ਨਵੀਂ ਦਿੱਲੀ, 23 ਅਕਤੂਬਰ : ਗ੍ਰਹਿ ਮੰਤਰਾਲੇ ਨੇ ਮੁੰਬਈ ’ਤੇ ਹੋਏ ਅਤਿਵਾਦੀ ਹਮਲੇ
ਦੌਰਾਨ ਜਿਊਂਦੇ ਫੜੇ ਗਏ ਅਤਿਵਾਦੀ ਅਜਮਲ ਕਸਾਬ ਦੀ ਰਹਿਮ ਅਪੀਲ ਨੂੰ ਖ਼ਾਰਜ ਕਰਦਿਆਂ ਅਪਣੀ
ਸਿਫ਼ਾਰਸ਼ ਰਾਸ਼ਟਰਪਤੀ ਨੂੰ ਭੇਜ ਦਿਤੀ ਹੈ। ਮਹਾਰਾਸ਼ਟਰ ਸਰਕਾਰ ਨੇ ਕਸਾਬ ਦੀ ਰਹਿਮ ਅਪੀਲ
ਗ੍ਰਹਿ ਮੰਤਰਾਲੇ ਨੂੰ ਭੇਜੀ ਸੀ। ਇਸ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਨੇ ਕਸਾਬ ਦੀ ਰਹਿਮ
ਅਪੀਲ ਖ਼ਾਰਜ ਕਰ ਦਿਤੀ ਸੀ। ਚਾਰ ਸਾਲ ਤਕ ਚੱਲੀ ¦ਬੀ ਸੁਣਵਾਈ ਤੋਂ ਬਾਅਦ ਕਸਾਬ ਨੂੰ ਅਗੱਸਤ
2012 ’ਚ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ ਜਿਸ ਨੂੰ ਮੁੰਬਈ ਦੀ ਹਾਈ ਕੋਰਟ
ਨੇ ਬਹਾਲ ਰਖਿਆ ਸੀ। ਹਾਈ ਕੋਰਟ ਦੇ ਫ਼ੈਸਲੇ ਨੂੰ ਕਸਾਬ ਨੇ ਸੁਪਰੀਮ ਕੋਰਟ ਵਿਚ ਚੁਨੌਤੀ
ਦਿਤੀ ਸੀ। ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਬਹਾਲ ਰਖਦਿਆਂ ਕਿਹਾ ਸੀ ਕਿ ਇਸ ਹਮਲੇ ਦੀ
ਸਾਜ਼ਸ਼ ਪਾਕਿਸਤਾਨ ਵਿਚ ਰਚੀ ਗਈ ਸੀ ਅਤੇ ਕਸਾਬ ਉਸ ’ਚ ਸ਼ਾਮਲ ਸੀ। ਫਿਰ ਇਸ ਮਾਮਲੇ ’ਚ ਰਹਿਮ
ਅਪੀਲ ਦਾਖ਼ਲ ਕੀਤੀ ਗਈ ਸੀ। ਪਾਕਿਸਤਾਨੀ ਅਤਿਵਾਦੀ ਕਸਾਬ ਇਸ ਵੇਲੇ ਮੁੰਬਈ ਦੀ ਭਾਰੀ
ਸੁਰੱਖਿਆ ਵਾਲੀ ਆਰਥਰ ਰੋਡ ਜੇਲ ਵਿਚ ਬੰਦ ਹੈ। ਗ੍ਰਹਿ ਮੰਤਰਾਲੇ ਦੇ ਫ਼ੈਸਲੇ ਤੋਂ ਬਾਅਦ
ਹੁਣ ਸੱਭ ਕੁੱਝ ਰਾਸ਼ਟਰਪਤੀ ਪ੍ਰਣਬ ਮੁਖਰਜੀ ’ਤੇ ਨਿਰਭਰ ਹੈ। ਹੁਣ ਉਨ੍ਹਾਂ ਨੇ ਹੀ ਇਸ
ਮਾਮਲੇ ਬਾਰੇ ਆਖ਼ਰੀ ਫ਼ੈਸਲਾ ਲੈਣਾ ਹੈ। ਗ਼ੌਰਤਲਬ ਹੈ ਕਿ ਕਸਾਬ ਨਾਲ 10 ਅਤਿਵਾਦੀਆਂ ਨੇ
ਮੁੰਬਈ ’ਤੇ ਹਮਲਾ ਕੀਤਾ ਸੀ ਅਤੇ ਇਸ ਹਮਲੇ ਵਿਚ 166 ਲੋਕ ਮਾਰੇ ਗਏ ਸਨ।
No comments:
Post a Comment