ਚੰਡੀਗੜ੍ਹ— ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਲਾਰੈਂਸ ਸਕੂਲ, ਸਨਾਵਰ ਨੂੰ 1 ਕਰੋੜ ਰੁਪਏ ਦਾਨ ਦੇਣ ਦੇ ਫੈਸਲੇ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਵਿਰੋਧੀਆਂ ਨੇ ਬਾਦਲ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਇਹ ਰਕਮ ਸੂਬੇ 'ਚ ਵਿਕਾਸ ਕਾਰਜਾਂ ਲਈ ਹੈ।
ਵਿਰੋਧੀ ਧਿਰ ਸਵਾਲ ਉਠਾ ਰਹੀ ਹੈ ਕਿ ਇਕ ਸੰਪਨ ਸਕੂਲ ਹੁੰਦੇ ਹੋਏ ਵੀ ਹਿਮਾਚਲ ਪ੍ਰਦੇਸ਼ 'ਚ ਬਣੇ ਇਸ ਸਕੂਲ ਨੂੰ ਦਾਨ ਵਜੋਂ ਇੰਨੀ ਵੱਡੀ ਰਕਮ  ਕਿਉਂ ਦਿੱਤੀ ਜਾ ਰਹੀ ਹੈ। ਹੁਣ ਵਿਰੋਧੀ ਧਿਰ ਇਹ ਮੁੱਦਾ ਕੋਰਟ 'ਚ ਲਿਜਾਣ ਦੀ ਧਮਕੀ ਦੇ ਰਹੇ ਹਨ। ਉਧਰ ਦੂਜੇ ਪਾਸੇ ਸੁਖਬੀਰ ਬਾਦਲ ਨੇ ਆਪਣਾ ਬਚਾਅ ਕਰਦੇ ਹੋਏ ਕਿਹਾ ਕਿ ਡੋਨੇਸ਼ਨ ਦੀ ਇਸ ਰਕਮ ਨੂੰ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ।