ਪਟਨਾ
8 ਅਕਤੂਬਰ (PTI):- ਬਿਹਾਰ ਵਿਚ ਲਗਭਗ 7 ਸਾਲਾਂ ਤੋਂ ਸੱਤਾ ਵਿਚ ਭਾਈਵਾਲ
ਭਾਜਪਾ ਅਤੇ ਜਦ (ਯੂ) ਵਿਚ ਇਨ੍ਹੀਂ ਦਿਨੀਂ ਬਿਆਨਾਂ ਦੀ ਤਲਵਾਰਬਾਜ਼ੀ ਚੱਲ ਰਹੀ ਹੈ,
ਜਿਸ ਨਾਲ ਸੱਤਾਧਾਰੀ ਗਠਜੋੜ ਖੁਦ ਹੀ ਸਵਾਲਾਂ ਨਾਲ ਘਿਰਨ ਲੱਗਾ ਹੈ। ਸਿਆਸਤ ਦੇ ਜਾਣਕਾਰ
ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਇੱਥੇ ਬੁਲਾਉਣ ਦੇ ਮੁੱਦੇ ਨੂੰ ਤਕਰਾਰ
ਦਾ ਮੁੱਖ ਕਾਰਨ ਮੰਨਦੇ ਹਨ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਜਪਾ ਨੇਤਾਵਾਂ
ਨੂੰ ਵੀ ਇਹ ਸਵਾਲ ਘੇਰਨ ਲੱਗਾ ਹੈ ਕਿ ਬਿਹਾਰ ਵਿਚ ਛੋਟੇ ਭਰਾ ਦੀ ਭੂਮਿਕਾ ਵਿਚ ਹੁਣ ਤਕ
ਰਹੀ ਭਾਜਪਾ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਆਖਰੀ ਝਟਕਾ ਕਦੇ ਵੀ ਦੇ ਸਕਦੇ
ਹਨ। ਦੂਜਾ ਸਵਾਲ ਹੈ ਕਿ ਜੇਕਰ ਭਾਜਪਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਨੂੰ
ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਐਲਾਨ ਕਰ ਦੇਵੇ ਤਾਂ ਨਿਤੀਸ਼ ਦਾ ਧਰਮ ਨਿਰਪੱਖ
ਖੇਮਾ ਕਿਧਰ ਜਾਵੇਗਾ। ਇਹੀ 2 ਅਜਿਹੇ ਕਾਰਨ ਹਨ ਜੋ ਗਠਜੋੜ ਧਰਮ ਦੇ ਵਿਰੋਧ ਵਿਚ
ਨੇਤਾਵਾਂ ਨੂੰ ਬਿਆਨਬਾਜ਼ੀ ਕਰਨ ਲਈ ਮਜਬੂਰ ਕਰ ਰਹੇ ਹਨ ਅਤੇ 2 ਪਾਰਟੀਆਂ ਦੇ ਇਸ
ਗਠਜੋ²ੜ ਵਿਚ ਗੰਢਾਂ ਦਿਖਾਈ ਦੇਣੀਆਂ ਸ਼ੁਰੂ ਹੋ ਗਈਆਂ ਹਨ। ਬਿਹਾਰ ਵਿਚ ਨਿਤੀਸ਼ ਦੀ
ਅਗਵਾਈ 'ਚ ਚੱਲ ਰਹੀ ਸਰਕਾਰ ਨੂੰ ਹਾਲਾਂਕਿ ਇਸ ਨਾਲ ਫਿਲਹਾਲ ਕੋਈ ਖਤਰਾ ਨਹੀਂ ਹੈ।
|
No comments:
Post a Comment