋਣ ਦੀ ਰਾਜਨੀਤਕ ਲੋਕਾਂ ਨੇ ਸਾਨੂੰ ਬਹੁਤ ਵਰਤ ਲਿਆ ਹੈ। ਆਉ ਅੱਜ ਅਸੀਂ ਕੌਮ ਦੇ ਭਲੇ ਬਾਰੇ ਸੋਚੀਏ ਅਤੇ ਕਿਸੇ ਵਿਵਾਦਾਂ ਚ ਨਾਂ ਪਈਏ।
No comments:
Post a Comment