www.sabblok.blogspot.com
ਖੇਤਰੀ ਪ੍ਰਤੀਨਿਧ
ਬਰਨਾਲਾ,10 ਅਕਤੁਬਰ
ਨੇੜਲੇ ਪਿੰਡ ਵਜੀਦਕੇ ਕਲਾਂ ਵਿਖੇ 12 ਅਕਤੂਬਰ ਨੂੰ ਗਦਰ ਲਹਿਰ ਦੀ ਮਨਾਈ ਜਾ ਰਹੀ
100ਵੀਂ ਵਰ੍ਹੇਗੰਢ ਦੀਆਂ ਤਿਆਰੀਆਂ ਨੂੰ ਲੈ ਕੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ
ਆਈਟੀਆਈ (ਲੜਕੇ) ਬਰਨਾਲਾ ਵਿਖੇ ਸਿਖਿਆਰਥੀਆਂ ਦੀ ਰੈਲੀ ਕੀਤੀ ਗਈ
ਰੈਲੀ ਨੂੰ ਸੰਬੋਧਨ
ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਆਗੂ ਪ੍ਰਦੀਪ ਕਸਬਾ, ਜ਼ਿਲ੍ਹਾ ਆਗੂ
ਸਿਮਰਜੀਤ ਸੇਖਾ ਤੇ ਪ੍ਰਤੀਕ ਹੰਢਿਆਇਆ ਨੇ ਕਿਹਾ ਕਿ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ਲਈ
ਉਠੀ ਗਦਰ ਲਹਿਰ ਦਾ ਅਗਲੇ ਸਾਲ ਇਤਿਹਾਸ ਇੱਕ ਸਦੀ ਨੂੰ ਪਾਰ ਕਰ ਜਾਵੇਗਾ ਪਰ ਸ਼ਾਨਾਮੱਤੀ
ਕੁਰਬਾਨੀਆਂ ਵਾਲੀ ਇਸ ਲਹਿਰ ਦੇ ਨਾਇਕਾਂ ਨੂੰ ਸਾਡੇ ਮੌਜੂਦਾ ਰਾਜਨੀਤਕ ਲੀਡਰਾਂ ਤੇ ਸਧਾਰਨ
ਲੋਕਾਈ ਵੱਲੋਂ ਵੀ ਅਜੇ ਤੱਕ ਅਣਗੌਲਿਆ ਰੱਖਿਆ ਗਿਆ ਹੈ। ਇਹ ਉਨ੍ਹਾਂ ਗਦਰੀਆਂ ਦੀ ਲਹਿਰ
ਸੀ ਜਿਨ੍ਹਾਂ ਨੇ ਉਸ ਸਮੇਂ ਦੁਨੀਆਂ ਦੇ ਵੱਡੇ ਹਿੱਸੇ ‘ਚ ਸਥਾਪਤ ਬਰਤਾਨਵੀਂ ਸਾਮਰਾਜ ਦੇ
ਖ਼ਿਲਾਫ਼ ਹਥਿਆਰਬੰਦ ਸੰਘਰਸ਼ ਦਾ ਬਿਗਲ ਵਜਾਇਆ ਤੇ ਆਪਣੇ ਸੁਖ ਅਰਾਮ/ਪਰਿਵਾਰਾਂ/ਜਾਇਦਾਦਾਂ
ਨੂੰ ਤਿਆਗਦਿਆਂ ਦੇਸ਼ ਦੀ ਜਨਤਾ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆ ਜਿਸਦਾ ਸਾਡੇ ਦੇਸ਼
ਦੇ ਦਲਾਲਖਾਸੇ ਵਾਲੇ ਹਾਕਮ ਮੁੱਲ ਵੱਟਦੇ ਹੋਏ ਅੱਜ ਸੱਤਾ ਦਾ ਸੁਖ ਮਾਣ ਰਹੇ ਹਨ। ਆਗੂਆਂ
ਇਹ ਵੀ ਦੱਸਿਆ ਕਿ ਉਨ੍ਹਾਂ ਆਗੂਆਂ ਦੀ ਯਾਦ ਨੂੰ ਲੋਕ ਮਨਾਂ ‘ਚ ਤਰੋਤਾਜ਼ਾ ਰੱਖਣ ਲਈ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇਸ ਵਾਰ ਗਦਰੀ ਲਹਿਰ ਦੀ100ਵੀਂ ਵਰ੍ਹੇਗੰਢ ਦੇ
ਸਮਾਗਮਾਂ ਨੂੰ ਸਮਰਪਿਤ ਗਦਰੀ ਸ਼ਹੀਦ ਰਹਿਮਤ ਅਲੀ ਸ਼ਾਹ ਦੇ ਪਿੰਡ ਵਜੀਦਕੇ ਕਲਾਂ ਵਿਖੇ 12
ਅਕਤੂਬਰ ਨੂੰ ਇੱਕ ਵਿਸ਼ਾਲ ਕਾਨਫਰੰਸ ਕੀਤੀ ਜਾ ਰਹੀ ਹੈ।
ਵਿਦਿਆਰਥੀ ਆਗੂਆਂ ਨੇ
ਫਰੀਦਕੋਟ ਵਿਖੇ ਵਾਪਰੇ ਸ਼ਰੂਤੀ ਅਗਵਾ ਕਾਂਡ ਵਿੱਚ ਪੁਲੀਸ ਦੀ ਭੂਮਿਕਾ ਦੀ ਨਿਖੇਧੀ ਕਰਦੇ
ਹੋਏ ਕਿਹਾ ਕਿ ਪੁਲੀਸ ਨੇ ਸ਼ਰੂਤੀ ਅਗਵਾ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਠੋਸ ਕਾਰਵਾਈ ਕਰਨ ਦੀ
ਬਜਾਏ ਇਨਸਾਫ ਦੀ ਮੰਗ ਕਰਨ ਵਾਲੀਆਂ ਧਿਰਾਂ ਤੇ ਲੋਕਾਂ ਖ਼ਿਲਾਫ਼ ਹੀ ਮੁਹਿੰਮ ਵਿੱਢ ਲਈ ਹੈ
No comments:
Post a Comment