ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਜੋਰਾਂ 'ਤੇ ਦਗਾਰੀ ਹੋਣਗੇ ਬਹੁ - ਵੰਨਗੀ ਮੁਕਾਬਲੇ ਅਤੇ ਨਾਟਕ
ਪ੍ਰੈਸ ਨੋਟਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਜੋਰਾਂ 'ਤੇ ਯਾਦਗਾਰੀ ਹੋਣਗੇ ਬਹੁ-ਵੰਨਗੀ ਮੁਕਾਬਲੇ ਅਤੇ ਨਾਟਕ
ਜਲੰਧਰ, ਇਸ ਵਾਰ 29 ਅਕਤੂਬਰ ਤੋਂ 1 ਨਵੰਬਰ ਤੱਕ ਅਜ਼ਾਦ ਹਿੰਦ ਫ਼ੌਜ ਨੂੰ ਸਮਰਪਤ 21ਵਾਂ ਮੇਲਾ ਗ਼ਦਰੀ ਬਾਬਿਆਂ ਦਾ ਵਿਚ ਹੋਣ ਵਾਲੇ ਬਹੁ-ਵੰਨਗੀ ਕਲਾ ਮੁਕਾਬਲਿਆਂ ਦੀ ਤਫ਼ਸੀਲ ਅਤੇ ਨਾਟਕਾਂ ਨੂੰ ਅੰਤਮ ਛੋਹਾਂ ਦੇ ਦਿੱਤੀਆਂ। ਇਹ ਮੇਲਾ 2013 'ਚ ਜੋਸ਼-ਖਰੋਸ਼ ਨਾਲ ਮਨਾਈ ਜਾਣ ਵਾਲੀ ਗ਼ਦਰ ਸ਼ਤਾਬਦੀ ਦੀ ਲੜੀ ਵਜੋਂ ਮਨਾਇਆ ਜਾ ਰਿਹਾ ਹੈ।ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਦੀ ਪ੍ਰਧਾਨਗੀ 'ਚ ਹੋਈ ਸਭਿਆਚਾਰਕ ਵਿੰਗ ਦੀ ਮੀਟਿੰਗ ਉਪਰੰਤ ਪ੍ਰੈਸ ਨੂੰ ਲਿਖਤੀ ਜਾਣਕਾਰੀ ਦਿੰਦਿਆਂ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ 29 ਅਕਤੂਬਰ ਗਾਇਨ, 30 ਅਕਤੂਬਰ ਭਾਸ਼ਨ, 31 ਅਕਤੂਰ ਕੁਇਜ਼ ਅਤੇ ਪੇਂਟਿੰਗ ਮੁਕਾਬਲੇ ਹੋਣਗੇ। ਉਨ•ਾਂ ਦੱਸਿਆ ਕਿ ਗਾਇਨ ਮੁਕਾਬਲੇ ਦਾ ਵਿਸ਼ਾ ਅਮੀਰ, ਲੋਕ-ਪੱਖੀ ਅਤੇ ਇਨਕਲਾਬੀ ਗਾਇਕੀ ਹੋਏਗਾ। ਭਾਸ਼ਣ ਮੁਕਾਬਲੇ ਦਾ ਵਿਸ਼ਾ ਖਪਤ ਸਭਿਆਚਾਰ (ਕਨਜਿਊਮਰ ਕਲਚਰ) ਅਤੇ ਨੌਜਵਾਨ ਪੀੜ•ੀ ਦਾ ਭਵਿੱਖ ਹੋਏਗਾ। ਕੁਇਜ਼ ਮੁਕਾਬਲੇ ਦਾ ਵਿਸ਼ਾ 'ਅਜ਼ਾਦੀ ਸੰਗਰਾਮ 'ਚ ਅਜ਼ਾਦ ਹਿੰਦ ਫ਼ੌਜ ਦੀ ਭੂਮਿਕਾ' ਰੱਖਿਆ ਗਿਆ ਹੈ। ਪੇਂਟਿੰਗ ਮੁਕਾਬਲੇ ਦੇ ਤਿੰਨ ਵਰਗਾਂ 'ਚ ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਵਰਗ ਦੇ ਵਿਸ਼ੇ 'ਖਪਤ ਸਭਿਆਚਾਰ ਅਤੇ ਨੌਜਵਾਨ ਪੀੜ•ੀ', ਅਜ਼ਾਦ ਹਿੰਦ ਫੌਜ ਦੇ ਨਾਇਕਾਂ ਦੀਆਂ ਫੋਟੋਆਂ ਰੱਖੀਆਂ ਜਾਣਗੀਆਂ ਅਤੇ ਤੀਜੇ ਸੀ ਵਰਗ ਲਈ ਵਿਸ਼ੇ ਦੀ ਕੋਈ ਪਾਬੰਦੀ ਨਹੀਂ ਹੋਏਗੀ।ਉਹਨਾਂ ਦੱਸਿਆ ਕਿ ਮੁਕਾਬਲਿਆਂ ਤੋਂ ਇਲਾਵਾ 29 ਅਕਤੂਬਰ ਸ਼ਾਮ 7 ਵਜੇ ਨਾਟਕ, 30 ਅਕਤੂਬਰ ਸ਼ਾਮ 7 ਵਜੇ ਦਸਤਾਵੇਜ਼ੀ ਫ਼ਿਲਮ ਸ਼ੋਅ, 31 ਅਕਤੂਬਰ ਸ਼ਾਮ 4 ਵਜੇ ਕਵੀ ਦਰਬਾਰ, 7 ਵਜੇ ਕੋਰਿਓਗ੍ਰਾਫ਼ੀਆਂ ਹੋਣਗੀਆਂ। ਪਹਿਲੀ ਨਵੰਬਰ ਸਵੇਰੇ ਠੀਕ 10 ਵਜੇ ਝੰਡੇ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕਾਮਰੇਡ ਜਗਰੂਪ ਕਰਨਗੇ। ਸੌ ਦੇ ਕਰੀਬ ਕਲਾਕਾਰਾਂ ਵੱਲੋਂ 'ਝੰਡੇ ਦਾ ਗੀਤ', ਗੀਤ-ਨਾਟ ਦੇ ਰੂਪ 'ਚ ਹੋਏਗਾ। ਸਾਰਾ ਦਿਨ ਵੰਨ-ਸੁਵੰਨੀਆਂ ਕਲਾ ਕਿਰਤਾਂ ਹੋਣਗੀਆਂ, ਜਿਸ ਵਿੱਚ 4 ਵਜੇ ਵਿਸ਼ੇਸ਼ ਵਿਚਾਰ-ਚਰਚਾ ਹੋਏਗੀ। ਅਜ਼ਾਦ ਹਿੰਦ ਫੌਜ ਵੱਲੋਂ ਬਣਾਈ ਗਈ ਝਾਂਸੀ ਰੈਜ਼ਮੈਂਟ ਦੀ ਕਪਤਾਨ ਲਕਸ਼ਮੀ ਸਹਿਗਲ ਦੀ ਧੀ ਸੁਭਾਸ਼ਨੀ ਅਲੀ (ਕਾਨਪੁਰ) ਮੁੱਖ ਬੁਲਾਰੇ ਹੋਣਗੇ। ਅਜ਼ਾਦ ਹਿੰਦ ਫੌਜ ਨਾਲ ਸਬੰਧਤ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਦੇਸ਼ ਭਗਤ ਯਾਦਗਾਰ ਕੰਪਲੈਕਸ ਨੂੰ ਅਜ਼ਾਦ ਹਿੰਦ ਫ਼ੌਜ ਦੇ ਨਾਇਕਾਂ ਜਨਰਲ ਮੋਹਣ ਸਿੰਘ ਅਤੇ ਸੁਭਾਸ਼ ਚੰਦਰ ਬੋਸ ਨਗਰ ਦਾ ਨਾਂਅ ਦਿੱਤਾ ਜਾਵੇਗਾ।ਪਹਿਲੀ ਨਵੰਬਰ ਸ਼ਾਮ 7 ਵਜੇ ਤੋਂ 2 ਨਵੰਬਰ ਸਰਘੀ ਵੇਲੇ ਤੱਕ ਨਾਟਕਾਂ ਅਤੇ ਗੀਤਾਂ ਭਰੀ ਰਾਤ ਹੋਏਗੀ, ਜਿਸ ਵਿਚ ਪ੍ਰੋਵੀਰ ਗੁਹਾ (ਕਲਕੱਤਾ), ਕੇਵਲ ਧਾਲੀਵਾਲ, ਡਾ. ਸਾਹਿਬ ਸਿੰਘ, ਅਨੀਤਾ ਸ਼ਬਦੀਸ਼, ਜਗੀਰ ਜੋਸਨ, ਏਕੱਤਰ ਚੰਡੀਗੜ•, ਪ੍ਰੋ. ਅੰਕੁਰ ਸ਼ਰਮਾ ਅਤੇ ਨੀਰਜ ਕੌਸ਼ਿਕ ਦੀ ਨਿਰਦੇਸ਼ਨਾ 'ਚ ਯਾਦਗਾਰੀ ਨਾਟਕ ਪੇਸ਼ ਕੀਤੇ ਜਾਣਗੇ।ਜੋਗਾ ਸਿੰਘ ਜੋਗੀ, ਕੰਵਲ ਬਹਾਰ, ਰਣਜੀਤ ਸਿੰਘ, ਦੇਸ ਰਾਜ ਛਾਜਲੀ, ਨਿਵੇਦਤਾ ਸਿੰਘ, ਮਾਸਟਰ ਰਾਮ ਕੁਮਾਰ, ਜਗਸੀਰ ਜੀਦਾ, ਦੀਪੀ ਧੌਲਾ, ਅੰਮ੍ਰਿਤਪਾਲ, ਅਮਰਜੀਤ ਪ੍ਰਦੇਸੀ ਰਸੂਲਪੁਰ ਆਦਿ 1 ਨਵੰਬਰ ਦਿਨ ਰਾਤ ਮੇਲੇ 'ਚ ਆਪਣੀਆਂ ਕਲਾ ਕਿਰਤਾਂ ਪੇਸ਼ ਕਰਨਗੇ।ਵਰਨਣਯੋਗ ਹੈ ਕਿ ਇਸ ਮੇਲੇ 'ਚ ਲੰਗਰ ਦੀ ਸੇਵਾ ਗੁਰੂ ਵਾਲੀ (ਗਿੱਲਵਾਲੀ) ਅੰਮ੍ਰਿਤਸਰ ਦੀ ਪੰਚਾਇਤ ਅਤੇ ਸੀ.ਪੀ.ਆਈ. ਕਰ ਰਹੇ ਹਨ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਪੰਜਾਬ ਦੀਆਂ ਸਮੂਹ ਲੋਕ-ਪੱਖੀ ਜੱਥੇਬੰਦੀਆਂ ਨੂੰ ਗ਼ਦਰੀ ਮੇਲੇ 'ਚ ਹੁੰਮ ਹੁੰਮਾਕੇ ਪੁੱਜਣ ਅਤੇ ਹਰ ਸੰਭਵ ਮਦਦ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ।ਜਾਰੀ ਕਰਤਾਅਮੋਲਕ ਸਿੰਘਕਨਵੀਨਰ, ਸਭਿਆਚਾਰਕ ਵਿੰਗ94170 76735
No comments:
Post a Comment