ਅਠਾਰਵਾਂ ਕਬੱਡੀ ਕੱਪ ਸ਼ਾਰਜਾਹ ਧੂਮ ਧੜੱਕੇ ਨਾਲ ਸ਼ੁਰੂ
ਅਠਾਰਵਾਂ ਕਬੱਡੀ ਕੱਪ ਸ਼ਾਰਜਾਹ ਧੂਮ ਧੜੱਕੇ ਨਾਲ ਸ਼ੁਰੂ
ਗੁਰਭੇਜ ਸਿੰਘ ਚੌਹਾਨ
ਦੁਬਈ 27 ਅਕਤੂਬਰ- ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਾਰਜਾਹ ਦੀ ਧਰਤੀ ਤੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦਾ ਅਠਾਰਵਾਂ ਕਬੱਡੀ ਕੱਪ ਧੂਮ ਧੜੱਕੇ ਨਾਲ ਅੱਜ ਸ਼ੁਰੂ ਹੋ ਗਿਆ। ਇਸ ਕੱਪ ਵਿਚ ਦੁਨੀਆਂ ਭਰ ਤੋਂ ਨਾਮਵਰ ਖਿਡਾਰੀ ਹਿੱਸਾ ਲੈ ਰਹੇ ਹਨ। ਕਬੱਡੀ ਕੱਪ ਦੀ ਸ਼ੁਰੂਆਤ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸ: ਐਸ ਪੀ ਸਿੰਘ ਉਬਰਾਏ ਸ: ਐਮ ਪੀ ਸਿੰਘ ਲੇਬਰ ਕੌਂਸਲਰ ਦੁਬਈ ਤੇ ਸ਼ਵਿੰਦਰ ਸਿੰਘ ਭਾਊ ਨੇ ਤਿਰੰਗਾ ਝੰਡਾ ਲਹਿਰਾ ਕੇ ਕੀਤੀ। ਸ: ਅਮਰਪਾਲ ਸਿੰਘ ਬੋਨੀ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਅਤੇ ਸਟੀਲ ਮੈਨ ਅਮਨਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋ ਕੇ ਝੰਡਾ ਮਾਰਚ ਵਿਚ ਹਿੱਸਾ ਲਿਆ। ਪਹਿਲੇ ਦਿਨ ਵੱਖ ਵੱਖ ਟਰਾਂਸਪੋਰਟਾਂ ਦੀਆਂ 9 ਟੀਮਾਂ ਮੁਕਾਬਲੇ ਵਿਚ ਸ਼ਾਮਲ ਹੋਈਆਂ। ਪਹਿਲੇ ਮੁਕਾਬਲੇ ਵਿਚ ਅਲ ਅਹਲੀ ਟਾਇਰ ਨੇ ਚੰਡੀਗੜ• ਟਰਾਂਸਪੋਰਟ ਨੂੰ ਹਰਾਇਆ। ਦੂਜੇ ਮੁਕਾਬਲੇ ਵਿਚ ਸਰਬੱਤ ਦਾ ਭਲਾ ਦੀ ਟੀਮ ਨੇ ਰੂਪ ਟਰਾਂਸਪੋਰਟ ਨੂੰ ਹਰਾਇਆ। ਤੀਸਰੇ ਵਿਚ ਸ਼ੇਰੇ ਪੰਜਾਬ ਨੇ ਅਪੈਕਸ ਕੰਪਨੀ ਨੂੰ ਹਰਾਇਆ । ਚੌਥੇ ਵਿਚ ਗਿੱਲ ਟਰਾਂਸਪੋਰਟ ਨੇ ਚੰਡੀਗੜ• ਟਰਾਂਸਪੋਰਟ ਨੂੰ ਹਰਾਇਆ। ਪੰਜਵੇਂ ਮੈਚ ਵਿਚ ਸਰਬੱਤ ਦਾ ਭਲਾ ਨੇ ਸ਼ਰਮਾਂ ਐਂਡ ਸੰਨਜ਼ ਟਰਾਂਸਪੋਰਟ ਨੂੰ ਹਰਾਇਆ। ਛੇਵੇਂ ਮੈਚ ਵਿਚ ਸੋਹਲ ਅਤੇ ਬਲਵੰਤ ਟਰਾਂਸਪੋਰਟ ਨੇ ਅਪੈਕਸ ਕੰਪਨੀ ਨੂੰ ਹਰਾਇਆ। ਸਤਵੇਂ ਮੈਚ ਵਿਚ ਗਿੱਲ ਟਰਾਂਸਪੋਰਟ ਨੇ ਅਲ ਅਹਲੀ ਟਾਇਰ ਨੂੰ ਹਰਾਇਆ। ਅੱਠਵੇਂ ਮੈਚ ਵਿਚ ਸ਼ਰਮਾਂ ਐਂਡ ਟਰਾਂਸਪੋਰਟ ਨੇ ਰੂਪ ਟਰਾਂਸਪੋਰਟ ਨੂੰ ਹਰਾਇਆ। ਨੌਵੇਂ ਮੈਚ ਵਿਚ ਸ਼ੇਰੇ ਪੰਜਾਬ ਟਰਾਂਸਪੋਰਟ ਨੇ ਸੋਹਲ ਅਤੇ ਬਲਵੰਤ ਟਰਾਂਸਪੋਰਟ ਨੂੰ ਹਰਾਇਆ। ਕੱਪ ਵਿਚ ਸਰਬੱਤ ਦਾ ਭਲਾ ਦੀ ਕੇਸਾਧਾਰੀ ਟੀਮ ਖਿੱਚ ਦਾ ਕੇਂਦਰ ਬਣੀ ਰਹੀ। ਮੈਚਾਂ ਦੀ ਕਮੈਂਟਰੀ ਪੰਜਾਬ ਤੋਂ ਆਏ ਅੰਤਰਰਾਸ਼ਟਰੀ ਕਮੈਂਟਰ ਸ਼੍ਰੀ ਮੱਖਣ ਅਲੀ, ਸੁਰਜੀਤ ਕੁਕਰਾਲੀ, ਹਰਪ੍ਰੀਤ ਸੰਧੂ, ਸੰਦੀਪ ਸਿੰਘ ਅਤੇ ਸੁਖਬੀਰ ਚੌਹਾਨ ਨੇ ਕੀਤੀ। ਹਿਸ ਮੌਕੇ ਤੇ ਲੋਕਾਂ ਦੇ ਮਨੋਰੰਜਨ ਲਈ ਸਰਬੱਤ ਦਾ ਭਲਾ ਦੀ ਭੰਗੜਾ ਟੀਮ ਨੇ ਖਾਸ ਪ੍ਰੋਗਰਾਮ ਪੇਸ਼ ਕੀਤਾ ਅਤੇ ਦਰਸ਼ਕਾਂ ਨੂੰ ਨੱਚਣ ਲਗਾ ਦਿੱਤਾ। ਇਹ ਕੱਪ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲਿਆ।ੁ
No comments:
Post a Comment