jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 11 October 2012

ਅਕਾਲੀ ਵਿਧਾਇਕ ਠੰਡਲ ਨੂੰ ਵੇਚੀ ਜ਼ਮੀਨ ਦੇ ਪੈਸੇ ਲੈਣ ਲਈ ਭਟਕ ਰਿਹਾ ਹੈ ਸਰੀ ਦਾ ਪੰਜਾਬੀ

www.sabblok.blogspot.com



Sohan Singh Thandal, MLA
ਸਰੀ (ਗੁਰਪ੍ਰੀਤ ਸਿੰਘ ਸਹੋਤਾ) – ਪਿਛਲੇ ਸਾਲ ਮਾਲਵੇ ਨਾਲ ਸਬੰਧਿਤ ਇੱਕ ਅਕਾਲੀ ਵਿਧਾਇਕ ਨੇ ਸਰੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਸਥਾਨਕ ਪੰਜਾਬੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪੱਤਰਕਾਰਾਂ ਨੂੰ ਮੂੰਹ ‘ਤੇ ਈ ਉਲਾਂਭਾ ਦਿੱਤਾ ਸੀ ਕਿ ਤੁਸੀਂ ਬਹੁਤ ਸਿੱਧੇ ਤੇ ਸਖਤ ਸਵਾਲ ਪੁੱਛਦੇ ਹੋ। ਬਾਅਦ ਵਿੱਚ ਮਾਹੌਲ ਥੋੜ•ਾ ਖੁੱਲ• ਜਾਣ ‘ਤੇ ਉਸਨੇ ਪੰਜਾਬ ‘ਚ ਪੂੰਜੀ ਨਿਵੇਸ਼ ਦੇ ਸੱਦੇ ਬਾਰੇ ਪੁੱਛੇ ਸਵਾਲਾਂ ਦੇ ਜਵਾਬ ‘ਚ ਦੱਸਿਆ, ”ਜੇ ਜ਼ਮੀਨ ਖਰੀਦਣ ਦਾ ਇੰਨਾ ਹੀ ਚਾਅ ਹੈ ਤਾਂ ਕਿਤੇ ਹੋਪ ਜਾਂ ਚਿਲਾਵੈਕ ਵੱਲ ਖਰੀਦ ਲਵੋ, ਤੁਹਾਨੂੰ ਪੰਜਾਬ ‘ਚ ਕਿਸੇ ਨੇ ਵੜਨ ਨਹੀਂ ਦੇਣਾ। ਬੇਸ਼ੱਕ ਸਾਡੇ ਲੀਡਰ ਜਿੰਨਾ ਮਰਜ਼ੀ ਕਹੀ ਜਾਣ ਕਿ ਪੰਜਾਬ ‘ਚ ਪੈਸਾ ਲਾਓ ਪਰ ਤੁਸੀਂ ਇਨ•ਾਂ ਦੀਆਂ ਗੱਲਾਂ ‘ਚ ਨਾ ਆਇਓ, ਮੈਂ ਥੋਨੂੰ ਸੱਚ ਦੱਸ ਚੱਲਿਐਂ, ਬਾਕੀ ਥੋਡੀ ਮਰਜ਼ੀ।” ਨਾਲ ਹੀ ਉਸਨੇ ਤਾਕੀਦ ਕੀਤੀ ਸੀ ਕਿ ਮੇਰਾ ਇਹ ਬਿਆਨ ਹਾਲੇ ਨਾ ਲਾਇਓ, ਥੋੜ•ਾ ਰੁਕ ਕੇ ਲਾ ਦਿਓ, ਬਸ਼ਰਤੇ ਕਿ ਮੇਰਾ ਨਾਮ ਨਾ ਛਾਪਿਓ, ਨਹੀਂ ਤਾਂ ਮੇਰੇ ਮਗਰ ਪੈ ਜਾਣਗੇ।
ਇਸ ਅਕਾਲੀ ਆਗੂ ਦੀ ਕਹੀ ਕੌੜੀ ਪਰ ਸੱਚੀ ਗੱਲ ਉਦੋਂ ਵੀ ਦਰੁਸਤ ਸੀ ਤੇ ਅੱਜ ਵੀ ਦਰੁਸਤ ਹੈ। ਕੈਨੇਡਾ, ਅਮਰੀਕਾ ਅਤੇ ਯੂਰਪੀਅਨ ਮੁਲਕਾਂ ‘ਚ ਅਜਿਹੇ ਅਨੇਕਾਂ ਪੰਜਾਬੀ ਹਨ, ਜਿਨ•ਾਂ ਦੀ ਜ਼ਮੀਨ ‘ਤੇ ਪੰਜਾਬ ਦੇ ਸਿਆਸਤਦਾਨ ਜਾਂ ਉਨ•ਾਂ ਦੇ ਦਿਸ਼ਾ-ਨਿਰਦੇਸ਼ ਹੇਠ ਚੱਲ ਰਹੇ ਭੂ-ਮਾਫੀਏ ਨੇ ਕਬਜ਼ੇ ਕੀਤੇ ਹਨ ਪਰ ਉਹ ਡਰਦੇ ਮੂੰਹ ਨਹੀਂ ਖੋਲ• ਰਹੇ। ਸਰੀ ਦੇ ਪੰਜਾਬੀ ਸੀਤਲ ਸਿੰਘ ਲੁੱਡੂ ਅਜਿਹੇ ਹੀ ਇੱਕ ਪੰਜਾਬੀ ਹਨ, ਜਿਨ•ਾਂ ਦਾ ਦੋਸ਼ ਹੈ ਕਿ ਚੱਬੇਵਾਲ ਤੋਂ ਅਕਾਲੀ ਵਿਧਾਇਕ ਸੋਹਣ ਸਿੰਘ ਠੰਡਲ ਉਨ•ਾਂ ਨਾਲ ਸ਼ਰੇਆਮ ਧੱਕੇਸ਼ਾਹੀ ਕਰ ਰਿਹਾ ਹੈ। ਉਨ•ਾਂ ਅਦਾਲਤ ਦਾ ਦਰਵਾਜ਼ਾ ਵੀ ਖੜ•ਕਾਇਆ ਹੈ ਪਰ ਸਰਕਾਰ ‘ਚ ਭਾਈਵਾਲ ਹੋਣ ਕਾਰਨ ਸਭ ਠੰਡਲ ਦੀ ਹੀ ਸੁਣਦੇ ਹਨ ਤੇ ਉਨ•ਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਹੁਣ ਬੀਤੇ ਸੋਮਵਾਰ ਪੰਜਾਬੀ ਪ੍ਰੈਸ ਕਲੱਬ ਆਫ  ਬੀ. ਸੀ. ਨਾਲ ਪ੍ਰੈਸ ਕਾਨਫਰੰਸ ਕਰਕੇ ਲੁੱਡੂ ਨੇ ਆਪਣੀ ਹੱਡਬੀਤੀ ਨੂੰ ਮੀਡੀਏ ਰਾਹੀਂ ਆਮ ਲੋਕਾਂ ਤੱਕ ਪਹੁੰਚਾਇਆ ਹੈ।
ਪੱਤਰਕਾਰਾਂ ਨੂੰ ਆਪਣੀ ਦਾਸਤਾਨ ਸੁਣਾਉਂਦਿਆਂ ਸੀਤਲ ਸਿੰਘ ਲੁੱਡੂ ਨੇ ਦੱਸਿਆ ਕਿ ਉਸ ਦਾ ਪਿੰਡ ਦੋਹਲਰੋਂ ਹੈ, ਜੋ ਕਿ ਦੁਆਬੇ ਦੇ ਪ੍ਰਸਿੱਧ ਕਸਬੇ ਮਾਹਿਲਪੁਰ ਦੇ ਲਗਭਗ ਵਿੱਚ ਹੀ ਆ ਗਿਆ ਹੈ। ਇਸ ਕਾਰਨ ਉੱਥੇ ਜ਼ਮੀਨ ਦਾ ਭਾਅ ਵੀ ਬਹੁਤ ਹੈ। ਵਿਧਾਇਕ ਸੋਹਣ ਸਿੰਘ ਠੰਡਲ ਨਾਲ ਉਨ•ਾਂ ਦੀ ਕਾਫੀ ਨੇੜਤਾ ਸੀ। ਜਦ ਉਹ ਪੰਜਾਬ ਜਾਂਦੇ ਤਾਂ ਠੰਡਲ ਨੂੰ ਮਿਲਦੇ ਅਤੇ ਜਦ ਠੰਡਲ ਕੈਨੇਡਾ ਆਉਂਦਾ ਤਾਂ ਉਹ ਉਸ ਨੂੰ ਇੱਥੇ ਆਏ ਨੂੰ ਸਾਂਭਦੇ। 2007 ਵਿੱਚ ਉਨ•ਾਂ ਦੀ ਦੋ ਏਕੜ ਦੇ ਕਰੀਬ ਜ਼ਮੀਨ ਦਾ ਸੌਦਾ ਲਿਖਤੀ ਰੂਪ ਵਿੱਚ ਸੋਹਣ ਸਿੰਘ ਠੰਡਲ ਨਾਲ ਹੋਇਆ। ਇਕਰਾਰਨਾਮੇ ਅਨੁਸਾਰ ਠੰਡਲ ਨੇ ਜ਼ਮੀਨ ਦੇ ਇਵਜ਼ ‘ਚ ਲੁੱਡੂ ਨੂੰ ਕੁੱਲ 1 ਕਰੋੜ 7 ਲੱਖ ਰੁਪਏ 3 ਕਿਸ਼ਤਾਂ ‘ਚ ਦੇਣੇ ਸਨ। ਠੰਡਲ ਦੇ ਨਾਲ ਜਰਮਨੀ ਦਾ ਇੱਕ ਹੋਰ ਪ੍ਰਵਾਸੀ ਪੰਜਾਬੀ ਜਸਵਿੰਦਰ ਸਿੰਘ ਵੀ ਇਸ ਸੌਦੇ ਵਿੱਚ ਸ਼ਾਮਲ ਸੀ। ਠੰਡਲ ਤੇ ਜਸਵਿੰਦਰ ਨੇ ਬਿਆਨੇ ਵਜੋਂ 15-15 ਲੱਖ ਰੁਪਏ ਕਰਕੇ, ਕੁੱਲ 30 ਲੱਖ ਰੁਪਿਆ ਮਈ 2007 ਵਿੱਚ ਲੁੱਡੂ ਨੂੰ ਦੇ ਦਿੱਤਾ ਅਤੇ ਅਗਸਤ 2007 ਵਿੱਚ 30 ਲੱਖ ਹੋਰ ਅਤੇ ਫਿਰ ਮਾਰਚ 2008 ਵਿੱਚ ਰਜਿਸਟਰੀ ਕਰਵਾ ਕੇ ਬਾਕੀ ਰਕਮ ਦੇਣ ਦਾ ਲਿਖਤੀ ਇਕਰਾਰ ਕਰ ਲਿਆ।
