jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 15 October 2012

ਕਵੀ ਹਰੀ ਸਿੰਘ ਦੇ ਇਲਾਜ ਲਈ ਆਸਟ੍ਰੇਲੀਆ ਦੇ ਹਰਮਨ ਰੇਡੀਓ ਨੇ ਸ਼ੁਰੂ ਕੀਤੀ ਮੁਹਿੰਮ

www.sabblok.blogspot.com

ਮੈਲਬੋਰਨ 14 ਅਕਤੂਬਰ (PMI News):- ਉਘੇ ਹਾਸਰਸ ਕਵੀ ਹਰੀ ਸਿੰਘ ਦਿਲਬਰ ਬੁਰੇ ਦੌਰ 'ਚੋਂ ਗੁਜ਼ਰ ਰਹੇ ਹਨ। 85 ਵਰ੍ਹਿਆਂ ਦੇ ਕਰੀਬ ਹਰੀ ਸਿੰਘ ਨੂੰ ਜ਼ਿੰਦਗੀ ਦੇ ਇਸ ਮੋੜ 'ਤੇ ਗੰਭੀਰ ਬੀਮਾਰੀਆਂ ਨੇ ਘੇਰ ਲਿਆ ਹੈ ਅਤੇ ਆਰਿਥਕ ਤੰਗਹਾਲੀ ਦੇ ਚਲਦਿਆਂ ਕਵੀ ਇਲਾਜ ਦੇ ਲਈ ਤਰਸ ਰਿਹਾ ਹੈ। ਕਵੀ ਦੇ ਇਲਾਜ ਲਈ ਆਸਟ੍ਰੇਲੀਆ ਦੇ ਹਰਮਨ ਰੇਡੀਓ ਨੇ ਇਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ 'ਚ ਆਸਟਰੇਲੀਆ ਵਸਦੇ ਸਮੂਹ ਭਾਰਤੀਆਂ ਨੂੰ ਇਸ ਮੁਹਿੰਮ 'ਚ ਆਪਣਾ ਹਿੱਸਾ ਪਾਉਣ ਦੀ ਅਪੀਲ ਕੀਤੀ ਗਈ ਹੈ। ਦਾਨੀ ਸੱਜਣਾਂ ਵਲੋਂ ਭੇਜੀ ਗਈ ਰਾਸ਼ੀ ਹਰੀ ਸਿੰਘ ਦੇ ਇਲਾਜ ਅਤੇ ਉਸ ਦੇ ਘਰ ਦੀ ਤਰਸਯੋਗ ਹਾਲਤ ਨੂੰ ਠੀਕ ਕਰਨ 'ਚ ਵਰਤੀ ਜਾਵੇਗੀ। ਇਸ ਮੋਕੇ ਹਰਮਨ ਰੇਡੀਓ ਦੇ ਡਾਇਰੈਕਟਰ ਅਮਨਦੀਪ ਸਿੱਧੂ ਨੇ ਦਸਿਆ ਕਿ ਆਸਟ੍ਰੇਲੀਆ ਵਸੇਦੇ ਭਾਈਚਾਰੇ ਦੇ ਸਹਿਯੋਗ ਤੋਂ ਬਿਨਾ ਇਹ ਕਾਰਜ ਔਖਾ ਸੀ ਪਰ ਦਾਨੀ ਸੱਜਣਾ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਉਘੇ ਲੇਖਕ ਮਿੰਟੂ ਬਰਾੜ ਨੇ ਦੱਸਿਆ ਕਿ ਹਰਮਨ ਰੇਡੀਓ ਵਲੋਂ ਚੁੱਕਿਆ ਇਹ ਕਦਮ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ 85 ਵਰ੍ਹੇ ਦੀ ਉਮਰ ਦੇ ਜਨਾਬ ਹਰੀ ਸਿੰਘ ਦਿਲਬਰ ਹਾਸਰਸ ਦੇ ਹਨ। ਉਨ੍ਹਾਂ ਦੀਆਂ ਹੁਣ ਤੱਕ ਚਾਰ ਕਿਤਾਬਾਂ ਆ ਚੁੱਕੀਆਂ ਹਨ।

No comments: