ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮੈਂ ਇਕ ਪੀ.ਆਈ.ਐਲ. ਪਾਇਆ ਸੀ, ਜਿਸ ਦੀ ਸੁਣਵਾਈ 4 ਅਕਤੂਬਰ, 2012 ਨੂੰ ਸਵੇਰੇ 10 ਵਜ੍ਹੇ ਮੁੱਖ ਨਿਆਇਆਧੀਸ਼ ਸ਼੍ਰੀ ਏ.ਕੇ. ਸੀਕਰੀ ਅਤੇ ਸ਼੍ਰੀ ਆਰ.ਕੇ. ਜੈਨ ਦੇ ਕੋਰਟ ਵਿੱਚ ਸੁਣਵਾਈ ਹੋਈ | 6 ਅਗਸਤ 2012 ਦੇ ਦਿਨ ਜੋਹਲ ਨੰਗਲ, ਬਟਾਲਾ ਦੇ ਵਿੱਚ ਘਰ ਦੀ ਸ਼ਰਾਬ ਪੀ ਕੇ ਹੋਇਆਂ 17 ਮੌਤਾਂ ਦੇ ਬਾਰੇ ਲਿਟੀਗੇਸ਼ਨ ਵਿੱਚ 17 ਵਿਧਵਾਵਾਂ ਨੂੰ ਅੰਤ੍ਰਿਮ ਧੰਨਰਾਸ਼ੀ ਦੇਣ ਦੀ ਜ਼ਿਲ੍ਹਾ ਅਧਿਕਾਰੀ ਦਾ ਵਾਅਦੇ ਦੇ ਬਾਰੇ ਸੀ |
ਜੱਦ ਮੈਂ ਆਪਣੀ ਪੈਰਵੀ ਖੁੱਦ ਕਰਨ ਲਈ ਕੱਟਘਰੇ ਦੇ ਵਿੱਚ ਖੜੇ ਹੋ ਕੇ ਦਰਦਭਰੀ ਘਟਨਾਂ ਦੇ ਬਾਰੇ ਦੱਸਣ ਲੱਗਾ, ਤੁਰੰਤ ਮੁੱਖ ਨਿਆਇਆਧੀਸ਼ ਸ਼੍ਰੀ ਏ.ਕੇ. ਸੀਕਰੀ ਦੱਸਣ ਲੱਗੇ ਇਹ ਤਾਂ ਬਹੁਤ ਹੀ ਦੁੱਖ ਦੀ ਗੱਲ ਹੈ | ਮੈਂ ਕਿਹਾ, ੌ17 ਮੌਤਾਂ ਹੋਣ ਦੇ ਦੋ ਮਹੀਨਿਆਂ ਤੋਂ ਬਾਅਦ ਵੀ ਗੁਰਦਾਸਪੁਰ ਦੇ ਡੀ.ਸੀ. ਹੁਣ ਤੱਕ ਵਿਧਵਾਵਾਂ ਨੂੰ 5-5 ਲੱਖ ਰੁਪਏ ਨਾ ਦੇਣਾ, ਹੋਰ ਦੁੱਖ ਦੀ ਗੱਲ ਹੈ |” ਜੱਜ ਸਾਹਿਬ ਦੱਸਣ ਲੱਗੇ ਕਿ ਅਸੀਂ ਕਿਵੇਂ ਡੀ.ਸੀ. ਨੂੰ ਪੈਸੇ ਦੇਣ ਲਈ ਆਦੇਸ਼ ਕਰ ਸਕਦੇ ਹਾਂ ? ਮੈਂ ਕਿਹਾ, ਪਰ ਜਦੋਂ 17 ਮੌਤਾਂ ਹੋਈਆਂ ਸਨ ਤਦ ਡੀ.ਸੀ. ਸਾਹਿਬ ਨੇ ਵਿਧਵਾਂ ਨੂੰ 5-5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ | ਫਿਰ ਜੱਜ ਸਾਹਿਬ ਬੋਲਣ ਲੱਗੇ ਕਿ ਵਾਅਦਾ ਬਹੁਤ ਕਰਦੇ ਹਾਂ, ਰਾਜਨੇਤਾ ਵੀ ਕਰਦੇ ਹਨ | ਮੈਂ ਕਿਹਾ, ਜੱਜ ਸਾਹਿਬ, ਇਹ ਕੋਈ ਰਾਜਨੇਤਾ ਨਹੀਂ ਹੈ, ਇਹ ਤਾਂ ਡਿਪਟੀ ਕਮਿਸ਼ਨਰ ਹੈ, ਇਹ ਝੂਠ ਨਹੀਂ ਬੋਲ ਸਕਦਾ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ਫ਼ਰਨਾਮੇ ਵਿੱਚ ਲਿਖਦੇ ਹਨ “ਹਮੂ ਮਰਦ ਬਾਯਦ ਸ਼ਵਦ ਸੁਖ਼ਨਵਰ || ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ || 55 ||” ਭਾਵ ਇਹ ਹੈ ਕਿ ਮਨੁੱਖ ਨੂੰ ਆਪਣੇ ਕਹਿ ਹੋਏ ਸ਼ਬਦਾਂ ਤੇ ਪੂਰਾ ਉਤਰਨਾ ਚਾਹੀਦਾ ਹੈ, ਇਹ ਨਹੀਂ ਹੋਣਾ ਚਾਹੀਦਾ ਕਿ ਮੂੰਹ ਵਿੱਚ ਕੋਈ ਗੱਲ ਤੇ ਪੇਟ ਵਿੱਚ ਕੋਈ ਹੋਰ ਗੱਲ | ਇਹ ਸੁਣ ਕੇ ਪੂਰੇ ਕੋਰਟ ਦੇ ਵਿੱਚ ਜ਼ਫ਼ਰਨਾਮੇ ਦੀ ਤਾਕਤ ਦੀ ਗੂੰਜ ਸੁਣਾਈ ਦਿੱਤੀ | ਜੱਜ ਸਾਹਿਬ ਨੇ ਤੁਰੰਤ ਆਦੇਸ਼ ਲਿਖਵਾਉਣੇ ਸ਼ੁਰੂ ਕਰ ਦਿੱਤੇ ਕਿ ਗੁਰਦਾਸਪੁਰ ਦੇ ਡੀ.ਸੀ. ਵਿਧਵਾਵਾਂ ਨੂੰ 5-5 ਲੱਖ ਰੁਪਏ ਤੁਰੰਤ ਦੇਣ ਅਤੇ ਇਸ ਘਟਣਾ ਦੇ ਜਿੰਮੇਵਾਰ ਲੋਕਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਹੁਕਮ ਜਾਰੀ ਕਰ ਦਿੱਤੇ |
ਸਚਾਈ ਅਤੇ ਮਾਨਵਤਾ ਦੀ ਤਾਕਤ ਸੁਣਵਾਉਣ ਲਈ ਜ਼ਫ਼ਰਨਾਮੇ ਤੋਂ ਵੱਧ ਕੋਈ ਹੋਰ ਧਾਰਮਿਕ ਦਸਤਾਵੇਜ਼ ਇਸ ਦੁਨੀਆਂ ਵਿੱਚ ਨਹੀਂ ਹੋ ਸਕਦਾ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ‘ਜ਼ਫ਼ਰਨਾਮੇ’ ਦੇ ਵਿੱਚ ਸੱਚ ਨੂੰ ਅਧਾਰ ਰੱਖ ਕੇ ਰਾਜ ਚਲਾਉਣ ਦੇ ਪਾਠ ਸਿਖਾਉਂਦੇ ਹਨ | ਵਾਅਦਾ ਕਰਕੇ ਮੁਕਰਣ ਵਾਲੇ ਨੂੰ ਸੱਚਾਈ ਦੀ ਤਾਕਤ ਸਾਹਮਣਾ ਕਰਨਾ ਜਰੂਰੀ ਹੋਣ ਦਾ ਸਬੂਤ ਦਿੰਦੇ ਹਨ | ਇਸ ਤੋਂ ਇਲਾਵਾ ‘ਜ਼ਫ਼ਰਨਾਮੇ’ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਦੁਸ਼ਮਣ ਨੂੰ ਵੀ ਪਿਆਰ ਕਰਨ ਦਾ ਪਾਠ ਪੜ੍ਹਾਉਂਦੇ ਹਨ | ਕਿਉਂਕਿ ਉਹਨਾਂ ਦੇ ਚਾਰ ਬੱਚਿਆਂ ਦਾ ਕੱਤਲ ਕਰਨ ਵਾਲਾ ਔਰੰਗਜ਼ੇਬ ਨੂੰ ਵੀ ‘ਭਗਵਾਨ’ ਦਾ ਦਰਜ਼ਾ ਦੇ ਕੇ ‘ਜ਼ਫ਼ਰਨਾਮੇ’ ਦੇ ਵਿੱਚ ਵਰਣਨ ਕਰਦੇ ਹਨ | ਦੁਨੀਆਂ ਦੇ ਵਿੱਚ ਜੇਕਰ ਸ਼ਾਂਤੀ ਤੇ ਭਾਈਚਾਰਾ ਲੈ ਆਉਣਾ ਹੈ ਤਾਂ ਜ਼ਫ਼ਰਨਾਮੇ ਦੇ ਸਿਧਾਂਤ ਨੂੰ ਸਮਝਣਾ ਪਵੇਗਾ | ਮਾਨਵਤਾ ਦੀ ਪਰੀਕਲਪਨਾ ਜਾਂ ਪਰੀਭਾਸ਼ਾ ਨੂੰ ਸਿੱਖਣੀ ਹੈ ਤਾਂ ਦੁਨੀਆਂ ਦੇ ਹਰੇਕ ਇੰਨਸਾਨ ਨੂੰ ਜ਼ਫ਼ਰਨਾਮਾ ਪੜ੍ਹਨਾ ਚਾਹੀਦਾ ਹੈ ਕਿਉਂਕਿ ਇਸ ਦੁਨੀਆਂ ਦੀਆਂ ਇਤਿਹਾਸਿਕ ਘਟਨਾਵਾਂ ਦੇ ਵਿੱਚ ਕੋਈ ਹੋਰ ਇਹੋ ਜਿਹੀ ਘਟਨਾਂ ਨਹੀਂ ਹੋਵੇਗੀ ਜਿਸ ਦੇ ਵਿੱਚ ਕੋਈ, ਪਿਤਾ, ਪੁੱਤਰਾਵਾਂ ਨੂੰ ਖੋ ਜਾਣ ਤੋਂ ਬਾਅਦ ਵੀ ਦੁਸ਼ਮਣ ਦੀ ਤਾਰੀਫ ਕਰਦੇ ਹੋਣਗੇ |
ਮੈਂ ਜ਼ਫ਼ਰਨਾਮੇ ਦੀ ਸਿਰਫ ਇਕ ਪੰਕਤੀ ਨੂੰ ਮਾਨਯੋਗ ਕੋਰਟ ਵਿੱਚ ਬੋਲ ਕੇ 17 ਵਿਧਵਾਵਾਂ ਨੂੰ ਜੇਕਰ ਨਿਆ ਦਿਲਵਾ ਸਕਦਾ ਹਾਂ ਤਾਂ, ‘ਜ਼ਫ਼ਰਨਾਮੇ’ ਦੇ 111 ਪੰਕਤੀਆਂ ਨੂੰ ਦੁਨੀਆਂ ਜੇਕਰ ਸਮਝ ਜਾਵੇ ਤਾਂ ਦੁਨੀਆਂ ਦੇ ਵਿੱਚ ਨਾ ਕੋਈ ਲੜਾਈ-ਝਗੜਾ ਹੋਵੇਗਾ, ਨਾ ਹੀ ਕੋਈ ਝੂਠੀ ਧੋਕਾ ਕਰਨਗੇ | ਦੁਨੀਆਂ ਦੇ ਵਿੱਚ ਸ਼ਾਂਤੀ ਤੇ ਭਾਈਚਾਰਾ ਲਿਆਉਣ ਲਈ ਜ਼ਫ਼ਰਨਾਮੇ ਦੇ ਸਿਧਾਂਤ ਨੂੰ ਹਰੇਕ ਥਾਂ ਤੇ ਪਹੁੰਚਾਉਣ ਦੀ ਲੋੜ ਹੈ | ਜ਼ਫ਼ਰਨਾਮੇ ਨੂੰ ਦੁਨੀਆਂ ਦੀ ਹਰੇਕ ਭਾਸ਼ਾ ਵਿੱਚ ਅਨੁਵਾਦ ਕਰਨ ਦੀ ਲੋੜ ਹੈ, ਪਰ ਇਹ ਬਹੁਤ ਦੁੱਖ ਦੀ ਗੱਲ ਹੈ ਜ਼ਫ਼ਰਨਾਮਾ ਹੁਣ ਤੱਕ ਭਾਰਤ ਦੀਆਂ ਭਾਸ਼ਾਵਾਂ ਵਿੱਚ ਅਨੁਵਾਦ ਨਹੀਂ ਹੋਇਆ ਹੈ | ਜ਼ਫ਼ਰਨਾਮੇ ਨੂੰ ਅਨੁਵਾਦ ਕਰਕੇ ਹਰੇਕ ਬੱਚੇ ਨੂੰ ਪੜ੍ਹਾਉਣ ਦੀ ਲੋੜ ਹੈ ਕਿਉਂਕਿ ਅੱਜ-ਕੱਲ ਦੇ ਨੌਜਵਾਨ ਪੀੜ੍ਹੀ ਨੂੰ ਪੱਤਰ ਲਿਖਣ ਦੀ ਆਦਤ ਨਹੀਂ ਹੈ | ਜ਼ਫ਼ਰਨਾਮਾ ਸਕੂਲ-ਕਾਲਜ ਦੇ ਵਿੱਚ ਵਿਦਿਆਰਥੀਆਂ ਲਈ ਇਕ ਇਹੋ ਜਿਹਾ ਪਾਠਕ੍ਰਮ ਹੋ ਸਕਦਾ ਹੈ, ਜਿਸ ਦੇ ਵਿੱਚ ਪ੍ਰਭਾਵਸ਼ਾਲੀ ਪੱਤਰ ਲਿਖਣ ਦਾ ਤਰੀਕਾ ਸਿੱਖ ਸਕਦੇ ਹਨ |
ਭਾਰਤ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ‘ਜ਼ਫ਼ਰਨਾਮੇ’ ਦੇ ਸਿਧਾਂਤਾਂ ਨੂੰ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਜੇਕਰ ਲਾਗੂ ਹੋ ਜਾਵੇ ਤਾਂ, ਨਾ ਕੋਈ ਝੂਠ ਬੋਲ ਕੇ ਭ੍ਰਸ਼ਟਾਚਾਰ ਕਰ ਸਕਦਾ ਹੈ ਨਾ ਹੀ ਕੋਈ ਵੱਖ-ਵੱਖ ਲੋਕਾਂ ਦੇ ਵਿੱਚ ਧਾਰਮਿਕ ਹਿੰਸਾ ਕਰਵਾਉਣ ਲਈ ਹਿੰਮਤ ਕਰਨਗੇ |
ਪੰਡਤਰਾਓ ਧਰੇਨੰਵਰ
ਸਹਾਇਕ ਪ੍ਰੋਫੈਸਰ,
ਸਰਕਾਰੀ ਕਾਲਜ,
ਸੈਕਟਰ 46 - ਸੀ, ਚੰਡੀਗੜ੍ਹ |
9988351695
੍ਹਚਅਹ.ਲਜ|ਠ.ਲਰ;ਜ"ਖ.ੀਰਰ|ਫਰਠ
ਪੰਡਤਰਾਓ ਧਰੇਨੰਵਰ ਕਰਨਾਟਕ ਤੋਂ ਹੈ ਪਰ ਪੰਜਾਬੀ ਭਾਸ਼ਾ ਸਿੱਖ ਪੰਜਾਬੀ ਵਿੱਚ ਹੁਣ ਤੱਕ 8 ਕਿਤਾਬਾਂ ਲਿਖ ਚੁੱਕੇ ਹਨ | ‘ਜ਼ਫ਼ਰਨਾਮਾ’, ਸ੍ਰੀ ਜਪੁਜੀ ਸਾਹਿਬ, ਸ੍ਰੀ ਸੁੱਖਮਣੀ ਸਾਹਿਬ, ਕੰਨੜ ਭਾਸ਼ਾ ਵਿੱਚ ਅਨੁਵਾਦ ਕਰ ਚੁੱਕੇ ਹਨ
No comments:
Post a Comment