ਉਨ•ਾਂ ਦੱਸਿਆ ਕਿ 2007 ਵਿੱਚ ਠੰਡਲ ਵੈਨਕੂਵਰ ਆਇਆ ਤੇ ਹਮੇਸ਼ਾਂ ਵਾਂਗ ਉਨ•ਾਂ ਨੂੰ ਮਿਲਿਆ। ਜਦ ਪੈਸੇ ਦੀ ਗੱਲ ਚੱਲੀ ਤਾਂ ਠੰਡਲ ਨੇ ਪੰਜਾਬ ਆ ਕੇ ਪੈਸੇ ਲੈਣ ਦੀ ਗੱਲ ਕਹੀ। ਉਹ ਦੋ ਹਫਤਿਆਂ ਲਈ ਪੰਜਾਬ ਚਲੇ ਗਏ ਪਰ ਉਨ•ਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਠੰਡਲ ਨੇ ਆਨੇ-ਬਹਾਨੇ ਪੈਸੇ ਦੇਣ ਦਾ ਪਹਿਲਾਂ ਲਾਰਾ ਲਾਈ ਰੱਖਿਆ ਅਤੇ ਅੰਤ ਵਿੱਚ ਕੋਰਾ ਇਨਕਾਰ ਕਰ ਦਿੱਤਾ। ਲੁੱਡੂ ਨੇ ਦੋਸ਼ ਲਾਇਆ ਕਿ ਠੰਡਲ ਦੇ ਇੱਕ ਸਾਥੀ ਕਰਨੈਲ ਸਿੰਘ ਗੜ•ਸ਼ੰਕਰ ਨੇ ਤਾਂ ਇੱਥੇ ਤੱਕ ਧਮਕੀ ਦਿੱਤੀ ਕਿ ਤੇਰੀ ਅਗਾਂਹ ਵੀ ਅਸੀਂ ਜ਼ਮੀਨ ਵਿਕਣ ਨਹੀਂ ਦੇਣੀ। ਜਦ ਠੰਡਲ ਨੇ ਕੋਈ ਹੱਥ ਪੱਲਾ ਨਾ ਫੜ•ਾਇਆ ਤਾਂ ਲੁੱਡੂ ਦੇ ਦੱਸਣ ਮੁਤਾਬਿਕ ਉਨ•ਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ। ਗੜ•ਸ਼ੰਕਰ ਅਦਾਲਤ ਵਿੱਚ ਉਨ•ਾਂ ਆਪਣੇ ਵਕੀਲ ਅਜੀਤ ਸਿੰਘ ਸਿਆਣ ਰਾਹੀਂ ਕੇਸ ਕਰ ਕੇ ਪੈਸੇ ਲੈਣ ਲਈ ਅਰਜ਼ੋਈ ਕੀਤੀ ਪਰ ਹੈਰਾਨੀ ਦੀ ਹੱਦ ਨਾ ਰਹੀ ਜਦ ਉਨ•ਾਂ ਵੇਖਿਆ ਕਿ ਠੰਡਲ ਨੇ ਅਦਾਲਤ ਵਿੱਚ ਝੂਠੇ ਦਸਤਾਵੇਜ਼ ਬਣਾ ਕੇ ਪੇਸ਼ ਕਰ ਦਿੱਤੇ, ਜਿਨ•ਾਂ ਮੁਤਾਬਿਕ ਇਹ ਸਾਬਤ ਕੀਤਾ ਗਿਆ ਕਿ ਜ਼ਮੀਨ ਦੇ ਪੈਸੇ ਲੁੱਡੂ ਦੇ ਵਕੀਲ ਨੂੰ ਦੇ ਦਿੱਤੇ ਗਏ ਹਨ। ਉਨ•ਾਂ ਕਾਗਜ਼ ‘ਤੇ ਜਾਅਲੀ ਦਸਤਖਤ ਕੀਤੇ ਗਏ। ਨਾਲ ਹੀ ਉਲਟਾ ਲੁੱਡੂ ‘ਤੇ ਕੇਸ ਕਰ ਦਿੱਤਾ ਕਿ ਇਹ ਜ਼ਮੀਨ ਦੇ ਪੈਸੇ ਲੈ ਚੁੱਕਾ ਹੈ ਪਰ ਕਬਜ਼ਾ ਨਹੀਂ ਦੇ ਰਿਹਾ। ਅਦਾਲਤ ਨੇ ਜ਼ਮੀਨ ਨੂੰ ਅਗਾਂਹ ਵੇਚਣ ‘ਤੇ ਸਟੇਅ ਦੇ ਦਿੱਤਾ।
ਲੁੱਡੂ ਨੇ ਦੱਸਿਆ ਕਿ ਬੀਤੇ 5 ਸਾਲਾਂ ‘ਚ ਉਹ ਪੰਜਾਬ ਦੇ ਅਨੇਕਾਂ ਚੱਕਰ ਮਾਰ ਚੁੱਕੇ ਹਨ ਪਰ ਠੰਡਲ ਅਦਾਲਤ ‘ਚ ਪੇਸ਼ ਹੀ ਨਹੀਂ ਹੁੰਦਾ। ਉਸਦੇ ਵਕੀਲ ਸਰਕਾਰੀ ਕੰਮ ਦਾ ਬਹਾਨਾ ਲਾ ਕੇ ਹਰ ਪੇਸ਼ੀ ‘ਤੇ ਅਗਾਂਹ ਦੀ ਤਰੀਕ ਲੈ ਲੈਂਦੇ ਹਨ। ਅਦਾਲਤ ਵਿੱਚ ਸਾਨੂੰ ਕੋਈ ਪੁੱਛਦਾ ਨਹੀਂ ਜਦਕਿ ਸਰਕਾਰ ‘ਚ ਭਾਈਵਾਲ ਹੋਣ ਕਾਰਨ ਠੰਡਲ ਦਾ ਪੂਰਾ ਦਬਦਬਾ ਹੈ। ਉਨ•ਾਂ ਕਿਹਾ ਕਿ ਆਪਣੀ ਹੀ ਜ਼ਮੀਨ ਦੇ ਪੈਸੇ ਲਈ ਠੰਡਲ ਨੇ ਉਨ•ਾਂ ਦੀ ਦੁਰਦਸ਼ਾ ਕੀਤੀ ਹੋਈ ਹੈ।
ਲੁੱਡੂ ਨੇ ਕਿਹਾ ਕਿ ਜਦ ਵੀ ਪੰਜਾਬ ਤੋਂ ਲੀਡਰ ਬਾਹਰ ਆਉਂਦੇ ਹਨ ਤਾਂ ਪੰਜਾਬ ‘ਚ ਪੈਸਾ ਨਿਵੇਸ਼ ਕਰਨ ਦਾ ਸੱਦਾ ਦਿੰਦੇ ਹਨ, ਉਪਰੋਕਤ ਦਾਸਤਾਨ ਸੁਣ ਕੇ ਸੋਚੋ ਕਿ ਕਿਹੜਾ ਸਿਆਣਾ ਪੰਜਾਬ ‘ਚ ਪੈਸਾ ਲਗਾਵੇਗਾ ਜਦਕਿ ਪੰਜਾਬ ‘ਚ ਤਾਂ ਹੁਣ ਆਪਣੀ ਜ਼ਮੀਨ ਵੇਚ ਸਕਣਾ ਹੀ ਔਖਾ ਕੰਮ ਹੋ ਗਿਆ ਹੈ। ਉਨ•ਾਂ ਕਿਹਾ ਕਿ ਮੈਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਮੈਂ ਹੁਣ ਕਿਸ ਦੇ ਦਰ ‘ਤੇ ਜਾ ਕੇ ਫਰਿਆਦ ਕਰਾਂ ਕਿ ਮੈਨੂੰ ਇਨਸਾਫ ਦੇ ਦਿਓ!
