jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday, 13 October 2012

ਰੋਟਰੀ ਕਲੱਬ ਨਕੋਦਰ ਸੈਂਟਰਲ ਵੱਲੋਂ ਸਕੂਲ ਨੂੰ ਟਾਟ ਤੇ ਦਰੀਆਂ ਭੇਟ

www.sabblok.blogspot.com

ਜਲੰਧਰ,  ਅਕਤੂਬਰ (ਟੋਨੀ\ਬਿੱਟੂ )-ਸਰਕਾਰੀ ਮਿਡਲ ਸਕੂਲ ਮਾਲੜੀ ਦੇ ਮੁੱਖ ਅਧਿਆਪਕਾ ਸੱਭਿਅਤਾ ਜੋਸ਼ੀ ਦੀ ਪ੍ਰੇਰਣਾ ਨਾਲ ਰੋਟਰੀ ਕਲੱਬ ਨਕੋਦਰ ਸੈਂਟਰਲ ਦੇ ਪ੍ਰਧਾਨ ਭੁਪਿੰਦਰ ਨਿੱਝਰ, ਸਕੱਤਰ ਜਨਰਲ ਰਾਜ ਕੁਮਾਰ ਜਗੋਤਾ ਦੀ ਸਮੁੱਚੀ ਟੀਮ ਵੱਲੋਂ ਸਰਕਾਰੀ ਮਿਡਲ ਸਕੂਲ ਮਾਲੜੀ ਦੇ ਵਿਦਿਆਰਥੀਆਂ ਲਈ ਟਾਟ ਅਤੇ ਦਰੀਆਂ ਦਾਨ ਕੀਤੀਆਂ ਗਈਆਂ। ਸਕੂਲ ਵਿਚਲੇ ਦਰੱਖਤਾਂ ਨੂ  ਸੁੰਦਰ ਬਣਾਉਣ ਲਈ ਉਨ੍ਹਾਂ ਦੇ ਤਣਿਆਂ 'ਤੇ ਕਲੀ ਵੀ ਕਰਵਾਈ ਗਈ। ਮਾਸਟਰ ਚਰਨਜੀਤ ਸਿੰਘ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਹੋਰ ਮੈਂਬਰ ਤਰਲੋਚਨ ਧੀਮਾਨ, ਹਰਸ਼ਵੀਰ ਪੱਬੀ,  ਦਲਭੂਸ਼ਣ ਠਾਕਰ, ਅਮਿਤ ਕੁਮਾਰ, ਸੰਦੀਪ ਗੁਪਤਾ, ਅਸ਼ਵਨੀ ਕੁਮਾਰ ਮੌਕੇ 'ਤੇ ਹਾਜ਼ਰ ਸਨ। ਸਕੂਲ ਸਟਾਫ਼ ਵੱਲੋਂ ਮਨਜੀਤ ਸਿੰਘ, ਕੁਮਾਰੀ ਰੇਨੂੰ ਬਾਲਾ, ਰਪਲਾ ਦੇਵੀ, ਸ੍ਰੀਮਤੀ ਤਨੁਜਾ ਅਤੇ ਕੁਮਾਰੀ ਪਰਵੀਨ ਵੀ ਹਾਜ਼ਰ ਸਨ।

No comments: