www.sabblok.blogspot.com
ਹਾਂਗਕਾਂਗ, 9 ਅਕਤੂਬਰ (ਜੰਗ ਬਹਾਦਰ ਸਿੰਘ)-ਬੀਤੇ ਐਤਵਾਰ ਗੁਰਦੁਆਰਾ ਸਾਹਿਬ ਖਾਲਸਾ
ਦੀਵਾਨ ਦੇ ਹਫਤਾਵਾਰੀ ਦੀਵਾਨ ਵਿਚ ਵਾਪਰੀ ਮੰਦਭਾਗੀ ਘਟਨਾ ਦੌਰਾਨ ਇਕ ਸਿੱਖ ਦੀ ਦਸਤਾਰ
ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਉਤਾਰੀ ਜਾਣ ਕਾਰਨ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਫੈਲ
ਗਈ ਹੈ। ਪਿਛਲੇ ਲੰਬੇ ਸਮੇਂ ਤੋਂ ਪ੍ਰਬੰਧਕ ਕਮੇਟੀ ਦੇ ਚੱਲ ਰਹੇ ਮਤਭੇਦਾਂ ਦੌਰਾਨ ਮਾਮਲੇ
ਨੂੰ ਸ਼ਾਂਤ ਕਰਨ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਬੋਰਡ ਅਤੇ ਭਾਈਚਾਰੇ ਦੇ 7
ਪਤਵੰਤਿਆਂ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੀਆਂ ਗਈਆਂ ਗ਼ੈਰ-ਸੰਵਿਧਾਨਕ ਗਲਤੀਆਂ ਬਦਲੇ ਭਗਤ
ਸਿੰਘ ਫੁੱਲ ਨੂੰ ਸੰਗਤ ਵਿਚ ਮੁਆਫੀ ਮੰਗਣ ਲਈ ਕਿਹਾ ਸੀ ਤਾਂ ਜੋ ਉਨ੍ਹਾਂ ਨੂੰ ਪ੍ਰਧਾਨਗੀ
ਦੇ ਅਹੁਦੇ 'ਤੇ ਬਹਾਲ ਕੀਤਾ ਜਾ ਸਕੇ। ਪਰ ਭਗਤ ਸਿੰਘ ਵੱਲੋਂ ਮੁਆਫੀ ਦੇ ਨਾਂਅ 'ਤੇ ਸਟੇਜ
ਤੋਂ ਗਲਤ ਬਿਆਨੀ ਕਰਨ ਕਾਰਨ ਜਦੋਂ ਲਾਇਬ੍ਰੇਰੀ ਇੰਚਾਰਜ ਵੱਲੋਂ ਸਕੱਤਰ ਤੋਂ ਸਮਾਂ ਲੈ ਕੇ
ਸਟੇਜ ਤੋਂ ਸਚਾਈ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਗਤ ਸਿੰਘ ਵੱਲੋਂ ਸਪੀਕਰ ਖੋਹੇ ਜਾਣ
ਕਾਰਨ ਮਾਹੌਲ ਤਣਾਅ ਪੂਰਨ ਬਣ ਗਿਆ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੁਰੂ ਮਹਾਰਾਜ ਜੀ ਦੀ
ਹਜ਼ੂਰੀ ਵਿਚ ਗਾਲ੍ਹਾਂ ਕੱਢੀਆਂ ਗਈਆਂ ਅਤੇ ਉਨ੍ਹਾਂ ਨੂੰ ਸਮਝਾਉਣ ਆਏ ਭਾਈ ਸਤਪਾਲ ਸਿੰਘ
ਮਾਲੂਵਾਲ ਦੀ ਦਸਤਾਰ ਦਰਬਾਰ ਹਾਲ ਵਿਚ ਉਤਾਰੀ ਦਿੱਤੀ ਗਈ। ਹਾਂਗਕਾਂਗ ਪੁਲਿਸ ਵੱਲੋਂ
ਸਥਿਤੀ ਨੂੰ ਕਾਬੂ ਹੇਠ ਕਰਦਿਆਂ ਮੌਕੇ 'ਤੇ ਕਾਰਵਾਈ ਕਰਕੇ ਰਤਨ ਸਿੰਘ ਰੱਤੂ ਨਾਂਅ ਦੇ
ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਘਟਨਾ ਦੀ ਹਾਂਗਕਾਂਗ ਵਿਚ ਵਸਦੇ ਪੰਜਾਬੀ
ਭਾਈਚਾਰੇ ਦੀਆਂ ਸਮੁੱਚੀਆਂ ਸੰਸਥਾਵਾਂ ਵੱਲੋਂ ਨਿੰਦਾ ਕੀਤੀ ਗਈ ਹੈ ਅਤੇ ਹਾਂਗਕਾਂਗ ਪੁਲਿਸ
ਵੱਲੋਂ ਵੀ ਇਸ ਮਸਲੇ 'ਤੇ ਪੂਰੀ ਚੌਕਸੀ ਵਰਤਦਿਆਂ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
No comments:
Post a Comment