ਉਨ•ਾਂ ਦੱਸਿਆ ਕਿ ਠੰਡਲ ਦੇ ਹਿੱਸੇਦਾਰ ਜਸਵਿੰਦਰ ਸਿੰਘ ਜਰਮਨੀ ਨੇ ਕੁਝ ਚਿਰ ਪਹਿਲਾਂ ਫੋਨ ਕਰਕੇ ਉਨ•ਾਂ ਨੂੰ ਦੱਸਿਆ ਕਿ ਅਸੀਂ ਸਾਰੇ ਕਾਗਜ਼ ਝੂਠੇ ਤਿਆਰ ਕੀਤੇ ਸਨ। ਤੁਸੀਂ ਬਿਆਨੇ ਵਿਚਲਾ ਉਸਦਾ ਹਿੱਸਾ 15 ਲੱਖ ਮੋੜ ਦਿਓ, ਉਸਨੇ ਇਸ ਝੰਜਟ ‘ਚ ਨਹੀਂ ਪੈਣਾ। ਜਸਵਿੰਦਰ ਨੇ ਗੜ•ਸ਼ੰਕਰ ਅਦਾਲਤ ‘ਚ ਜੱਜ ਅੱਗੇ ਪੇਸ਼ ਹੋ ਕੇ ਵੀ ਇਹ ਬਿਆਨ ਦਿੱਤਾ ਪਰ ਫਿਰ ਵੀ ਕਿਸੇ ਦੇ ਕੰਨ ‘ਤੇ ਕੋਈ ਜੂੰ ਨਾ ਸਰਕੀ। ਲੁੱਡੂ ਨੇ ਦੋਸ਼ ਲਾਇਆ ਕਿ ਤਹਿਸੀਲਦਾਰ, ਪਟਵਾਰੀ ਸਭ ਠੰਡਲ ਨਾਲ ਮਿਲੇ ਹੋਏ ਹਨ। ਅਜਿਹੇ ਵਿੱਚ ਕਿਸੇ ਪਾਸਿਓਂ ਆਸ ਦੀ ਕੋਈ ਕਿਰਨ ਵਿਖਾਈ ਨਹੀਂ ਦੇ ਰਹੀ। ਉਨ•ਾਂ ਮੀਡੀਏ ਰਾਹੀਂ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਮੇਰੀ ਇਸ ਸਮੱਸਿਆ ਦਾ ਹੱਲ ਹੈ ਤਾਂ ਉਨ•ਾਂ ਦੀ ਮੱਦਦ ਕਰੋ। ਹੋਰ ਪ੍ਰਵਾਸੀ ਪੰਜਾਬੀਆਂ ਨੂੰ ਸੁਨੇਹੇ ‘ਚ ਉਨ•ਾਂ ਕਿਹਾ ਕਿ ਪੰਜਾਬ ‘ਚ ਜਾ ਕੇ ਨਿਵੇਸ਼ ਕਰਨ ਦੀ ਕੋਈ ਲੋੜ ਨਹੀਂ ਤੇ ਨਾ ਕੋਈ ਫਾਇਦਾ ਹੈ। ਤੁਹਾਡੀ ਆਪਣੀ ਜੱਦੀ ਜ਼ਮੀਨ ਵਿਕ ਕੇ ਤੁਹਾਨੂੰ ਪੈਸੇ ਮਿਲ ਜਾਣ, ਇੰਨਾ ਹੀ ਬਹੁਤ ਹੈ। ਸੋਹਣ ਸਿੰਘ ਠੰਡਲ ਦਾ ਪੱਖ ਜਾਨਣ ਲਈ ਉਨ•ਾਂ ਨਾਲ ਦੋ ਵਾਰ ਫੋਨ ‘ਤੇ ਸੰਪਰਕ ਕੀਤਾ ਗਿਆ ਪਰ ਉਨ•ਾਂ ਨੇ ਫੋਨ ਦਾ ਕੋਈ ਜਵਾਬ ਨਾ ਦਿੱਤਾ।
ਸੀਤਲ ਸਿੰਘ ਲੁੱਡੂ ਦਾ ਇਹ ਕੇਸ ਤਾਂ ਰੇਤ ‘ਚ ਕਿਣਕੇ ਸਮਾਨ ਹੈ, ਹੋਰ ਪਤਾ ਨਹੀਂ ਕਿੰਨੇ ਪੰਜਾਬੀ ਅਜਿਹੀ ਹੋਣੀ ਹੰਢਾ ਰਹੇ ਹਨ। ਪੰਜਾਬ ਤੋਂ ਇੱਥੇ ਆਏ ਲੀਡਰਾਂ ਨੂੰ ਘੁਮਾਉਣ-ਫਿਰਾਉਣ ਤੇ ਉਨ•ਾਂ ਦੀ ਚਾਪਲੂਸੀ ਕਰਨ ਵਾਲੇ ਸਥਾਨਕ ਲੋਕਾਂ ਨੂੰ ਵੀ ਇਸ ਕਾਂਡ ਤੋਂ ਸਬਕ ਲੈਣ ਦੀ ਜ਼ਰੂਰਤ ਹੈ।

No comments: